Indian Cricket Team: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੋਈ ਟੈਸਟ ਮੈਚ ਹੁੰਦਾ ਹੈ ਤਾਂ ਦੋਹਾਂ ਦੇਸ਼ਾਂ ਦੇ ਫੈਨਸ ‘ਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ 9 ਫਰਵਰੀ ਨੂੰ ਖੇਡਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਸ਼ੁਭਮਨ ਗਿੱਲ ਸੁਰਖੀਆਂ ‘ਚ ਆ ਗਏ।
ਟੀਮ ਇੰਡੀਆ ਦੀ ਬੱਲੇਬਾਜ਼ੀ ਸ਼ਕਤੀ ਵਜੋਂ ਆਪਣੀ ਪਛਾਣ ਬਣਾ ਰਹੇ ਗਿੱਲ ਨੇ ਖੁਦ ਇੱਕ ਡੇਟਿੰਗ ਐਪ ‘ਤੇ ਅਕਾਊਂਟ ਬਣਾ ਕੇ ਸਭ ਨੂੰ ਹੈਰਾਨ ਅਤੇ ਆਪਣੀ ਫੀਮੇਲ ਫੈਨਸ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ।
ਦੱਸ ਦਈਏ ਕਿ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਟੀ-20 ਮੈਚ ‘ਚ ਤੂਫਾਨੀ ਸੈਂਕੜਾ ਲਗਾਇਆ। ਉਸ ਨੇ 126 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਗਿੱਲ ਦੀ ਫੋਟੋ ਹੱਥ ਵਿੱਚ ਫੜੀ ਇੱਕ ਫੈਨ ਕੁੜੀ ਦੀ ਤਸਵੀਰ ਵਾਇਰਲ ਹੋਈ, ਜਿਸ ਵਿੱਚ ਉਸਨੇ ਡੇਟਿੰਗ ਐਪ ਟਿੰਡਰ ਨੂੰ ਇੱਕ ਪੋਸਟ ਵਿੱਚ ਸ਼ੁਭਮਨ ਨਾਲ ਮੈਚ ਕਰਵਾਉਣ ਦੀ ਰਿਕਵੈਸਟ ਕੀਤੀ ਸੀ।
“Tujhe dekh ke hass rahi hai” vibes 😂😂 pic.twitter.com/oaB2r2YQc8
— Shivani (@meme_ki_diwani) February 2, 2023
ਫੈਨ ਲੜਕੀ ਦੀ ਫੋਟੋ ਵਾਇਰਲ ਹੋਣ ‘ਤੇ ਡੇਟਿੰਗ ਐਪ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਨਾਗਪੁਰ ਸ਼ਹਿਰ ‘ਚ ਹੋਰਡਿੰਗ ਲਗਾ ਦਿੱਤੇ, ਜਿਸ ‘ਤੇ ਲੜਕੀ ਦੀ ਤਸਵੀਰ ਸੀ ਅਤੇ ‘ਸ਼ੁਭਮਨ ਇਧਰ ਤਾਂ ਵੇਖ ਲਓ’ ਲਿਖਿਆ ਸੀ। ਸ਼ੁਭਮਨ ਫਿਲਹਾਲ ਨਾਗਪੁਰ ‘ਚ ਹਨ ਜਿੱਥੇ ਉਹ ਟੈਸਟ ਸੀਰੀਜ਼ ਖੇਡਣਗੇ। ਇਸ ਦੀਆਂ ਤਸਵੀਰਾਂ ਉਮੇਸ਼ ਯਾਦਵ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ।
Poora Nagpur bol raha hai, @ShubmanGill ab toh dekh le pic.twitter.com/9iaW2BBtZY
— Umesh Yaadav (@y_umesh) February 3, 2023
ਸ਼ੁਭਮਨ ਗਿੱਲ ਨੇ ਪੂਰੀ ਕੀਤੀ ਫੈਨ ਦੀ ਇੱਛਾ
ਸ਼ੁਭਮਨ ਗਿੱਲ ਨੇ ਡੇਟਿੰਗ ਐਪ ਟਿੰਡਰ ‘ਤੇ ਆਪਣਾ ਅਕਾਊਂਟ ਬਣਾ ਲਿਆ ਹੈ। ਇੰਸਟਾਗ੍ਰਾਮ ‘ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਦੇਖ ਤੋਂ ਲਿਆ, ਅਬ ਤੁਮ ਦੇਖੋ ਚੰਗੀ ਤਰ੍ਹਾਂ’। ਬਾਅਦ ਵਿੱਚ ਗਿੱਲ ਨੇ ਦੱਸਿਆ ਕਿ ਇਹ ਇੱਕ ਐਡ ਪੋਸਟ ਹੈ, ਜੋ ਟਿੰਡਰ ਵੱਲੋਂ ਕਰਵਾਇਆ ਗਿਆ ਹੈ।
View this post on Instagram
ਸ਼ੁਭਮਨ ਗਿੱਲ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਫਾਰਮ ‘ਚ ਚੱਲ ਰਹੇ ਹਨ। ਉਸ ਨੇ ਟੀਮ ਇੰਡੀਆ ਲਈ ਕਈ ਮੈਚ ਆਪਣੇ ਦਮ ‘ਤੇ ਜਿੱਤੇ ਹਨ। ਉਹ ਭਾਰਤ ਲਈ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲਾ ਪੰਜਵਾਂ ਬੱਲੇਬਾਜ਼ ਹੈ। ਉਨ੍ਹਾਂ ਨੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h