ਸ਼ੁਭਮਨ ਗਿੱਲ ਨੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ ਹੈ। ਗਿੱਲ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਗਿੱਲ ਦੇ ਦੋਹਰੇ ਸੈਂਕੜੇ ਦੀ ਬਦੌਲਤ ਟੀਮ ਇੰਡੀਆ ਵੱਡੇ ਸਕੋਰ ਵੱਲ ਵਧ ਰਹੀ ਹੈ। ਸ਼ੁਭਮਨ ਗਿੱਲ ਨੇ ਇਸ ਮੈਚ ਵਿੱਚ 9 ਛੱਕੇ ਲਗਾਏ ਹਨ। ਦੂਜੇ ਸਿਰੇ ‘ਤੇ ਕੁਲਦੀਪ ਯਾਦਵ ਬੱਲੇਬਾਜ਼ੀ ਕਰ ਰਿਹਾ ਹੈ, ਜਿਸ ਨੇ 4 ਗੇਂਦਾਂ ‘ਚ 3 ਦੌੜਾਂ ਬਣਾਈਆਂ।
ਸ਼ੁਭਮਨ ਗਿੱਲ ਨੇ ਆਪਣੀ 19ਵੀਂ ਵਨਡੇ ਪਾਰੀ ਵਿੱਚ ਦੋਹਰਾ ਸੈਂਕੜਾ ਲਗਾਇਆ। ਉਸ ਨੇ ਲਾਕੀ ਫਰਗੂਸਨ ‘ਤੇ ਲਗਾਤਾਰ ਤਿੰਨ ਛੱਕੇ ਲਗਾ ਕੇ 200 ਦੌੜਾਂ ਦਾ ਅੰਕੜਾ ਛੂਹ ਲਿਆ। ਉਹ ਵਨਡੇ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਪੰਜਵਾਂ ਭਾਰਤੀ ਬੱਲੇਬਾਜ਼ ਹੈ।
ਭਾਰਤ ਲਈ ਦੋਹਰਾ ਸੈਂਕੜਾ ਲਗਾਉਣ ਵਾਲੇ ਖਿਡਾਰੀ
ਰੋਹਿਤ ਸ਼ਰਮਾ 264 ਸ਼੍ਰੀਲੰਕਾ 2014
ਵਰਿੰਦਰ ਸਹਿਵਾਗ 219 ਵੈਸਟਇੰਡੀਜ਼ 2011
ਈਸ਼ਾਨ ਕਿਸ਼ਨ 210 ਬੰਗਲਾਦੇਸ਼ 2022
ਰੋਹਿਤ ਸ਼ਰਮਾ 209 ਆਸਟ੍ਰੇਲੀਆ 2013
ਰੋਹਿਤ ਸ਼ਰਮਾ 208* ਸ਼੍ਰੀਲੰਕਾ 2017
ਸ਼ੁਭਮਨ ਗਿੱਲ 208* ਨਿਊਜ਼ੀਲੈਂਡ 2023
ਸਚਿਨ ਤੇਂਦੁਲਕਰ 200* ਦੱਖਣੀ ਅਫਰੀਕਾ 2010
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h