ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੌਰੇ ਲਈ ਟੀਮ ‘ਚ ਚੁਣਿਆ ਗਿਆ ਹੈ।ਟੀਮ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ ਅਤੇ ਮੰਗਲਵਾਰ ਨੂੰ ਸ਼ੁਭਮਨ ਗਿੱਲ ਨੇ ਧਮਾਕੇਦਾਰ ਪ੍ਰਦਰਸ਼ਨ ਕੀਤਾ।
ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਕੁਆਰਟਰ ਫਾਈਨਲ ਮੈਚ ਵਿੱਚ ਸ਼ੁਭਮਨ ਗਿੱਲ ਨੇ ਧਮਾਕੇਦਾਰ ਸੈਂਕੜਾ ਜੜ ਕੇ ਟੀਮ ਇੰਡੀਆ ਵਿੱਚ ਚੋਣ ਦਾ ਜਸ਼ਨ ਮਨਾਇਆ।
ਪੰਜਾਬ ਲਈ ਖੇਡ ਰਹੇ ਸ਼ੁਭਮਨ ਗਿੱਲ ਨੇ ਇੱਥੇ 57 ਗੇਂਦਾਂ ਵਿੱਚ 126 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 11 ਚੌਕੇ, 9 ਛੱਕੇ ਲਗਾਏ। ਸ਼ੁਭਮਨ ਨੇ ਆਪਣੀ ਪਾਰੀ ਵਿੱਚ 229 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: T20 World Cup 2022: ਇਨ੍ਹਾਂ ਦਿੱਗਜਾਂ ਦਾ ਇਹ ਹੋਵੇਗਾ ਆਖਰੀ ਟੀ-20 ਵਿਸ਼ਵ ਕੱਪ, ਭਾਰਤੀ ਟੀਮ ‘ਚ ਬਦਲਾਅ ਦਾ ਦੌਰ ਸ਼ੁਰੂ, ਜਾਣੋ ਕਿਵੇਂ
ਇਹ ਪਾਰੀ ਇਸ ਲਈ ਵੀ ਖਾਸ ਬਣ ਜਾਂਦੀ ਹੈ ਕਿਉਂਕਿ ਪੰਜਾਬ ਨੇ ਇਕ ਸਮੇਂ 10 ਦੌੜਾਂ ਦੇ ਸਕੋਰ ‘ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਇਸ ਤੋਂ ਬਾਅਦ ਸ਼ੁਭਮਨ ਨੇ ਜ਼ਬਰਦਸਤ ਪਾਰੀ ਖੇਡ ਕੇ ਆਪਣੀ ਟੀਮ ਨੂੰ ਮੁਸ਼ਕਲ ‘ਚੋਂ ਕੱਢਿਆ।
ਸ਼ੁਭਮਨ ਗਿੱਲ ਦੀ ਦਮਦਾਰ ਪਾਰੀ ਦੇ ਦਮ ‘ਤੇ ਪੰਜਾਬ ਨੇ ਕਰਨਾਟਕ ਖਿਲਾਫ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 225 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: T20 World Cup: ਦੱਖਣੀ ਅਫ਼ਰੀਕਾ ਤੋਂ ਹਾਰ ਮਗਰੋਂ ਪੰਜਾਬ ਦੇ ਗੱਭਰੂ ਅਰਸ਼ਦੀਪ ਦਾ ਵੱਡਾ ਬਿਆਨ
ਧਿਆਨ ਯੋਗ ਹੈ ਕਿ ਸ਼ੁਭਮਨ ਗਿੱਲ ਨੇ ਸਭ ਤੋਂ ਪਹਿਲਾਂ ਟੀਮ ਇੰਡੀਆ ‘ਚ ਟੈਸਟ ਟੀਮ ‘ਚ ਐਂਟਰੀ ਕੀਤੀ ਸੀ, ਉਸ ਤੋਂ ਬਾਅਦ ਉਹ ਟੀ-20 ਅਤੇ ਵਨਡੇ ਟੀਮ ‘ਚ ਆਏ ਸਨ।
ਉਹ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਹਨ ਕਿ ਉਹ ਟੀਮ ਇੰਡੀਆ ਲਈ ਸਫੈਦ ਗੇਂਦ ਦੀ ਕ੍ਰਿਕਟ ਖੇਡਣ ਲਈ ਤਿਆਰ ਹਨ ਅਤੇ ਕਿਸੇ ਵੀ ਸਥਿਤੀ ‘ਤੇ ਬੱਲੇਬਾਜ਼ੀ ਕਰ ਸਕਦੇ ਹਨ। ਅਜਿਹੇ ‘ਚ ਉਹ ਆਪਣੇ ਪੱਖ ਤੋਂ ਆਪਣਾ ਦਾਅਵਾ ਮਜ਼ਬੂਤ ਕਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER