ਪ੍ਰੋ-ਪੰਜਾਬ ਟੀ.ਵੀ. ਦੇ ਸੰਸਥਾਪਕ ਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਕਰਫਿਊ ਵੱਲੋਂ ਅੱਜ ‘ਦੀ ਗ੍ਰੇਟ ਡਿਬੇਟ’ ਪ੍ਰੋਗਰਾਮ ਤਹਿਤ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਕਾਤਲਾਂ ਨੂੰ ਫੜਨ ਵਾਲੇ ਵੱਡੇ ਦਿੱਲੀ ਦੇ ਵੱਡੇ ਪੁਲਿਸ ਅਫ਼ਸਰ, ਸਪੈਸ਼ਲ ਸੈਲ ਦੇ ਸੀਪੀ ਹਰਗੋਬਿੰਦ ਸਿੰਘ ਧਾਲੀਵਾਲ ਜੋ ਕਿ ਪੰਜਾਬ ਨਾਲ ਸੰਬੰਧ ਰਖਦੇ ਨੇ ਖ਼ਾਸ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ AK 47 ਨਾਲ ਨਾ ਮਾਰਿਆ ਜਾ ਸਕਦਾ ਤਾਂ ਇਨ੍ਹਾਂ ਨੇ ਪਲਾਨ B ਵੀ ਬਣਾਇਆ ਹੋਇਆ ਸੀ ਜਿਸ ‘ਚ ਇਹ ਹੈਂਡ ਗ੍ਰਨੇਡ ਨਾਲ ਸਿੱਧੂ ਨੂੰ ਉਡਾ ਸਕਦੇ ਸੀ। ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਘਰ ਨੂੰ ਉਡਾਉਣ ਦੀ ਵੀ ਸਲਾਹ ਬਣਾਈ ਗਈ ਸੀ ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜੋ ਹਾਦਸਾ ਹੋਇਆ ਇਹ ਬਹੁਤ ਹੀ ਦਰਦਾਨਾਕ ਤੇ ਰੂਹ ਕੰਬਾਊ ਘਟਣਾ ਸੀ। ਜਿਸ ਤਰ੍ਹਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਸਾਫ ਪਤਾ ਲਗ ਰਿਹਾ ਸੀ ਕਿ ਇਹ ਇਕ ਪਲੈਂਡ ਮਡਰ ਸੀ ਤੇ ਇਸ ‘ਚ ਕਈ ਵੱਡੇ ਨਾਂ ਵੀ ਇਨਵੋਲਵ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਵੱਡੇ ਕੇਸ ਹੁੰਦੇ ਹਨ ਜਿਸ ‘ਚ ਦੇਸ਼ ਨੂੰ ਖਤਰਾ ਹੋ ਸਕਦਾ ਹੈ ਉਸ ‘ਚ ਅਸੀਂ ਕੰਮ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਪਹਿਲਾਂ ਅਸੀਂ ਇਕ ਕੇਸ ‘ਚ ਸ਼ਾਹਰੁੱਖ ਨਾਂ ਦੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਇਲਾਵਾ ਕੁਝ ਪੰਜਾਬ ਦੇ ਪੁਰਾਣੇ ਕੇਸ਼ਾਂ ‘ਚ ਜਿਵੇਂ ਵਿੱਕੀ ਮਿੱਡੂਖੇੜਾ ਮਾਮਲੇ ‘ਚ ਕਾਤਲਾਂ ਨੂੰ ਸ਼ਪੈਸ਼ਲ ਸੈਲ ਦੀ ਟੀਮ ਤੇ ਸੰਦੀਪ ਨੰਗਲ ਅੰਬੀਆਂ ਦੇ ਦੋ ਸ਼ੂਟਰਾਂ ‘ਚੋਂ ਇਕ ਹਰਿੰਦਰ ਫੋਜੀ ਨੂੰ ਪੰਜਾਬ ਦੀ ਪੁਲਿਸ ਤੇ ਦੂਜਾ ਸ਼ੂਟਰ ਵਿਕਾਸ ਮਾਲੀ ਨੂੰ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਕੇਸਾਂ ‘ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਇਹ ਸਾਡੇ ਲਈ ਬਹੁਤ ਚੈਲੇਂਜ ਸੀ।
ਕਿਵੇਂ ਹੋਈ ਦੋਸ਼ੀਆਂ ਦੀ ਗ੍ਰਿਫਤਾਰੀ
ਧਾਲੀਵਾਲ ਨੇ ਦੱਸਿਆ ਕਿ ਅਸੀਂ ਮੌਕੇ ‘ਤੇ ਨਹੀਂ ਜਾ ਸਕਦੇ ਸੀ ਕ੍ਰਾਈਮ ਸੀਨ ਪੰਜਾਬ ਪੁਲਿਸ ਦਾ ਸੀ ਤੇ ਇਨਵੈਸਟੀਗੇਸ਼ਨ ਵੀ ਪੰਜਾਬ ਪੁਲਿਸ ਦੇ ਹੱਥ ਸੀ। ਸਾਡੀ ਕੋਈ ਵੀ ਟੀਮ ਜਵਾਹਰਕੇ ਜਾਂ ਮੂਸਾ ਪਿੰਡ ਨਹੀਂ ਗਈ, ਉਨ੍ਹਾਂ ਕਿਹਾ ਕੀ ਮੇਰੇ ਵੱਲੋਂ ਵੀ ਟੀਮਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਅਸੀਂ ਅਜਿਹਾ ਕੁਝ ਨਹੀਂ ਕਰਨਾ ਜਿਸ ਨਾਲ ਪੰਜਾਬ ਪੁਲਿਸ ਨੂੰ ਲੱਗੇ ਕਿ ਦਿੱਲੀ ਪੁਲਿਸ ਇਸ ਮਾਮਲੇ ‘ਚ ਮਦਦ ਕਰਨ ਦੀ ਬਜਾਏ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋ ਤਰੀਕਿਆਂ ਨਾਲ ਸਾਡੀ ਟੀਮ ਨੇ ਕੰਮ ਕੀਤਾ ਹੈ ਇਕ ਤਾਂ ਟੈਕਨਾਲੌਜੀ ਜਿਸ ਦੀਆਂ ਡਿਟੇਲਾਂ ਅਸੀਂ ਜਾਹਿਰ ਨਹੀਂ ਕਰ ਸਕਦੇ। ਇਹ ਬਹੁਤ ਵੱਡਾ ਇਕ ਐਕਸ਼ਨ ਸੀ ਜਿਸ ‘ਚ ਮੁਲਜ਼ਮ ਇੰਟਰਨੈੱਟ ਰਾਹੀਂ ਜਿਸ-ਜਿਸ ਨਾਲ ਸੰਪਰਕ ‘ਚ ਸੀ ਉਨ੍ਹਾਂ ਨੂੰ ਟਰੈਕ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਵੱਲੋਂ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਹੋਏ ਇਨ੍ਹਾਂ ਗੈਂਗਸਟਰਾਂ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਅਸੀਂ ਪਹਿਲਾਂ ਹੀ ਦੋਵੇਂ ਗੈਂਗਾਂ ਦੇ ਮੇਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੋਈਆ ਸੀ। ਫਿਰ ਇਨ੍ਹਾਂ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਇੰਟੇਰੋਗੇਟ ਕੀਤਾ ਗਿਆ ਕਈਆਂ ਨੂੰ ਵਾਰੰਟ ‘ਤੇ ਲਿਆਂਦਾ ਗਿਆ ਤੇ ਸਾਡੀਆਂ ਟੀਮਾਂ ਵੱਲੋਂ ਵੀ ਇਸ ਨੂੰ ਚੈਲੇਂਜ ਦੇ ਤੌਰ ‘ਤੇ ਲਿਆ ਗਿਆ।
ਜਾਣਕਾਰੀ ਦਿੰਦੇ ਹੋਏ ਐੱਚ.ਜੀ.ਐੱਸ. ਧਾਲੀਵਾਲ ਨੇ ਦੱਸਿਆ ਕਿ ਪ੍ਰਿਵਰਥ ਫੋਜੀ ਵੱਲੋਂ ਕਤਲ ਦੌਰਾਨ ਤੇ ਕਤਲ ਤੋਂ ਪਹਿਲਾਂ ਫੋਨ ਕਾਲਾਂ ਕੀਤੀਆਂ ਗਈਆਂ ਸੀ। ਫੋਜੀ ਨੇ ਇਹ ਵੀ ਦੱਸਿਆ ਕਿ ਇਕ ਨੰਬਰ ਮਨਪ੍ਰੀਤ ਮੰਨੂੰ ਕੋਲ ਵੀ ਸੀ। ਮੰਨੂੰ ਦੀ ਹਾਲੇ ਪੁਲਿਸ ਵੱਲੋਂ ਗ੍ਰਿਫਤਾਰੀ ਨਹੀਂ ਹੋਈ, ਇਸ ਦੀ ਉਸ ਨਾਲ ਕੀ ਗੱਲ ਹੋਈ ਸੀ। ਇਸ ਬਾਰੇ ਅਸੀਂ ਸਪਸ਼ਟ ਰੂਪ ‘ਚ ਨਹੀਂ ਦੱਸ ਸਕਦੇ। ਫੋਜੀ ਨੇ ਦੱਸਿਆ ਕਿ ਮੈਂ ਫੋਨ ਕਾਲ ‘ਤੇ ਜਾਣਕਾਰੀ ਦੇ ਰਿਹਾ ਸੀ ਕਿ ਤੁਸੀਂ ਵੀ ਸਿੱਧੂ ਦਾ ਪਿੱਛਾ ਕਰੋ ਅਸੀਂ ਵੀ ਕਰ ਰਹੇ ਹਾਂ ਉਸ ਨੇ ਇਹ ਕਬੂਲ ਕੀਤਾ ਹੈ ਕਿ ਮੈਨੂੰ ਵਾਰਦਾਤ ਤੋਂ ਪਹਿਲਾਂ ਕਾਲ ਆਈ ਸੀ ਕਿ ਪਿੱਛਾ ਕਰੋ ਤੇ ਵਾਰਦਾਤ ਤੋਂ ਬਾਅਦ ਮੈਂ ਕਾਲ ਕਰ ਕੇ ਦੱਸਿਆ ਸੀ ਕਿ ਕੰਮ ਹੋ ਗਿਆ।
ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸਾਡੀਆਂ 5 ਟੀਮਾਂ ਕੰਮ ਕਰ ਰਹੀਆਂ ਸੀ ਤੇ ਛੇਵੀ ਸਾਇਬਰ ਕਰਾਈਮ ਟੀਮ ਨੇ ਵੀ ਇਸ ‘ਚ ਅਹਿਮ ਭੁਮਿਕਾ ਨਿਭਾਈ ਅਸੀਂ 20 ਦਿਨਾਂ ਤੋਂ ਇਸ ‘ਤੇ ਕੰਮ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਸਾਡੀਆਂ ਆਪਣੀਆਂ ਟੀਮਾਂ ‘ਚ ਹੀ ਇਕ ਚੈਲੇਂਜ ਸੀ ਕਿ ਕਿਹੜੀ ਟੀਮ ਇਨ੍ਹਾਂ ਸ਼ੂਟਰਾਂ ਨੂੰ ਸਭ ਤੋਂ ਪਹਿਲਾਂ ਫੜ੍ਹ ਪਾਏਗੀ।