sidhu moose wala:ਮਾਨਸਾ ਪੁਲਿਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਬਿਸ਼ਨੋਈ ਗੈਂਗ ਵੱਲੋਂ ਈ-ਮੇਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਅਣਪਛਾਤਿਆਂ ਖ਼ਿਲਾਫ਼ ਜਬਰੀ ਵਸੂਲੀ ਤੇ ਧਮਕੀਆਂ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਹੈ। ਜਿਕਰਯੋਗ ਹੈ ਕਿ ਮਾਨਸਾ ਪੁਲਿਸ ਨੇ ਧਮਕੀਆਂ ਦੇਣ ਵਾਲਿਆਂ ਨੂੰ ਰਾਜਸਥਾਨ ਤੋਂ ਲੱਭ ਲਿਆ ਹੈ। ਸੂਤਰਾਂ ਅਨੁਸਾਰ ਇਕ ਟੀਮ ਪਹਿਲਾਂ ਹੀ ਗੁਆਂਢੀ ਸੂਬੇ ਵਿਚ ਹੈ ਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।ਮਾਨਸਾ ਪੁਲਿਸ ਨੇ ਰਾਜਸਥਾਨ ਤੋਂ ਦੋ ਵਿਅਕਤੀਆਂ ਨੂੰ ਟਰੇਸ ਕੀਤਾ ਹੈ।
ਇਹ ਵੀ ਪੜ੍ਹੋ: ਰਤਨ ਟਾਟਾ ਦੀ ਮਤਰੇਈ ਮਾਂ, ਵ੍ਹੀਲਚੇਅਰ ‘ਤੇ, ਸਾਇਰਸ ਮਿਸਤਰੀ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਈ..
ਜਿਕਰਯੋਗ ਹੈ ਕਿ ਈਮੇਲ ‘ਚ ਸ਼ੂਟਰ ਏ.ਜੇ., ਲਾਰੈਂਸ ਬਿਸ਼ਨੋਈ ਸੰਪਤ ਨਹਿਰਾ ਗਰੁੱਪ ਸੋਪ’ ਨਾਂ ਦੇ ਯੂਜ਼ਰ ਨੇ ਸਿੱਧੂ ਦੇ ਪਿਤਾ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਸੁਰੱਖਿਆ ਕਵਰ ‘ਤੇ ਆਵਾਜ਼ ਉਠਾਉਣਗੇ ਤਾਂ ਉਹ ਉਨ੍ਹਾਂ ਨੂੰ ਮਾਰ ਦੇਣਗੇ।
ਮੇਲ ਵਿੱਚ ਲਿਖਿਆ ਗਿਆ ਹੈ, “ਤੁਸੀਂ ਅਤੇ ਤੁਹਾਡਾ ਪੁੱਤਰ ਇਸ ਦੇਸ਼ ਦੇ ਮਾਲਕ ਨਹੀਂ ਹੋ ਕਿ ਸੁਰੱਖਿਆ ਸਿਰਫ ਉਨ੍ਹਾਂ ਨੂੰ ਦਿੱਤੀ ਜਾਵੇਗੀ ਜੋ ਤੁਸੀਂ ਚਾਹੁੰਦੇ ਹੋ” ਇਸ ਤੋਂ ਇਲਾਵਾ ਮੇਲ ਵਿੱਚ ਲਿਖਿਆ ਕਿ ਤੇਰੇ ਬੇਟੇ ਨੇ ਸਾਡੇ ਭਰਾਵਾਂ ਨੂੰ ਮਰਵਾਇਆ ।
ਇਹ ਵੀ ਪੜ੍ਹੋ: ਰਤਨ ਟਾਟਾ ਦੀ ਮਤਰੇਈ ਮਾਂ, ਵ੍ਹੀਲਚੇਅਰ ‘ਤੇ, ਸਾਇਰਸ ਮਿਸਤਰੀ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਈ..
ਇਸ ਤੋਂ ਇਲਾਵਾ ਮੇਲ ‘ਚ ਮਨਪ੍ਰੀਤ ਮਨੂ ਅਤੇ ਜਗਰੂਪ ਰੂਪਾ ਦੇ ਐਂਨਕਾਊਂਟਰ ਦਾ ਵੀ ਜ਼ਿਕਰ ਕੀਤਾ ਗਿਆ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪੇ ਉਸ ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਵੀ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ।