Sidhu Moose Wala On Billboard: ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ ਨੇ ਆਪਣੇ ਆਪ ਨੂੰ ਹਰ ਪਾਸਿਓਂ ਸਾਬਤ ਕੀਤਾ ਹੈ ਕਿ ਉਸ ਨੂੰ ਕਦੇ ਕੋਈ ਰਿਪਲੇਸ ਨਹੀਂ ਕਰ ਸਕਦਾ। ਇਸ ਦਾ ਤਾਜ਼ਾ ਉਦਾਹਰਣ ਇੱਕ ਵਾਰ ਫਿਰ ਵੇਖਣ ਨੂੰ ਮਿਲਿਆ। ਜਦੋਂ ਮਰਨ ਮਗਰੋਂ ਵੀ ਉਸ ਦਾ ਗਾਣਾ ਬਿਲਬੋਰਡ ‘ਤੇ ਛਾ ਗਿਆ।
ਜੀ ਹਾਂ ਮੌਤ ਤੋਂ ਬਾਅਦ ਵੀ ਆਪਣੇ ਗੀਤਾਂ ਨਾਲ ਇੰਡਸਟਰੀ ਵਿੱਚ ਸਿੱਧੂ ਧੱਕ ਪਾ ਰਿਹਾ ਹੈ। ਹਾਲ ਹੀ ਵਿੱਚ, ਸਿੱਧੂ ਦੇ ਮਾਤਾ-ਪਿਤਾ ਨੇ 7 ਅਪ੍ਰੈਲ 2023 ਨੂੰ ਉਸਦਾ ਗਾਣਾ ‘ਮੇਰਾ ਨਾ’ ਰਿਲੀਜ਼ ਕੀਤਾ ਜਿਸ ਨੇ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ ਤੇ ਹੁਣ ਬਿਲਬੋਰਡ ‘ਤੇ ਵੀ ਛਾ ਗਿਆ।
ਸਿੱਧੂ ਦਾ ਗਾਣਾ ‘ਮੇਰਾ ਨਾ’ ਟਵਿੱਟਰ ਵਲੋਂ ਸੰਚਾਲਿਤ ਬਿਲਬੋਰਡ ਦੇ ਹੌਟ ਟ੍ਰੈਂਡਿੰਗ ਗਾਣਿਆਂ ਦੇ ਚਾਰਟ ‘ਤੇ ਬਾਰ੍ਹਵੇਂ ਨੰਬਰ ‘ਤੇ ਬੱਜ਼ ਕਰ ਰਿਹਾ ਹੈ। ਇਹ ਸੌਂਗ 7 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ ਤੇ ਇਸ ਨੂੰ ਸਿੰਗਰ ਦੇ ਫੈਨਸ ਨੇ ਖੂਬ ਪਿਆਰ ਬਰਸਾਇਆ। ਗਾਣੇ ਨੇ ਰਿਲੀਜ਼ ਹੁੰਦਿਆਂ ਹੀ ਸਾਰੇ ਰਿਕਾਰਡ ਤੋੜ ਦਿੱਤੇ, ਗਾਣੇ ਨੇ ਸਿਰਫ ਇੱਕ ਘੰਟੇ ਵਿੱਚ ਵੱਡੀ ਗਿਣਤੀ ਵਿੱਚ ਵਿਊਜ਼ ਹਾਸਲ ਕੀਤੇ। ਇਹ ਗੀਤ ਹੁਣ ਬਿਲਬੋਰਡ ‘ਤੇ ਇੰਨੀ ਵੱਡੀ ਪੁਜ਼ੀਸ਼ਨ ਹਾਸਲ ਕਰਕੇ ਧੂਮ ਮਚਾ ਰਿਹਾ ਹੈ।
‘ਮੇਰਾ ਨਾ’ ਗੀਤ ਸਿੱਧੂ ਮੂਸੇ ਵਾਲਾ, ਸਟੀਲ ਬੈਂਗਲੇਜ਼ ਤੇ ਬਰਨਾ ਬੁਆਏ ਦੀ ਰਚਨਾ ਹੈ ਕਿਉਂਕਿ ਇਹ ਸਿੱਧੂ ਨੇ ਸ਼ੁਰੂ ਕੀਤਾ ਗਿਆ ਸੀ ਅਤੇ ਫਿਰ ਸਟੀਲ ਬੈਂਗਲੇਜ਼ ਅਤੇ ਬਰਨਾ ਬੁਆਏ ਨੇ ਇਸ ਨੂੰ ਅੱਗੇ ਵਧਾਇਆ ਅਤੇ ਪੂਰਾ ਕੀਤਾ। ਇਸ ਵਿੱਚ ਅੰਤਰਰਾਸ਼ਟਰੀ ਰੈਪਰ ਬਰਨਾ ਬੁਆਏ ਦੁਆਰਾ ਇੱਕ ਰੈਪ ਵੀ ਹੈ ਜਿਸਨੇ ਖੁਦ ਰੈਪ ਦੇ ਬੋਲ ਲਿਖੇ ਹਨ ਤੇ ਇਸਨੂੰ ਗਾਇਆ ਹੈ।
ਗੀਤ ਮੇਰਾ ਨਾ ਅਧਿਕਾਰਤ ਤੌਰ ‘ਤੇ ਸਿੱਧੂ ਮੂਸੇ ਵਾਲਾ ਦਾ ਉਸਦੀ ਮੌਤ ਤੋਂ ਬਾਅਦ ਤੀਜਾ ਗੀਤ ਹੈ। ‘ਮੇਰਾ ਨਾ’ ਉਸਦਾ ਤੀਜਾ ਸਹਿਯੋਗੀ ਟਰੈਕ ਹੈ ਅਤੇ ਉਸਦੀ ਪ੍ਰਸਿੱਧੀ ‘ਤੇ ਆਧਾਰਿਤ ਹੈ। ਅਤੇ ਉਸਦਾ ਨਾਮ ਪੂਰੀ ਦੁਨੀਆ ਵਿੱਚ ਰਾਜ ਕਰਦਾ ਹੈ ਜੋ ਉਸਦੀ ਮੌਤ ਤੋਂ ਬਾਅਦ ਆਪਣੇ ਆਪ ਨੂੰ ਸੱਚ ਸਾਬਤ ਕਰ ਰਿਹਾ ਹੈ ਕਿਉਂਕਿ ਅੱਜ ਹਰ ਕੋਈ ਸਿੱਧੂ ਮੂਸੇ ਵਾਲਾ ਨੂੰ ਜਾਣਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h