ਦੇਸ਼ ਵਿਦੇਸ਼ਾਂ ‘ਚ ਸਿੱਧੂ ਮੂਸੇਵਾਲਾ ਦੇ ਗੀਤ ਰਿਪੀਟ ‘ਤੇ ਚੱਲ ਰਹੇ ਹਨ।ਸਿੱਧੂ ਮੂਸੇਵਾਲਾ ਭਾਵੇਂ ਅੱਜ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਨਹੀਂ ਹੈ।ਪਰ ਦੁਨੀਆ ਦੇ ਕੋਨੇ ਕੋਨੇ ‘ਚ ਸਿੱਧੂ ਮੂਸੇਵਾਲਾ ਦੇ ਫੈਨ ਉਸਦੀ ਆਵਾਜ਼ ਰਾਹੀਂ, ਉਸ ਨੂੰ ਆਪਣੇ ਨੇੜੇ ਮਹਿਸੂਸ ਕਰ ਰਹੇ ਹਨ।ਸਿੱਧੂ ਮੂਸੇਵਾਲਾ ਦੇ ਗੀਤ, ਗੀਤਾਂ ਦੇ ਗਲੋਬਲ ਚਾਰਟ ‘ਤੇ ਟੌਪ 10 ‘ਚ ਆਪਣੀ ਜਗ੍ਹਾ ਬਣਾ ਰਹੇ ਹਨ।
ਤੀਜੇ ਨੰਬਰ ‘ਤੇ 295 ਗੀਤ, ‘ਦਿ ਲਾਸਟ ਰਾਈਡ 6ਵੇਂ ਨੰਬਰ ‘ਤੇ ਹੈ, ਲੈਵਲ 11ਵੇਂ ਨੰਬਰ ‘ਤੇ ਹੈ, ਡੀਅਰ ਮੰਮਾ 15ਵੇਂ ਨੰਬਰ ‘ਤੇ, 24ਵੇਂ ਨੰਬਰ ‘ਤੇ ਟਿੱਬਿਆਂ ਦਾ ਪੁੱਤ ਅਤੇ 25 ਨੰਬਰ ‘ਤੇ ਗੌਟ ਗੀਤ ਦਾ ਨਾਮ ਬੋਲਦਾ ਹੈ।ਇਹ ਸਾਰੇ ਗਾਣੇ ਉਹ ਗਾਣੇ ਹਨ ਜੋ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਚਰਚਾ ‘ਚ ਰਹੇ ਤੇ ਲੰਬਾ ਸਮਾਂ ਟ੍ਰੇਡਿੰਗ ‘ਚ ਰਹੇ।’295’ ਗੀਤ ‘ਚ ਸਿੱਧੂ ਮੂਸੇਵਾਲਾ ਨੇ ਸਮਾਜ ਦੇ ਕੁਝ ਤੱਥਾਂ ਨੂੰ ਆਪਣੀ ਕਲਮ ਰਾਹੀਂ ਬਿਆਨ ਕੀਤਾ ਤਾਂ ਕੁਝ ਲੋਕਾਂ ਨੇ ਇਸਦੀ ਰੱਜ ਕੇ ਤਾਰੀਫ ਕੀਤੀ, ਤੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਲਿਖਤ ਦੇ ਫੈਨ ਹੋ ਗਏ । ਪਰ ਕੁਝ ਲੋਕਾਂ ਵਲੋਂ ਇਸਦਾ ਵਿਰੋਧ ਵੀ ਕੀਤਾ ਗਿਆ।
ਪਰ ਇਹ ਗੀਤ ਟ੍ਰੇਡਿੰਗ ‘ਚ ਰਿਹਾ।ਗੀਤ ‘ਚ ਸਿੱਧੂ ਮੂਸੇਵਾਲਾ ਨੇ ਸ਼ੈਕਸ਼ਨ-295 ਦਾ ਜ਼ਿਕਰ ਕੀਤਾ।ਕੁਝ ਸਵਾਲ ਵੀ ਚੁੱਕੇ, ਇਸ ਗਾਣੇ ਦੇ ਬੋਲ ਕੁਝ ਇਸ ਤਰ੍ਹਾਂ ਹਨ ”ਨਿੱਤ ਕੰਟਰੋਵਰਸੀ ਕਰੇਟ ਮਿਲੂਗੀ, ਧਰਮਾਂ ਦੇ ਨਾਮ ‘ਤੇ ਡਿਬੇਟ ਮਿਲੇਗੀ, ਸੱਚ ਬੋਲੇਗਾਂ ਤੇ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ”।ਇਸ ਗੀਤ ਦੇ ਵੀਡੀਓ ‘ਤੇ 198 ਤੋਂ ਜਿਆਦਾ ਹੁਣ ਤੱਕ ਵਿਊ ਹੋ ਚੁੱਕੇ ਹਨ।
ਦੂਜਾ ਗੀਤ ‘ ਦਿ ਲਾਸਟ ਰਾਈਡ’ ਉਹ ਗੀਤ ਜਿਸ ਨੂੰ ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਫੈਨਜ਼ ਦੀ ਝੋਲੀ ਪਾਇਆ ਸੀ, ਇਸ ਗਾਣੇ ਦੇ ਬੋਲ ਹਨ ”ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ ਨੀਂ ਇਹਦਾ ਉਠੋਗਾ ਜਵਾਨੀ ‘ਚ ਜਨਾਜ਼ਾ ਮਿੱਠੀਏ”।ਜਦੋਂ ਇਹ ਗੀਤ ਆਇਆ ਸੀ ਤਾਂ ਕੋਈ ਵੀ ਇਹ ਜਾਣਦਾ ਸੀ ਕਿ ਇੰਨੀ ਜਲਦੀ ਹੀ ਇਹ ਗੀਤ ਸਿੱਧੂ ਮੂਸੇਵਾਲਾ ਦੇ ਢੁੱਕ ਜਾਣਗੇ ਭਾਵ ਕਿ ਸੱਚ ਹੋ ਜਾਵੇਗਾ, ਇਸ ਗੀਤ ਦੀ ਵੀਡੀਓ ‘ਤੇ 73 ਮਿਲੀਅਨ ਤੋਂਜਿਆਦਾ ਵਿਊ ਹੋ ਚੁੱਕੇ ਹਨ।
ਲੋਕ ਇਸ ਗੀਤ ਨੂੰ ਬਹੁਤਾਤ ਵਿੱਚ ਸੁਣ ਰਹੇ ਹਨ ਤੇ ਉਨਾਂ੍ਹ ਦਾ ਕਹਿਣਾ ਹੈ ਕਿਤੇ ਨਾ ਕਿਤੇ ਇਹ ਗੀਤ ਸਿੱਧੂ ਮੂਸੇਵਾਲਾ ਦੇ ਨਾਲ ਰਿਲੇਟ ਕਰਦਾ ਹੈ।ਸਿੱਧੂ ਮੂਸੇਵਾਲਾ ਯੂ-ਟਿਊਬ ‘ਤੇ ਦੂਜਾ ਸਭ ਤੋਂ ਜਿਆਦਾ ਸੁਣਿਆ ਜਾਣ ਵਾਲਾ ਸਿੰਗਰ ਬਣ ਗਿਆ ਹੈ।
ਸਿੱਧੂ ਮੂਸੇਵਾਲਾ ਟੂਪਾਕ ਨੂੰ ਆਪਣਾ ਆਦਰਸ਼ ਮੰਨਦਾ ਸੀ।ਟੂਪਾਕ ਇੱਕ ਅਮਰੀਕੀ ਰੈਪਰ ਸੀ।ਜਿਸ ਨੂੰ ਹਿਪ-ਹੌਪ ਦੀ ਦੁਨੀਆ ‘ਚ ਅੱਜ ਵੀ ਇੱਕ ਵੱਡੇ ਨਾਮ ਵਜੋਂ ਜਾਣਿਆ ਜਾਂਦਾ ਹੈ ਅਚਾਨਕ ਦਸੰਬਰ 1996 ‘ਚ ਟੂਪਾਕ ਦੀ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।ਮੌਤ ਤੋਂ ਬਾਅਦ ਟੂਪਾਕ ਦੇ ਗੀਤ ਗੀਤਾਂ ਦੇ ਗਲੋਬਲ ਚਾਰਟ ‘ਤੇ ਟੌਪ ‘ਤੇ ਰਹੇ ਸਨ ਤੇ ਅੱਜ ਵੀ ਉਸਦੇ ਗੀਤਾਂ ਦੀ ਤਾਰੀਫ ਹੁੰਦੀ ਹੈ।ਦੁਨੀਆ ਭਰ ਦੇ ਸੰਗੀਤਕ ਪ੍ਰੇਮੀਆਂ ਵਲੋਂ ਸਿੱਧੂ ਨੂੰ ਜਿਸ ਤਰ੍ਹਾਂ ਦਾ ਪਿਆਰ ਤੇ ਸਨਮਾਨ ਦਿੱਤਾ ਗਿਆ ਸ਼ਾਇਦ ਹੀ ਇਨੀ ਘੱਟ ਉਮਰ ‘ਚ ਕਿਸੇ ਕਲਾਕਾਰ ਨੂੰ ਮਿਲਿਆ ਹੋਵੇਗਾ।ਭਾਵੇਂ ਅੱਜ ਸਿੱਧੂ ਮੂਸੇਵਾਲਾ ਸਰੀਰਕ ਤੌਰ ‘ਤੇ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਸਦੇ ਗੀਤ ਲੋਕਾਂ ਦੇ ਦਿਲਾਂ ਵਿੱਚ ਅਮਰ ਹੋ ਚੁੱਕੇ ਹਨ।