ਕੌਮਾਂਤਰੀ ਪੱਧਰ ਦੇ ਮਸ਼ਹੂਰ ਗਾਇਕ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਆਪਣੇ ਪੁੱਤਰ ਸਿੱਧੂ ਮੂਸੇਵਾਲੇ ਦੇ ਨਾਮ ਤੇ ਸੜਕ ਦਾ ਉਦਘਾਟਨ ਕੀਤਾ । ਇਸ ਮੌਕੇ ਉਨਾ ਭਾਵੁਕ ਹੋ ਕੇ ਬੋਲਦਿਆਂ ਕਿਹਾ ਕਿ ਮੈਂ ਉਸ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾਵਾਂਗਾ । ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਜੋ ਉਹ ਚਾਹੁੰਦਾ ਸੀ ਉਸ ਨੂੰ ਪੂਰਾ ਕਰਾਂ । ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਮੈਂ ਸਿੱਧੂ ਨੂੰ ਬਹੁਤ ਵਾਰ ਕਿਹਾ ਸੀ ਕਿ ਆਪਾ ਨੂੰ ਵੋਟ ਕੋਣ ਪਾਊਗਾ ਤੂੰ ਤਾਂ ਕਾਂਗਰਸ ਦਾ ਉਮੀਦਵਾਰ ਹੈ ਤੇ ਕਾਂਗਰਸ ਦੇ ਖਿਲਾਫ ਹੀ ਬੋਲੀ ਜਾਂਦਾ ਹੈ ਪਰ ਸਿੱਧੂ ਨੂੰ ਇਨਾ ਗੱਲਾਂ ਨਾਲ ਕੋਈ ਭੋਰਾ ਫਰਕ ਨਹੀ ਸੀ ਪੈਂਦਾ ।
ਸਿੱਧੂ ਤੇ ਹੋਏ ਹਮਲੇ ਬਾਰੇ ਉਨਾ ਕਿਹਾ ਕਿ ਕਰੀਬ 50-60 ਬੰਦੇ ਸਿੱਧੂ ਨੂੰ ਮਾਰਨਾ ਚਾਹੁੰਦੇ ਸੀ ਤੇ ਉਨਾ ਆਪਣੇ ਵਲੋਂ ਚੋਣਾਂ ਚ ਪੂਰੀ ਵਾਹ ਵੀ ਲਾਈ,ਪਰ ਇਲੈਕਸ਼ਨ ਕਰਕੇ ਸਕਿਉਰਟੀ ਜਿਆਦਾ ਸੀ ,ਇਸ ਕਰਕੇ ਉਨਾ ਦੀ ਹਿਮਤ ਨਹੀ ਪਈ ।
ਅੱਗੇ ਉਨਾ ਕਿਹਾ ਕਿ ਸਿੱਧੂ ਦਾ ਕਸੂਰ ਇਹ ਸੀ ਕਿ ਉਹ ਗਰੀਬ ਘਰ ਚੋਂ ਉੱਠਿਆ ਸੀ ,ਮੈ ਤੇ ਮੇਰੇ ਭਰਾ ਨੇ ਬਹੁਤ ਗੁਰਬਤ ਚ ਜਿਦਗੀ ਬਤੀਤ ਕੀਤੀ ਸੀ । ਸ਼ੁਭਦੀਪ ਨੇ ਤਰੱਕੀ ਹੀ ਇੰਨੀ ਕਰ ਲਈ ਸੀ ਕਿ ਕੁਝ ਲੋਕਾਂ ਦੀਆਂ ਅੱਖਾਂ ਚ ਉਹ ਰੜਕਣ ਲੱਗ ਪਿਆ ਸੀ ।
ਜਿਨਾ ਲੋਕਾਂ ਮੇਰੇ ਪੁੱਤ ਨੂੰ ਮਾਰਿਆ ਉਨਾ ਤਾਂ ਤਰੱਕੀ ਦੇਖੀ ਪਰ ਮੇਰੀ ਗੁਰਬਤ ਨਹੀ , ਮੈਂ ਮਜਦੂਰੀ ਵੀ ਕੀਤੀ ਸੀ । ਜਦ ਮੈਂ ਸਕੂਲ ਤੋਂ ਘਰ ਆਂਉਦਾ ਸੀ ਤਾਂ ਫਿਰ ਮਜਦੂਰੀ ਕਰਕੇ ਬਾਟਾ ( ਬੱਠਲ ) ਢੋਂਹਦਾ ਸੀ , ਉਹ ਤਾਂ ਕਿਸੇ ਨੇ ਦੇਖਿਆ ਨਹੀ ਤੇ ਮੇਰੇ ਪੁੱਤਰ ਦੀ ਜਾਨ ਲੈ ਲਈ ।
ਇਸ ਖਬਰ ਦੀ ਵੀਡੀਉ ਦੇਖਣ ਲਈ ਲਿੰਕ ਤੇ ਜਾਉ ।