ਸਿੱਧੂ ਮੂਸੇਵਾਲਾ ਮਰਡਰ ਕੇਸ ‘ਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਮਾਣਯੋਗ ਸੁਪਰੀਮ ਕੋਰਟ ਚ ਅਰਜੀ ਪਾ ਤੇ ਮੰਗ ਕੀਤੀ ਹੈ ਕਿ ਮੇਰੇ ਪੁੱਤਰ ਨੂੰ ਪੰਜਾਬ ‘ਚ ਨਾ ਰੱਖਿਆ ਜਾਵੇ । ਉਸ ਨੂੰ ਪੰਜਾਬ ‘ਚ ਖਤਰਾ ਹੈ ,ਇਸ ਲਈ ਲਾਰੈਂਸ ਦੀ ਰਿਮਾਂਡ ਪੰਜਾਬ ਪੁਲਿਸ ਨੂੰ ਨਾ ਦਿੱਤੀ ਜਾਵੇ ।
ਜਾਣਕਾਰੀ ਲਈ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ 11 ਜੁਲਾਈ ਨੂੰ ਹੋਵੇਗੀ । ਉੱਧਰ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਮਾਨਸਾ ਚ ਕੋਰਟ ਚ ਲਾਰੈਂਸ ਨੂੰ ਵਕੀਲ ਨਹੀ ਮਿਲ ਰਿਹਾ । ਇਥੇ ਜਾਣਕਾਰੀ ਮੁਤਾਬਕ ਲਾਰੈਂਸ ਨੂੰ ਕਰੜੀ ਸੁਰੱਖਿਆ ਦੇ ਪ੍ਰਬੰਧ ਹੇਠ ਖਰੜ ਤੋਂ ਮਾਨਸਾ ਲਿਜਾਇਆ ਗਿਆ ਸੀ ।
ਸਿੱਧੂ ਮੂਸੇਵਾਲਾ ਦੇ ਕੇਸ ‘ਚ ਲਾਰੈਸ ਨੂੂੰ ਪੰਜਾਬ ਰਿਮਾਂਡ ਤੇ ਲਿਆਂਦਾ ਗਿਆ ਸੀ ।
ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਵਿੱਚ ਸਥਾਨਕ ਬਾਰ ਐਸੋਸੀਏਸ਼ਨ ਨੇ ਇੱਕ ਮਤਾ ਪਾਸ ਕੀਤਾ ਸੀ ਕਿ ਕੋਈ ਵੀ ਮੈਂਬਰ ਵਕੀਲ ਮੁਲਜ਼ਮਾਂ ਦੀ ਨੁਮਾਇੰਦਗੀ ਨਹੀਂ ਕਰੇਗਾ। ਮਤੇ ਵਿੱਚ ਕਿਹਾ ਗਿਆ ਹੈ ਕਿ ਵਕੀਲਾਂ ਦਾ ਇੱਕ ਪੈਨਲ ਕਾਨੂੰਨੀ ਤੌਰ ‘ਤੇ ਸਿੱਧੂ ਦੇ ਪਰਿਵਾਰ ਦੀ ਮੁਫ਼ਤ ਵਿੱਚ ਮਦਦ ਕਰੇਗਾ
ਹਾਲਾਂਕਿ ਪੰਜਾਬ ਪੁਲਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਬਿਸ਼ਨੋਈ ਨੇ ਮੰਨਿਆ ਹੈ ਕਿ ਉਹ ਗਾਇਕ ਦੇ ਕਤਲ ਦੀ ਸਾਜ਼ਿਸ਼ ਵਿੱਚ ਮਾਸਟਰਮਾਈਂਡ ਸੀ ਅਤੇ ਉਸਨੇ ਪਿਛਲੇ ਅਗਸਤ ਵਿੱਚ ਇਸਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ ਸੀ।
ਸਿੱਧੂ ਮੂਸੇਵਾਲਾ ਦੀ ਮਾਨਸਾ ਵਿੱਚ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ,