ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਸ਼ਾਮਿਲ ਸ਼ਾਰਪ ਸ਼ੂਟਰਸ ਪ੍ਰਿਅਵਰਤ ਫੌਜ਼ੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਪੁਲਿਸ ਪੰਜਾਬ ਲੈ ਕੇ ਆਵੇਗੀ।ਉਨਾਂ੍ਹ ਦੇ ਨਾਲ ਕੇਸ਼ਵ ਨੂੰ ਲਿਆਂਦਾ ਜਾਵੇਗਾ।ਇਸ ਦੇ ਲਈ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ ਹੈ।
ਤਿੰਨੇ ਇਸ ਸਮੇਂ ਤਿਹਾੜ ਜੇਲ੍ਹ ‘ਚ ਬੰਦ ਹਨ।ਪੁਲਿਸ ਉਨ੍ਹਾਂ ਦਾ ਪ੍ਰੋਡਕਸ਼ਨ ਵਾਰੰਟ ਮੰਗ ਰਹੀ ਹੈ।ਜਿਸਦੇ ਬਾਅਦ ਟ੍ਰਾਂਜਿਟ ਰਿਮਾਂਡ ਲੇ ਕੇ ਉਨ੍ਹਾਂ ਨੂੰ ਮਾਨਸਾ ਲਿਆਂਦਾ ਜਾਵੇਗਾ।ਦੂਜੇ ਪਾਸੇ ਮੂਸੇਵਾਲਾ ਹੱਤਿਆਕਾਂਡ ਦੇ 4 ਸ਼ਾਰਪ ਸ਼ੂਟਰਸ ਮਨਪ੍ਰੀਤ ਮਨੂ ਕੁਸਾ, ਜਗਰੂਪ ਰੂਪਾ, ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਦੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ‘ਚ ਲੁਕਣ ਦੇ ਇਨਪੁੱਟ ਮਿਲੇ ਹਨ।ਦਿੱਲੀ ਅਤੇ ਪੰਜਾਬ ਪੁਲਿਸ ਉਕਤ ਸੂਬਿਆਂ ਦੀ ਪੁਲਿਸ ਨੂੰ ਨਾਲ ਲੈ ਕੇ ਲਗਾਤਾਰ ਰੇਡ ਕਰ ਰਹੀ ਹੈ।
ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਪ੍ਰਿਅਵਰਤ ਫੌਜ਼ੀ ਤੋਂ ਪੁੱਛਗਿੱਛ ‘ਚ ਵੱਡਾ ਖੁਲਾਸਾ ਹੋਇਆ ਹੈ।ਮੂਸੇਵਾਲਾ ਦੀ ਹੱਤਿਆ ਦੇ ਬਾਅਦ ਸ਼ਾਰਪ ਸ਼ੂਟਰ 9 ਦਿਨ ਤੱਕ ਮਾਨਸਾ ‘ਚ ਕਿਸੇ ਅਣਪਛਾਤੀ ਥਾਂ ‘ਤੇ ਛਿਪੇ ਰਹੇ।ਇਸ ਤੋਂ ਬਾਅਦ ਉਹ ਲਗਾਤਾਰ ਟਿਕਾਣਾ ਬਦਲਦੇ ਰਹੇ।ਅੰਤ ‘ਚ ਗੁਜਰਾਤ ਪਹੁੰਚੇ।ਜਿੱਥੇ ਫੌਜ਼ੀ ਅਤੇ ਕਸ਼ਿਸ਼ ਫੜ੍ਹੇ ਗਏ।