Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਸਰੈਂਡਰ ਕਰਨਾ ਚਾਹੁੰਦੇ ਸਨ।ਉਨ੍ਹਾਂ ਨੇ ਮੀਡੀਆ ਨੂੰ ਬੁਲਾਉਣ ਲਈ ਕਿਹਾ ਸੀ।ਹਾਲਾਂਕਿ ਅਚਾਨਕ ਉਨ੍ਹਾਂ ਨੇ ਖਿਆਪ ਬਦਲ ਦਿੱਤਾ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਨਸ਼ੇ ਦਾ ਕਾਰੋਬਾਰ ਰੋਕਣ ਤੇ ਨੌਜਵਾਨਾਂ ਵੱਲੋਂ ਘਰ ਵਿਚ ਦਾਖਲ ਹੋ ਕੇ ਕੀਤੀ ਭੰਨਤੋੜ
ਇਹ ਖੁਲਾਸਾ ਰੂਪਾ ਤੇ ਮਨੂੰ ਦੇ ਐਨਕਾਊਂਟਰ ‘ਚ ਸ਼ਾਮਿਲ ਇੱਕ ਅਫਸਰ ਨੇ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਪੁਲਿਸ ਟੀਮ ਦੀ ਦੋਵਾਂ ਦੇ ਨਾਲ ਕੁਝ ਦੇਰ ਗੱਲ ਹੋਈ ਪਰ ਫਿਰ ਉਹ ਸਰੈਂਡਰ ਕਰਨ ਤੋਂ ਪਿੱਛੇ ਹੱਟ ਗਏ।ਰੂਪਾ ਤੇ ਮੰਨੂੰ ਨੂੰ ਪੁਲਿਸ ਨੇ ਅੰਮ੍ਰਿਤਸਰ ਪਾਕਿਸਤਾਨ ਬਾਰਡਰ ਤੋਂ 10 ਕਿਲੋਮੀਟਰ ਦੂਰ ਅਟਾਰੀ ਦੇ ਨੇੜੇ ਮਾਰ ਦਿੱਤਾ ਸੀ।ਆਪਰੇਸ਼ਨ ‘ਚ ਸ਼ਾਮਿਲ ਮਾਨਸਾ ਦੇ ਕ੍ਰਾਈਮ ਇਨਵੈਸਟੀਗੇਸ਼ਨ ਇੰਚਾਰਜ ਪ੍ਰਿਥੀਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ‘ਚ ਇਸਦੀ ਪੁਸ਼ਟੀ ਕੀਤੀ।
ਪੁਲਿਸ ਅਫਸਰ ਮੁਤਾਬਕ ਕਰੀਬ ਇੱਕ ਘੰਟੇ ਤੱਕ ਸ਼ਾਰਪਸ਼ੂਟਰ ਅਤੇ ਪੁਲਿਸ ਵਿਚਾਲੇ ਜੋਰਦਾਰ ਫਾਇਰਿੰਗ ਹੋਈ।ਇਸ ਤੋਂ ਬਾਅਦ ਅਚਾਨਕ ਸ਼ੂਟਰਸ ਨੇ ਫਾਇਰਿੰਗ ਘੱਟ ਕਰ ਦਿੱਤੀ।ਉਨ੍ਹਾਂ ਨੇ ਕਿਹਾ ਦੋਵੇਂ ਸਰੈਂਡਰ ਕਰਨਾ ਚਾਹੁੰਦੇ ਹਨ।ਉਨ੍ਹਾਂ ਦੀ ਪੁਲਿਸ ਵਾਲਿਆਂ ਦੇ ਨਾਲ ਛੱਤ ਤੋਂ ਗੱਲਬਾਤ ਹੋਈ।ਦੋਵਾਂ ਨੇ ਕਿਹਾ ਕਿ ਉਹ ਪ੍ਰੈੱਸ ਦੇ ਸਾਹਮਣੇ ਸਰੈਂਡਰ ਕਰਨਗੇ।ਪੁਲਿਸ ਇਸਦੇ ਲਈ ਰਾਜ਼ੀ ਹੋ ਗਈ।ਅਸੀਂ ਉਨ੍ਹਾਂ ਨੂੰ ਕਿਹਾ ਕਿ 15 ਮਿੰਟ ਤੱਕ ਉਹ ਫਾਇਰਿੰਗ ਨਾਲ ਕਰਨ।ਉਹ ਸਿਰਫ 5 ਮਿੰਟ ਚੁਪ ਰਹੇ ਤੇ ਫਿਰ ਉਸ ਤੋਂ ਬਾਅਦ ਤੇਜ਼ ਫਾਇਰਿੰਗ ਸ਼ੁਰੂ ਕਰ ਦਿੱਤੀ।ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ।ਪੁਲਿਸ ਲਗਾਤਾਰ ਉਨਾਂ੍ਹ ਨੂੰ ਸਰੈਂਡਰ ਕਰਨ ਅਪੀਲ ਕਰਦੀ ਰਹੀ।