ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 1850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਹਾਲਾਂਕਿ ਪੁਲਿਸ ਨੇ 36 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ, ਪਰ 24 ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਨ੍ਹਾਂ ਵਿੱਚ 20 ਗ੍ਰਿਫਤਾਰ ਕੀਤੇ ਗਏ ਹਨ ਅਤੇ ਚਾਰ ਜੋ ਦੂਜੇ ਦੇਸ਼ਾਂ ਵਿੱਚ ਹਨ।ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗੋਲਡੀ ਬਰਾੜ ਨੂੰ ਬਣਾਇਆ ਗਿਆ ਮਾਸਟਰ ਮਾਈਂਡ।
ਮਿੱਡੂਖੇੜਾ ਦਾ ਬਦਲਾ ਲੈਣ ਲਈ ਮੂਸੇਵਾਲਾ ਦਾ ਕਤਲ।ਸੰਦੀਪ ਕੇਕੜਾ ਨੂੰ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੀ ਦਿੱਤੀ ਗਈ ਸੀ ਜ਼ਿੰਮੇਵਾਰੀ।ਲਾਰੇਂਸ ਬਿਸ਼ਨੋਈ ਦਾ ਸਿੱਧੂ ਮੂਸੇਵਾਲਾ ਦੇ ਕਤਲ ‘ਚ ਵੱਡਾ ਰੋਲ ਰਿਹਾ ਹੈ ਦੱਸ ਦੇਈਏ ਕਿ ਲਾਰੇਂਸ ਬਿਸ਼ਨੋਈ ਵਲੋਂ ਮਿੱਡੂਖੇੜਾ ਦੀ ਮੌਤ ਦਾ ਬਦਲਾ ਲਿਆ ਗਿਆ।
ਮਨਪ੍ਰੀਤ ਮੰਨਾ ਨੇ ਕੋਰੋਲਾ ਗੱਡੀ ਮੁਹੱਈਆ ਕਰਵਾਈ ਸੀ।ਮੋਨੂ ਡਾਗਰ ਇੱਕ ਸ਼ਾਰਪ ਸ਼ੂਟਰ ਹੈ ਜਿਸ ਵਲੋਂ ਪੂਰੀ ਟੀਮ ਨੂੰ ਅਸੈਂਬਲ ਕੀਤਾ ਗਿਆ।ਪਵਨ ਬਿਸ਼ਨੋਈ ਫਤਿਹਬਾਦ ਦਾ ਰਹਿਣ ਵਾਲਾ ਪਵਨ ਬਿਸ਼ਨੋਈ ਜਿਸ ਨੇ ਬਲੈਰੋ ਗੱਡੀ ਮੁਹੱਈਆ ਕਰਵਾਈ।ਚਰਨਜੀਤ ਸਿੰਘ ਚੰਨੀ ਉਰਫ ਚੇਤਨ ਵਲੋਂ ਜਿੰਨੇ ਵੀ ਸਾਰੇ ਸ਼ਾਰਪ ਸ਼ੂਟਰ ਸੀ ਉਨ੍ਹਾਂ ਨੂੰ ਹਥਿਆਰ ਸਪਲਾਈ ਕਰਨ ‘ਚ ਉਨ੍ਹਾਂ ਦੀ ਮੱਦਦ ਕੀਤੀ ਹੈ।ਗੱਡੀਆਂ ਦੇ ਫੇਕ ਨੰਬਰ ਪਲੇਟ ਵੀ ਚਰਨਜੀਤ ਚੰਨੀ ਵਲੋਂ ਹੀ ਮੁਹੱਈਆ ਕਰਵਾਏ ਗਏ।