Gangster Deepak Tinu: ਪੰਜਾਬੀ ਸਿੰਗਰ ਮੂਸੇਵਾਲਾ ਕਤਲ ਕੇਸ (Moosewala murder case) ਵਿੱਚ ਆਏ ਦਿਨ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਜਿੱਥੇ ਇੱਕ ਪਾਸੇ ਇਸ ਮਾਮਲੇ ‘ਚ ਇਨਸਾਫ਼ ਨਾ ਮਿਲਣ ਤੋਂ ਹਤਾਸ਼ ਹੋਏ ਸਿੱਧੂ ਦੇ ਪਿਤਾ ਬਲਕੌਰ ਸਿੰਘ (Balkaur Singh) ਨੇ ਬੀਤੇ ਦਿਨੀਂ ਪੰਜਾਬ ਪੁਲਿਸ ਨੂੰ ਅਲਟੀਮੇਟਮ ਦੇ ਦਿੱਤਾ ਹੈ ਉੱਥੇ ਹੀ ਇਸ ਮਾਮਲੇ ‘ਚ ਹਾਲ ਹੀ ‘ਚ ਗ੍ਰਿਫ਼ਤਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੇ ਸਾਥੀ ਮੋਹਿਤ ਭਾਰਦਵਾਜ (Mohit Bhardwaj) ਕਈ ਹੈਰਾਨ ਕਰਨ ਵਾਲੇ ਖੁਲਾਸੇ ਕਰ ਰਿਹਾ ਹੈ।
ਦੱਸ ਦਇਏ ਕਿ ਸਿੱਧੂ ਦੇ ਕਾਤਲਾਂ ਦੀ ਮਦਦ ਕਰਨ ਵਾਲੇ ਲਾਰੈਂਸ ਗੈਂਗ (Lawrence gang) ਦਾ ਗੁਰਗਾ ਦੀਪਕ ਟੀਨੂੰ ਨਾ ਸਿਰਫ਼ ਜੇਲ੍ਹ ਵਿੱਚ ਫ਼ੋਨ ਦੀ ਵਰਤੋਂ ਕਰ ਰਿਹਾ ਸੀ, ਸਗੋਂ ਚੰਡੀਗੜ੍ਹ ਦੇ ਕਈ ਕਾਰੋਬਾਰੀਆਂ ਅਤੇ ਡਿਸਕ ਮਾਲਕਾਂ ਤੋਂ ਵੀ ਜਬਰੀ ਵਸੂਲੀ ਨੂੰ ਵੀ ਅੰਜਾਮ ਦੇ ਰਿਹਾ ਸੀ। ਇਹ ਸਭ ਟੀਨੂੰ ਆਪਣੇ ਸਾਥੀ ਮੋਹਿਤ ਤੋਂ ਕਰਵਾ ਰਿਹਾ ਸੀ।
ਜ਼ਿਲ੍ਹਾ ਕ੍ਰਾਈਮ ਸੈੱਲ (ਡੀਸੀਸੀ) ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਦੀ ਵਿਸ਼ੇਸ਼ ਟੀਮ ਨੇ ਮੋਹਿਤ ਨੂੰ 28 ਅਕਤੂਬਰ ਨੂੰ ਵਿਦੇਸ਼ੀ ਪਿਸਤੌਲ ਸਮੇਤ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਮਾਨਸਾ ਸੀਆਈਏ ਦੇ ਮੁਅੱਤਲ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਦੀਪਕ ਟੀਨੂੰ ਦੀਆਂ ਕਹਾਣੀਆਂ ਸੁਣਾਈਆਂ। ਉਸ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਮੁਹਾਲੀ ਦੀ ਇੱਕ ਪੁਲਿਸ ਏਜੰਸੀ ਨੂੰ ਵੀ ਉਸ ਨੇ ਇਨ੍ਹਾਂ ਦੀ ਦੋਸਤੀ ਦੇ ਸਬੂਤ ਦਿੱਤੇ ਸੀ।
ਪਰ ਕਿਸੇ ਨੇ ਉਸ ਦੇ ਮੋਬਾਈਲ ਦੀ ਗੈਲਰੀ ਤੋਂ ਸਬੂਤ ਵਜੋਂ ਬਣਾਈਆਂ ਤਿੰਨੋਂ ਵੀਡੀਓਜ਼ ਨੂੰ ਡਿਲੀਟ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਹੁਣ ਪੰਜਾਬ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ ਅਤੇ ‘ਚ ਇਹ ਸਭ ਕਿਸ ਨੇ ਕੀਤਾ। ਵੀਡੀਓ ਪ੍ਰਿਤਪਾਲ ਅਤੇ ਦੀਪਕ ਟੀਨੂੰ ਦੀ ਦੋਸਤੀ ਨੂੰ ਬਿਆਨ ਕਰਦੀਆਂ ਸੀ।
ਇਸ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਟੀਨੂੰ ਨੇ ਮੋਹਿਤ ਭਾਰਦਵਾਜ ਨਾਲ ਗੱਲ ਕਰਕੇ ਪ੍ਰਿਤਪਾਲ ਨੂੰ ਚੰਡੀਗੜ੍ਹ ਵਿੱਚ ਸੰਭਾਲ ਲਿਆ। ਡਿਸਕ ਵਿੱਚ ਪੈਗ, ਕੁੜੀਆਂ ਨੂੰ ਹੋਟਲ ਵਿੱਚ ਭੇਜਿਆ ਜਾਂਦਾ ਸੀ ਅਤੇ ਏਲਾਂਟੇ ਵਿੱਚ ਖਰੀਦਦਾਰੀ ਕੀਤੀ ਜਾਂਦੀ ਸੀ।
ਵੀਡੀਓ ਗੈਲਰੀ ਤੋਂ ਡਿਲੀਟ ਕੀਤਾ ਗਿਆ ਪਰ WhatsApp ‘ਚ ਸੇਵ
ਡੀਸੀਸੀ ਸੂਤਰਾਂ ਮੁਤਾਬਕ ਮੁਲਜ਼ਮ ਮੋਹਿਤ ਭਾਰਦਵਾਜ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੁਹਾਲੀ ਦੀ ਇੱਕ ਏਜੰਸੀ ਨੇ ਉਸ ਨੂੰ ਬੁਲਾਇਆ ਤੇ ਪੁੱਛਗਿੱਛ ਕੀਤੀ। ਉਸ ਨੇ ਸਾਰਾ ਸੱਚ ਦੱਸ ਦਿੱਤਾ ਕਿ ਟੀਨੂੰ ਦੇ ਕਹਿਣ ‘ਤੇ ਪ੍ਰਿਤਪਾਲ ਨੂੰ ਕਿੱਥੇ ਠਹਿਰਾਇਆ ਗਿਆ ਸੀ। ਉਸ ਨੇ ਸਬੂਤ ਵਜੋਂ ਵੀਡੀਓ ਵੀ ਦਿਖਾਈ।
ਪਰ ਉਸ ਦਾ ਮੋਬਾਈਲ ਫ਼ੋਨ ਏਜੰਸੀ ਨੇ ਲਿਆ ਅਤੇ ਗੈਲਰੀ ਚੋਂ ਤਿੰਨੋਂ ਵੀਡੀਓ ਡਿਲੀਟ ਕਰ ਦਿੱਤੇ। ਕੁੱਲ ਤਿੰਨ ਵੀਡੀਓ ਸੀ। ਇਸ ਚੋਂ ਇੱਕ ਮੋਹਾਲੀ ਅਤੇ ਪ੍ਰਿਤਪਾਲ ਇੰਡਸਟਰੀਅਲ ਏਰੀਆ ਵਿੱਚ ਸਥਿਤ ਇੱਕ ਕਲੱਬ ਦੀ ਹੈ। ਉਸੇ ਦਿਨ ਉਹ ਐਲਾਂਤੇ ਮਾਲ ਸ਼ਾਪਿੰਗ ਲਈ ਗਿਆ ਸੀ, ਉੱਥੇ ਦੇ ਦੋ ਵੀਡੀਓ ਸੀ।
ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਮੁਲਜ਼ਮ ਮੋਹਿਤ ਦੇ ਮੋਬਾਈਲ ਚੋਂ ਇਹ ਤਿੰਨੇ ਵੀਡੀਓ ਬਰਾਮਦ ਕੀਤੇ ਹਨ। ਮੋਹਿਤ ਦੇ ਫੋਨ ਤੋਂ ਤਿੰਨੋਂ ਵੀਡੀਓ ਡਿਲੀਟ ਕਰ ਦਿੱਤੇ ਗਏ ਸੀ ਪਰ ਮੋਹਿਤ ਨੇ ਇਸ ਵੀਡੀਓ ਨੂੰ ਅੱਗੇ ਕਿਸੇ ਨੂੰ ਵ੍ਹੱਟਸਐਪ ਕੀਤਾ ਸੀ, ਜਿਸ ਕਰਕੇ ਇਹ ਵ੍ਹੱਟਸਐਪ ‘ਚ ਸੇਵ ਹੋ ਗਏ। ਡੀਸੀਸੀ ਨੇ ਇਨ੍ਹਾਂ ਤਿੰਨਾਂ ਨੂੰ ਉਸੇ ਵ੍ਹੱਟਸਐਪ ਗਰੁੱਪ ਤੋਂ ਰਿਕਵਰ ਕੀਤਾ ਹੈ।
ਸ਼ਹਿਰ ਦੇ ਤਿੰਨ ਮਸ਼ਹੂਰ ਬਾਊਂਸਰ ਵੀ ਟੀਨੂੰ ਦੇ ਸੰਪਰਕ ਵਿੱਚ
ਮੋਹਿਤ ਨੇ ਪੁੱਛਗਿੱਛ ਦੌਰਾਨ ਡੀਸੀਸੀ ਨੂੰ ਤਿੰਨ ਬਾਊਂਸਰਾਂ ਦੇ ਨਾਂ ਵੀ ਦੱਸੇ ਹਨ। ਦੱਸਿਆ ਗਿਆ ਕਿ ਇਹ ਤਿੰਨੇ ਬਾਊਂਸਰ ਸ਼ਹਿਰ ਦੇ ਵੱਖ-ਵੱਖ ਕਲੱਬਾਂ ਵਿਚ ਹਨ ਅਤੇ ਇਹ ਟੀਨੂੰ ਨਾਲ ਫੋਨ ‘ਤੇ ਗੱਲ ਕਰਦੇ ਸੀ। ਡੀਸੀਸੀ ਇਨ੍ਹਾਂ ਤਿੰਨਾਂ ਬਾਊਂਸਰਾਂ ਨੂੰ ਪੁੱਛਗਿੱਛ ਲਈ ਬੁਲਾ ਸਕਦਾ ਹੈ।
ਸੂਤਰਾਂ ਮੁਤਾਬਕ ਐਫਆਈਆਰ ਵਿੱਚ ਇਨ੍ਹਾਂ ਬਾਊਂਸਰਾਂ ਦਾ ਨਾਂ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ। ਪਰ ਇਸ ਤੋਂ ਪਹਿਲਾਂ ਡੀਸੀਸੀ ਉਸ ਖ਼ਿਲਾਫ਼ ਸਬੂਤ ਇਕੱਠੇ ਕਰ ਰਹੀ ਹੈ।
ਇਹ ਵੀ ਪੜ੍ਹੋ: Weather Today 31 Oct, 2022: ਦਿੱਲੀ ‘ਚ ਧੁੰਦ ਦੀ ਦਸਤਕ, ਪਹਾੜਾਂ ‘ਚ ਠੰਢ ਸ਼ੁਰੂ, ਜਾਣੋ ਦੇਸ਼ ‘ਚ ਮੌਸਮ ਦਾ ਹਾਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h