ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ।ਹੁਣ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਜੁੜਿਆ ਇੱਕ ਵੱਡਾ ਖੁਲਾਸਾ ਹੋਇਆ ਹੈ।ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਤਾਰ ਉਤਰ ਪ੍ਰਦੇਸ਼ ਦੇ ਹਥਿਆਰ ਸਪਲਾਇਰ ਕੁਰਬਾਨ ਇਰਫ਼ਾਨ ਗੈਂਗ ਨਾਲ ਜੁੜਿਆ ਹੈ।ਇਨ੍ਹਾਂ ‘ਚ ਮੂਸੇਵਾਲਾ ਦੀ ਹੱਤਿਆ ਦੇ ਕਈ ਏਕੇ-47 ਖਰੀਦੀ ਗਈ ਸੀ।
ਇਸਦਾ ਪਤਾ ਲੱਗਣ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀਆਂ ਮੂਸੇਵਾਲਾ ਹੱਤਿਆਕਾਂਡ ਦੀ ਜਾਂਚ ਸ਼ੁਰੂ ਕਰ ਸਕਦੀ ਹੇ।ਇਸ ਲਈ ਬਹੁਤ ਸਬੂਤ ਜੁਟਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਐਨਆਈਏ ਨੇ ਸ਼ਨੀਵਾਰ ਨੂੰ ਹੀ ਉਤਰ ਪ੍ਰਦੇਸ਼ ਤੋਂ ਨਦੀਮ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਲਾਰੈਂਸ ਨੇ ਪੰਜਾਬ ਪੁਲਿਸ ਦੇ ਸਾਹਮਣੇ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਦੀ ਹੱਤਿਆ ਦੇ ਲਈ ਹਥਿਆਰ ਕੁਰਬਾਨ ਇਰਫਾਨ ਗੈਂਗ ਤੋਂ ਖ੍ਰੀਦੇ ਗਏ ਹੋਣਗੇ।ਉਨ੍ਹਾਂ ਦਾ ਗੈਂਗ ਪਹਿਲਾਂ ਵੀ ਇਨਾਂ੍ਹ ਤੋਂ ਹਥਿਆਰ ਲੈਂਦਾ ਰਿਹਾ ਹੈ।
ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਖਾਸ ਕਰਕੇ ਏ.ਕੇ.-47 ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਮੰਗਵਾਏ ਗਏ ਹਨ। ਇਹ ਹਥਿਆਰ ਬੁਲੰਦਸ਼ਹਿਰ ਦੇ ਖੁਰਜਾ ਸ਼ਹਿਰ ਤੋਂ ਲਿਆਂਦੇ ਗਏ ਸਨ। ਮੂਸੇਵਾਲਾ ਦੇ ਕਤਲ ਲਈ 8 ਲੱਖ ਰੁਪਏ ਦੀ ਏ.ਕੇ.-47 ਵਿਸ਼ੇਸ਼ ਤੌਰ ‘ਤੇ ਮੰਗਵਾਈ ਗਈ ਸੀ।
ਕੁਰਬਾਨ ਅੰਸਾਰੀ ਉੱਤਰ ਪ੍ਰਦੇਸ਼ ਤੋਂ ਹਥਿਆਰਾਂ ਦਾ ਸਪਲਾਇਰ ਹੈ। 2016 ਵਿੱਚ ਦਿੱਲੀ ਪੁਲਿਸ ਨੇ ਉਸਨੂੰ ਇੱਕ ਕਰੋੜ ਦੇ ਹਥਿਆਰਾਂ ਸਮੇਤ ਫੜਿਆ ਸੀ। ਫਿਰ ਪਤਾ ਲੱਗਾ ਕਿ ਉਸ ਨੂੰ ਇਹ ਹਥਿਆਰ ਪਾਕਿਸਤਾਨ ਤੋਂ ਮਿਲੇ ਸਨ। ਹਾਲਾਂਕਿ ਕੁਰਬਾਨ ਦੀ ਮੌਤ ਕੋਰੋਨਾ ਨਾਲ ਹੋਈ ਹੈ। ਇਸ ਤੋਂ ਬਾਅਦ ਨਦੀਮ ਨੇ ਇਹ ਕੰਮ ਸੰਭਾਲ ਲਿਆ।