ਨਾਭਾ: ਬੇਸ਼ੱਕ ਇਸ ਦੁਨੀਆਂ ‘ਚ ਹੁਣ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨਹੀਂ ਰਿਹਾ ਪਰ ਉਸ ਦੀ ਆਵਾਜ਼ ਅੱਜ ਵੀ ਦੁਨੀਆਂ ਵਿੱਚ ਗੂੰਜ ਰਹੀ ਹੈ। ਅੱਜ ਵੀ ਉਸ ਨੂੰ ਆਪਣੇ ਗੀਤਾਂ ਨਾਲ ਸਿੱਧੂ ਦੇ ਫੈਨਸ ਅਤੇ ਹੋਰ ਲੋਕ ਯਾਦ ਕਰ ਰਹੇ ਹਨ। ਜਿਸ ਦੇ ਤਹਿਤ ਨਾਭਾ ਦੇ ਬਲਾਕ ਦੇ ਪਿੰਡ ਲਲੋਡਾ ਦੇ ਅਸੀਂਮ ਵੱਲੋਂ ਸਿੱਧੂ ਮੂਸੇਵਾਲਾ ਨੂੰ ਉਸ ਦੇ ਗੀਤ ਗਾ ਕੇ ਯਾਦ ਕੀਤਾ ਗਿਆ।
ਦੱਸ ਦਈਏ ਕਿ ਅਸੀਂਮ ਦੀ ਉਮਰ 9 ਸਾਲ ਦਾ ਹੈ ਤੇ ਉਹ ਛੇਵੀ ਕਲਾਸ ਦਾ ਵਿਦਿਆਰਥੀ ਹੈ। ਜੋ ਵੀ ਅਸੀਂਮ ਦੀ ਅਵਾਜ਼ ਨੂੰ ਸੁਣਦਾ ਹੈ ਉਸ ਨੂੰ ਮਰਹੂਮ ਸਿੰਗਰ ਸਿੱਧੂ ਮੂਸੇਵਾਲੇ ਦੀ ਯਾਦ ਆ ਜਾਂਦੀ ਹੈ। ਅਸੀਂਮ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਵਾਂਗੂੰ ਨਾ ਕੋਈ ਲਿਖ ਸਕਦਾ ਹੈ ਅਤੇ ਨਾ ਹੀ ਕੋਈ ਗਾ ਸਕਦਾ ਹੈ। ਮੈਂ ਸਿੱਧੂ ਮੂਸੇਵਾਲੇ ਨੂੰ ਫੋਲੋ ਕਰਦਾ ਹਾਂ, ਪਿਆਰ ਕਰਦਾ ਹਾਂ ਅਤੇ ਮੈਨੂੰ ਉਨ੍ਹਾਂ ਦੇ ਸਾਰੇ ਗਾਣੇ ਯਾਦ ਹਨ, ਜੋ ਮੈਂ ਗੁਣਗੁਣਾਉਂਦਾ ਹਾਂ।
ਅਸੀਂਮ ਦੀ ਆਵਾਜ਼ ਕਾਫੀ ਸੁਰੀਲੀ ਹੈ। ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਹੈ ਜੋ ਉਨ੍ਹਾਂ ਨੂੰ ਵਿਰਸੇ ਤੋਂ ਹੀ ਮਿਲਿਆ ਹੈ। ਉਹ ਕਈ ਘੰਟੇ ਰਿਆਜ਼ ਵੀ ਕਰਦਾ ਹੈਂ ਤੇ ਉਹ ਅਕਸਰ ਸਕੂਲ, ਪਿੰਡ ਦੀ ਗਲੀਆਂ ‘ਚ ਅਤੇ ਇਸ ਦੇ ਨਾਲ ਹੀ ਪਿੰਡ ਦੇ ਗੁਰੂ ਘਰ ‘ਚ ਸ਼ਬਦ ਵੀ ਗਾਉਂਦਾ ਹੈ। ਅਸੀਂਮ ਨੇ ਕਿਹਾ ਕਿ ਮੈਂ ਹੋਰ ਮਿਹਨਤ ਕਰਾਗਾਂ ਤੇ ਮੇਰਾ ਟੀਚਾ ਹੈ ਕਿ ਮੈਂ ਵੀ ਸਿੱਧੂ ਮੂਸੇਵਾਲੇ ਵਰਗਾ ਬਣ ਕੇ ਆਪਣਾ ਨਾਂਅ ਕਮਾਵਾ।
ਇਸ ਮੌਕੇ ਅਸੀਂਮ ਦੇ ਪਿਤਾ ਜੀਤ ਖ਼ਾਨ ਨੇ ਕਿਹਾ ਕਿ ਜਦੋਂ ਮੈਂ ਰਿਆਜ਼ ਕਰਦਾ ਹੁੰਦਾ ਸੀ ਉਸ ਨੇ ਢਾਈ ਸਾਲ ਦੀ ਉਮਰ ਤੋਂ ਹੀ ਹਰਮੋਨੀਅਮ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਮੈਂ ਉਸ ਨੂੰ ਤਿਆਰ ਕੀਤਾ ਤੇ ਹੁਣ ਇਹ ਵਧੀਆ ਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਗਰੀਬ ਪਰਿਵਾਰ ਚੋਂ ਹਾਂ ਮੈਂ ਇਸ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹਾਂ ਤਾਂ ਜੋ ਇੱਕ ਵੱਡਾ ਮੁਕਾਮ ਹਾਸਲ ਕਰੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h