ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 5911 ਰਿਕਾਰਡਸ ‘ਤੇ ਇੱਕ ਨਵਾਂ ਗੀਤ ਰਿਲੀਜ਼ ਹੋਇਆ ।ਜਿਸਦਾ ਨਾਮ ‘ਦਿ ਲਾਸਟ ਵਿਸ਼’ ਹੈ।ਇਸ ਗੀਤ ਰਾਹੀਂ ਟਾਈਗਰ ਹਲਵਾਰਾ ਨੇ ਡੈਬਿਊ ਕੀਤਾ, ਉਸਨੇ ਹੀ ਇਹ ਗੀਤ ਲਿਖਿਆ, ਗਾਇਆ ਤੇ ਕੰਪੋਜ਼ ਵੀ ਕੀਤਾ।ਦੱਸ ਦੇਈਏ ਕਿ ਇਸ ਗੀਤ ‘ਚ ਸਿੱਧੂ ਮੂਸੇਵਾਲਾ ਦੇ ਮਾਤਾ,ਪਿਤਾ, ਭਤੀਜਾ ਤੇ ਦੋਸਤ ਭਾਨਾ ਸਿੱਧੂ ਨੂੰ ਵੀ ਦਿਖਾਇਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਗੀਤ ਨੂੰ ਮਿਊਜ਼ਿਕ ਦਿ ਕਿਡ ਨੇ ਦਿੱਤਾ ਤੇ ਇਸਨੂੰ ਡਾਇਰੈਕਟ ਹਨੀ ਸਿੰਘ ਵਲੋਂ ਕੀਤਾ ਗਿਆ ਹੈ।ਗੀਤ ਨੂੰ ਸੁਣ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕ ਭਾਵੁਕ ਹੋ ਜਾਣਗੇ।
ਇਸ ਗੀਤ ‘ਚ ਖਾਸ ਗੱਲ ਇਹ ਹੈ ਕਿ ਗੀਤ ‘ਚ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਦੇ ਸ਼ੁਰੂਆਤ ‘ਚ ਬੋਲੇ ਗਏ ਬੋਲ ਦਿਲ ਨੂੰ ਪਸੀਜ਼ ਦੇਣ ਵਾਲੇ ਹਨ, ਮਾਂ ਚਰਨ ਕੌਰ ਦੇ ਬੋਲਾਂ ਨੂੰ ਸੁਣ ਹਰ ਕੋਈ ਭਾਵੁਕ ਹੋ ਜਾਵੇਗਾ।