ਸਿੱਧੂ ਮੂਸੇਵਾਲਾ ਸ਼ੁੱਭਦੀਪ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ‘ਚ ਹੋਇਆ।ਇਹ ਇਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਸੀ।ਉਸਦੇ ਪਿਤਾ ਬਲਕੌਰ ਸਿੰਘ ਫੌਜ਼ ਦੀ ਨੌਕਰੀ ਕਰਦੇ ਸਨ।ਉਸ ਦੀ ਮਾਤਾ ਜੀ ਦਾ ਨਾਮ ਚਰਨ ਕੌਰ ਹੈ ਜੋ ਮੂਸਾ ਪਿੰਡ ਦੀ ਸਰਪੰਚ ਹੈ।ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਿਲ ਕੀਤੀ।ਉਸਨੇ ਗੁਰੂਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ‘ਚ ਪੜ੍ਹਾਈ ਕੀਤੀ ਅਤੇ 2016 ‘ਚ ਗ੍ਰੈਜ਼ੂਏਸ਼ਨ ਕੀਤੀ।ਸਿੱਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ।ਇਸ ਨੇ ਛੇਵੀਂ ਕਲਾਸ ‘ਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਅਤੇ ਲੁਧਿਆਣਾ ‘ਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ।ਇਸ ਤੋਂ ਬਾਅਦ ਉਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਤੇ ਆਪਣਾ ਪਹਿਲਾ ਗਾਣਾ ‘ਜੀ ਵੈਗਨ’ ਜਾਰੀ ਕੀਤਾ।
ਸਿੱਧੂ ਮੂਸੇਵਾਲਾ ਦਾ ਕਰੀਅਰ: ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁਭਦੀਪ ਬਰੈਂਪਟਨ, ਕੈਨੇਡਾ ਚਲਾ ਗਿਆ।ਸ਼ੁਭਦੀਪ ਬਰੈਂਪਟਨ, ਕੈਨੇਡਾ ਚਲਾ ਗਿਆ।ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਸਿੱਧੂ ਨੇ ਕੈਨੇਡਾ ‘ਚ ਰਹਿੰਦੇ ਹੋਏ ਕੀਤੀ।ਉਸ ਤੋਂ ਬਾਅਦ ਇਸ ਨੇ 2016 ‘ਚ ਭਾਰਤ ‘ਚ ਲਾਈਵ ਗਾਉਣਾ ਸ਼ੁਰੂ ਕੀਤਾ।ਉਸਨੇ ਕੈਨੇਡਾ ‘ਚ ਵੀ ਸਫਲ ਲਾਈਵ ਸ਼ੋਅ ਕੀਤੇ।ਅਗਸਤ 2018 ‘ਚ ਇਸ ਨੇ ਪੰਜਾਬੀ ਫ਼ਿਲਮ ”ਡਾਕੂਆਂ ਦਾ ਮੁੰਡਾ’ ਲਈ ਆਪਣਾ ਪਹਿਲਾ ਫਿਲਮੀ ਗੀਤ ‘ਡਾਲਰ’ ਲਾਂਚ ਕੀਤਾ।
2017 ‘ਚ ਮੂਸੇਵਾਲਾ ਨੇ ਆਪਣੇ ਗੀਤ ”ਸੋ ਹਾਈ’ ਨਾਲ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਇਸ ਨੇ ਬਿਗ ਬਰਡ ਮਿਊਜ਼ਿਕ ਨਾਲ ਕੀਤਾ ਸੀ।ਫਿਰ 2018 ‘ਚ ਇਸ ਨੇ ਆਪਣੀ ਪਹਿਲੀ ਐਲਬਮ ਪੀਬੀਐਕਸ1 ਰਿਲੀਜ਼ ਕੀਤੀ।ਜਿਸ ਨੇ ਬਿਲਬੋਰਡ ਕੈਨੇਡੀਅਨ ਐਲਬਮਾਂ ਚਾਰਟ ‘ਚ 66ਵਾਂ ਸਥਾਨ ਹਾਸਿਲ ਕੀਤਾ।ਇਸ ਐਲਬਮ ਦੇ ਬਾਅਦ, ਉਸਨੇ ਆਪਣੇ ਗੀਤ ਸੁਤੰਤਰ ਤੌਰ ‘ਤੇ ਗਾਉਣੇ ਸ਼ੁਰੂ ਕਰ ਦਿੱਤੇ।
2019 ‘ਚ ਇਸਦੇ ਸਿੰਗਲ ਟ੍ਰੈਕ ”47” ਨੂੰ ਯੂਕੇ ਸਿੰਗਲ ਚਾਰਟ ‘ਚ ਦਰਜ ਕਰ ਦਿੱਤਾ ਗਿਆ ਸੀ।2020 ‘ਚ ਮੂਸੇਵਾਲਾ ਦਾ ਨਾਮ ਦ ਗਾਰਡੀਅਨ ਦੁਆਰਾ 50 ਆਉਣ ਵਾਲੇ ਉੱਚ ਕੋਟੀ ਦੇ ਕਲਾਕਾਰਾਂ ‘ਚ ਸ਼ਾਮਿਲ ਕੀਤਾ ਗਿਆ ਸੀ।ਇਸ ਦੇ 10 ਗੀਤ ਯੂਕੇ ਏਸ਼ੀਅਨ ਚਾਰਟ ‘ਚ ਸ਼ਾਮਿਲ ਸਨ ਜਿਨ੍ਹਾਂ ‘ਚੋਂ ਦੋ ਚਾਰਟ ਦੀ ਸਿਖਰ ‘ਤੇ ਹਨ।ਇਸਦਾ ਗੀਤ ”ਬੰਬੀਹਾ ਬੋਲੇ” ਗਲੋਬਲ ਯੂਟਿਊਬ ਸੰਗੀਤ ਚਾਰਟ ‘ਚ ਚੋਟੀ ਦੇ ਪੰਜ ਗੀਤਾਂ ‘ਚੋਂ ਇਕ ਸੀ।2021 ‘ਚ, ਇਸ ਨੇ ਮੂਸਟੇਪ ਜਾਰੀ ਕੀਤੀ, ਜਿਸਦੇ ਗੀਤ ਕੈਨੇਡੀਅਨ ਹਾਟ 100, ਯੂਕੇਏਸ਼ੀਅਨ ਤੇ ਨਿਊਜ਼ੀਲੈਂਡ ਹੌਟ ਚਾਰਟ ਸਮੇਤ ਵਿਸ਼ਵ ਪੱਧਰ ‘ਤੇ ਕਈ ਚਾਰਟਾਂ ‘ਚ ਸ਼ਾਮਿਲ ਹੋਏ।
ਮਿਊਜ਼ਿਕ ਪ੍ਰੋਡਕਸ਼ਨ: ਹੰਬਲ ਮਿਊਜ਼ਿਕ ਦੇ ਨਾਲ ਵੱਖ ਵੱਖ ਸਫਲ ਗੀਤਾਂ ਤੋਂ ਬਾਅਦ, ਮੂਸੇਵਾਲਾ ਨੇ 2018 ‘ਚ ਸੁਤੰਤਰ ਤੌਰ ‘ਤੇ ਗੀਤਾਂ ਨੂੰ ਰਿਲੀਜ਼ ਕਰਨਾ ਸ਼ੁਰੂ ਕੀਤਾ।ਉਸਨੇ ਪਹਿਲਾ ਗੀਤ ”ਵਾਰਨਿੰਗ ਸ਼ਾਟਸ” ਰਿਲੀਜ਼ ਕੀਤਾ, ਜੋ ਕਿ ਕਰਨ ਔਜ਼ਲਾ ਦੇ ਟਰੈਕ ”ਲਫਾਫੇ’ ‘ਤੇ ਹਮਲਾਕਰਨ ਵਾਲਾ ਇਕ ਟਰੈਕ ਸੀ।ਉਸੇ ਸਾਲ ਉਸਦੀ ਪਹਿਲੀ ਐਲਬਮ ਪੀਬੀਐਕਸ1 ਟੀ ਸੀਰੀਜ਼ ਦੇ ਅਧੀਨ ਰਿਲੀਜ਼ ਕੀਤੀ ਗਈ ਸੀ, ਇਸਦੇ ਬਾਅਦ ਉਸਦੇ ਆਪਣੇ ਲੇਬਲ ਦੇ ਨਾਲ ਉਸਦੇ ਜ਼ਿਆਦਾਤਰ ਗੀਤਾਂ ਦੇ ਨਾਲ ਨਾਲ ਦੂਜੇ ਕਲਾਕਾਰਾਂ ਦੇ ਟਰੈਕ ਵੀ ਰਿਲੀਜ਼ ਕੀਤੇ ਜਾਣ ਲੱਗੇ।2020 ‘ਚ ਮੂਸੇਵਾਲਾ ਨੇ ਆਪਣੀ ਦੂਜੀ ਸਟੂਡੀਓ ਐਲਬਮ snitches get stitches ਨੂੰ ਆਪਣੇ ਖੁਦ ਦੇ ਲੇਬਲ ਹੇਠ ਜਾਰੀ ਕੀਤੀ।31 ਅਗਸਤ 2020 ਨੂੰ ਮੂਸੇਵਾਲਾ ਨੇ ਅਧਿਕਾਰਤ ਤੌਰ ‘ਤੇ ਆਪਣਾ ਰਿਕਾਰਡ ਲੇਬਲ 5911 ਰਿਕਾਰਡ ਲਾਂਚ ਕੀਤਾ।
ਮੌਤ: 29 ਮਈ 2022 ਦਿਨ ਐਤਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ‘ਚ ਅਣਪਛਾਤੇ ਹਮਲਾਵਰਾਂ ਵਲੋਂ ਮੂਸੇਵਾਲਾ ਦੀ ਕਾਰ ਨੂੰ ਘੇਰਿਆ ਤੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।ਪੁਲਿਸ ਅਨੁਸਾਰ, ਕਤਲ ਗਰੋਹ ਦੀ ਰੰਜਿਸ਼ ਕਾਰਨ ਹੋਇਆ ਸੀ।ਪੁਲਿਸ ਅਨੁਸਾਰ ਸ਼ਾਮ ਕਰੀਬ 4:30 ਵਜੇ ਉਹ ਆਪਣੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਅਤੇ ਗੁਆਂਢੀ ਗੁਰਵਿੰਦਰ ਸਿੰਘ ਨਾਲ ਘਰੋਂ ਨਿਕਲਿਆ।ਮੂਸੇਵਾਲਾ ਆਪਣੀ ਕਾਲੀ ਮਹਿੰਦਰਾ ਥਾਰ ਐਸਯੂਵੀ ਗੱਡੀ ਚਲਾ ਥੋੜੀ ਹੀ ਦੂਰ ਪਿੰਡ ਖਾਰਾ ਬਰਨਾਲਾ ਆਪਣੀ ਮਾਸੀ ਕੋਲ ਜਾ ਰਿਹਾ, ਤੇ ਉਸਦੇ ਪਿਤਾ ਇਕ ਵੱਖਰੀ ਕਾਰ ‘ਚ ਉਸਦੇ ਪਿੱਛੇ ਆ ਰਹੇ ਸਨ।ਜਦੋਂ ਉਸ ਦੀ ਗੱਡੀ ਪਿੰਡ ਜਵਾਹਰਕੇ ਪਹੁੰਚੀ ਤਾਂ ਹੋਰ ਕਾਰਾਂ ਨੇ ਉਸ ਨੂੰ ਘੇਰ ਕੇ ਰੋਕ ਲਿਆ।ਇਸ ਘਟਨਾ ਦੌਰਾਨ ਚਲਾਈਆਂ ਗਈਆਂ ਗੋਲੀਆਂ ਕਾਰਨ ਕਾਰ ‘ਚ ਸਵਾਰ ਤਿੰਨੋਂ ਵਿਅਕਤੀ ਜ਼ਖਮੀ ਹੋਏ ਗਏਸ।ਉਸਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h