ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਚਲੇ ਗਏ ਹਨ। ਉਹ ਅੱਜ ਸਵੇਰੇ ਘਰੋਂ ਗਏ ਹਨ ਅਤੇ ਉਨ੍ਹਾਂ ਦੀ ਵਾਪਸੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਂਝ ਉਨ੍ਹਾਂ ਦੇ ਵਿਦੇਸ਼ੀ ਦੌਰੇ ਬਾਰੇ ਪੁਸ਼ਟੀ ਉਨ੍ਹਾਂ ਦੇ ਸਕੇ ਭਰਾ ਚਮਕੌਰ ਸਿੰਘ ਸਿੱਧੂ ਵਲੋਂ ਕੀਤੀ ਗਈ ਹੈ, ਜੋ ਪੰਜਾਬੀ ਗਾਇਕ ਦੇ ਤਾਇਆ ਹਨ।
ਉਨ੍ਹਾਂ ਕਿਹਾ ਕਿ ਦੋਵੇਂ ਛੇਤੀ ਵਾਪਸ ਆਉਣਗੇ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਦਸਿਆ ਸੀ ਕਿ ਪੰਜਾਬੀ ਗਾਇਕ ਦੇ ਵਿਦੇਸ਼ ਵਿਚਲੇ ਕਾਰੋਬਾਰ ਨੂੰ ਵੇਖਣ ਲਈ ਉਨ੍ਹਾਂ ਨੂੰ ਵਿਦੇਸ਼ ਯਾਤਰਾ ਕਰਨੀ ਪੈ ਸਕਦੀ ਹੈ।
ਇਹ ਵੀ ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕੈਨੇਡਾ ਵਿੱਚ ਵੀ ਕਾਰੋਬਾਰ ਸੀ ਅਤੇ ਉਹ ਕਤਲ ਦੀ ਵਾਰਦਾਤ ਤੋਂ ਹਫ਼ਤਾ ਪਹਿਲਾਂ ਹੀ ਦੁਬਈ ਜਾਕੇ ਆਇਆ ਸੀ।
ਇਹ ਵੀ ਪੜ੍ਹੋ : ਤਿੰਨ ਚੋਰਾਂ ਨੇ ਮੋਬਾਈਲ ਟਾਵਰ ਹੀ ਕੀਤਾ ਚੋਰੀ,ਫਿਰ ਕਬਾੜ ‘ਚ ਕਿੰਨੇ ਦਾ ਵੇਚਿਆ ਪੜ੍ਹੋ..
ਜਿਕਰਯੋਗ ਹੈ ਕਿ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ ਅਤੇ ਧਮਕੀ ਦੇਣ ਵਾਲੇ ਨੇ ਖੁਦ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਦੱਸਿਆ ਹੈ।
ਜਦਕਿ ਧਮਕੀ ‘ਚ ਉਨ੍ਹਾਂ ਨੂੰ ਗੈਂਗਸਟਰਾਂ ਦੇ ਮੁੱਦੇ ‘ਤੇ ਚੁੱਪ ਰਹਿਣ ਲਈ ਕਿਹਾ ਗਿਆ ਹੈ। ਈ-ਮੇਲ ਵਿੱਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਵਿੱਚ ਦਿੱਤੀ ਜਾ ਰਹੀ ਵੀਵੀਆਈਪੀ ਸੁਰੱਖਿਆ ਦੇ ਮੁੱਦੇ ’ਤੇ ਸਵਾਲ ਉਠਾਉਣ ਵਾਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦਿੱਤੀ ਗਈ ਹੈ।
ਸ਼ੂਟਰ ਏਜੇ ਲਾਰੈਂਸ ਦੇ ਨਾਂ ‘ਤੇ ਇਹ ਧਮਕੀ ਸਿੱਧੂ ਮੂਸੇਵਾਲਾ ਦੀ ਈ-ਮੇਲ ਆਈਡੀ ‘ਤੇ ਭੇਜੀ ਗਈ ਹੈ। ਇਸ ਨੂੰ ਸੋਪੂ ਗਰੁੱਪ ਵੱਲੋਂ ਚੇਤਾਵਨੀ ਦੱਸਿਆ ਗਿਆ ਹੈ। ਧਮਕੀ ਦੇਣ ਵਾਲੇ ਨੇ ਲਿਖਿਆ- ਸੁਣੋ ਜੇ ਸਿੱਧੂ ਮੂਸੇਵਾਲਾ ਦੇ ਪਿਤਾ ਲਾਰੈਂਸ, ਜੱਗੂ ਭਗਵਾਨਪੁਰੀਆ ਸਾਡੇ ਭਰਾਵਾਂ ਦੀ ਸੁਰੱਖਿਆ ਬਾਰੇ ਕੁਝ ਵੀ ਕਹਿਣਗੇ ਤਾਂ ਪਤਾ ਵੀ ਨਹੀਂ ਲੱਗੇਗਾ।
ਸਾਫ ਸਾਫ ਕਿਹਾ ਕਿ ਤੈਨੂੰ ਮਾਰ ਕੇ ਚਲੇ ਜਾਣਗੇ ਤੂੰ ਅਤੇ ਤੇਰੇ ਪੁੱਤਰ ਇਸ ਦੇਸ਼ ਦੇ ਮਾਲਕ ਨਹੀਂ ਹੋ। ਜਿਸ ਨੂੰ ਤੁਸੀਂ ਚਾਹੋ ਸੁਰੱਖਿਆ ਮਿਲੇਗੀ। ਤੁਹਾਡੇ ਪੁੱਤਰ ਨੇ ਸਾਡੇ ਭਰਾਵਾਂ ਨੂੰ ਮਾਰਿਆ ਅਤੇ ਅਸੀਂ ਤੁਹਾਡੇ ਪੁੱਤਰ ਨੂੰ ਮਾਰਿਆ। ਅਸੀਂ ਨਹੀਂ ਭੁੱਲੇ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਫੇਕ ਅਨਕਾਊਂਟਰ। ਤੁਹਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਇਹ ਸਭ ਤੁਹਾਡੇ ਦਬਾਅ ਹੇਠ ਹੋਇਆ ਹੈ। ਸੌ ਗੱਲਾਂ ਦੀ ਇੱਕ ਗੱਲ ਜੇ ਹੋਰ ਬੋਲੇ ਤਾਂ ਤੁਹਾਡੀ ਹਾਲਤ ਸਿੱਧੂ ਨਾਲੋਂ ਵੀ ਮਾੜੀ ਹੋ ਜਾਵੇਗੀ।