ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਪ੍ਰਿਆਵਰਤ ਫੌਜ਼ੀ ਹੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੈ।ਇਹ ਕਤਲ ਦੀ ਸਾਜਿਸ਼ ਰਚੀ ਗਈ ਸੀ, ਸਾਰੀ ਪਲਾਨਿੰਗ ਰਚੀ ਗਈ ਸੀ।ਕਾਤਲ ਪ੍ਰਿਆਵਰਤ ਫੌਜ਼ੀ ਗੋਲਡੀ ਬਰਾੜ ਦੇ ਸੰਪਰਕ ‘ਚ ਸੀ ਅਤੇ ਕਤਲ ਤੋਂ ਪਹਿਲਾਂ ਫਤਿਹਗੜ੍ਹ ਦੇ ਇੱਕ ਪੈਟਰੋਲ ਪੰਪ ਦੇ ਸੀਸੀਟੀਵੀ ‘ਚ ਦਿਖਾਈ ਦੇ ਰਿਹਾ ਸੀ।ਇਹ ਸ਼ੂਟਰ ਹੈ, ਜਿਸ ਨੇ ਕਤਲ ਕੀਤਾ।
ਪੁਲਿਸ ਨੇ ਇਨ੍ਹਾਂ ਕੋਲੋਂ ਹੈਂਡ ਗ੍ਰੇਨੇਡ ਬਰਾਮਦ ਕੀਤਾ ਹੈ।ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਮੁਖੀ, ਐੱਚਜੀਅੇੱਸ ਧਾਲੀਵਾਲ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਕਿ ਇਹ ਕਤਲ ਕਿਵੇਂ ਹੋਇਆ ਅਤੇ ਮੂਸੇਵਾਲਾ ਦੀ ਕਾਰ ‘ਤੇ ਕਿਸ ਨੇ ਗੋਲੀਆਂ ਚਲਾਈਆਂ।
ਉਨ੍ਹਾਂ ਕਿਹਾ ਕਿ ਸਪੈਸ਼ਲ ਸੈੱਲ ਲਈ ਅਪਰਾਧ ਵਾਲੀ ਥਾਂ ਦਾ ਦੌਰਾ ਕੀਤੇ ਬਿਨ੍ਹਾਂ ਇਸ ਕੇਸ ਨੂੰ ਹੱਲ ਕਰਨਾ ਚੁਣੌਤੀਪੂਰਨ ਸੀ।”ਅਸੀਂ ਸਾਰੇ ਛੇ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਕੌਣ ਕਿਸ ਕਾਰ ਵਿੱਚ ਬੈਠਾ ਸੀ, ਕਿਸ ਨੇ ਪਿਸਤੌਲ ਦੀ ਵਰਤੋਂ ਕੀਤੀ ਸੀ ਅਤੇ ਕਿਸ ਨੇ ਏਕੇ 47 ਦੀ ਵਰਤੋਂ ਕੀਤੀ ਸੀ, ਸਾਰਿਆਂ ਦੀ ਪਛਾਣ ਕਰ ਲਈ ਗਈ ਹੈ।”
ਉਨ੍ਹਾਂ ਨੇ ਅੱਗੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਕਸ਼ਿਸ਼ ਬੋਲੈਰੋ ਚਲਾ ਰਿਹਾ ਸੀ। ਪ੍ਰਿਅਵਰਤ ਅਤੇ ਅੰਕਿਤ ਸਿਰਸਾ ਵੀ ਨਾਲ ਸਨ। ਕੇਸ਼ਵ ਕੋਰੋਲਾ ਚਲਾ ਰਿਹਾ ਸੀ, ਜਗਦੀਪ ਰੂਪਾ ਅਤੇ ਮਨਪ੍ਰੀਤ ਕਾਰ ਦੇ ਅੰਦਰ ਸਨ। ਫਿਰ ਕੋਰੋਲਾ ਨੇ ਸਿੱਧੂ ਮੂਸੇ ਵਾਲਾ ਦੀ ਕਾਰ ਨੂੰ ਅੱਗੇ ਕੀਤਾ ਅਤੇ ਮਨਪ੍ਰੀਤ ਮੰਨੂ ਨੇ ਇੱਕ ਏਕੇ-47. ਦੀ ਵਰਤੋਂ ਕਰਕੇ ਗੋਲੀਬਾਰੀ ਕੀਤੀ। ਸਾਰੇ ਛੇ ਵਿਅਕਤੀਆਂ ਨੇ ਹਥਿਆਰਾਂ ਦੀ ਵਰਤੋਂ ਕੀਤੀ ਸੀ, ਜੋ ਕਿ ਸਥਾਪਿਤ ਹੋ ਗਿਆ ਹੈ। ਮੰਨੂੰ ਅਤੇ ਰੂਪਾ ਮੌਕੇ ਤੋਂ ਵੱਖਰੇ ਤੌਰ ‘ਤੇ ਫਰਾਰ ਹੋ ਗਏ ਸਨ,”