Anmol Kwatra Meets Sidhu Moose Wala Parents: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। 19 ਮਾਰਚ ਨੂੰ ਉਸ ਦੀ ਪਹਿਲੀ ਬਰਸੀ ਮਨਾਈ ਜਾਣੀ ਹੈ।ਇਸ ਦੇ ਲਈ ਸਿੱਧੂ ਦੇ ਮਾਪਿਆਂ ਨੇ ਪੂਰੇ ਪੰਜਾਬ ਤੋਂ ਉਸ ਦੇ ਚਾਹੁਣ ਵਾਲਿਆਂ ਨੂੰ ਸੱਦਾ ਦਿੱਤਾ ਹੈ।
ਇਸ ਤੋਂ ਪਹਿਲਾਂ ਸਿੱਧੂ ਦੇ ਮਾਪੇ ਬਲਕੌਰ ਸਿੰਘ ਤੇ ਚਰਨ ਕੌਰ ਲੁਧਿਆਣਾ ‘ਚ ਸੀ। ਇੱਥੇ ਉਨ੍ਹਾਂ ਨੇ ਪੰਜਾਬੀ ਮਾਡਲ ਤੇ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਨਾਲ ਖਾਸ ਮੁਲਾਕਾਤ ਕੀਤੀ।
ਅਨਮੋਲ ਕਵਾਤਰਾ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਸਿੱਧੂ ਦੇ ਮਾਪਿਆਂ ਨੂੰ ਮਿਲ ਰਿਹਾ ਹੈ। ਸਿੱਧੂ ਦੇ ਮਾਪਿਆਂ ਨੂੰ ਮਿਲ ਕੇ ਕਵਾਤਰਾ ਕਾਫੀ ਭਾਵੁਕ ਹੋ ਗਿਆ।
ਉਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ, ‘ਸਿੱਧੂ ਮੂਸੇਵਾਲਾ ਨੇ ਪਿਛਲੇ ਸਾਲ ਯਾਨਿ 20 ਮਈ 2022 ਨੂੰ ਉਸ ਨਾਲ ਮਿਲਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਹੋ ਸਕਿਆ।
ਹੁਣ ਉਸ ਦੇ ਮਾਪੇ ਅਨਮੋਲ ਤੇ ਉਸ ਦੇ ਐਨਜੀਓ ਦੀ ਟੀਮ ਨੂੰ ਮਿਲਣ ਪਹੁੰਚੇ।’ ਦੱਸ ਦਈਏ ਕਿ ਸਿੱਧੂ ਦੇ ਮਾਪਿਆਂ ਨੇ ਇਸ ਮੌਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 20 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਹੀ ਇਨਸਾਫ ਅਧੂਰਾ ਹੈ। ਹੁਣ ਹਾਲ ਹੀ ਲਾਰੈਂਸ ਬਿਸ਼ਨੋਈ ਨੇ ਏਬੀਪੀ ਨਿਊਜ਼ ਨੂੰ ਇੰਟਰਵਿਊ ਦਿੱਤੀ ਸੀ।
ਜਿਸ ਵਿੱਚ ਉਸ ਨੇ ਸਿੱਧੂ ਬਾਰੇ ਵੀ ਕਾਫੀ ਗੱਲਾਂ ਕੀਤੀਆਂ ਸੀ। ਦੂਜੇ ਪਾਸੇ ਅਨਮੋਲ ਕਵਾਤਰਾ ਦੀ ਗੱਲ ਕਰੀਏ ਤਾਂ ਉਹ ਇੱਕ ਮਾਡਲ ਤੇ ਸਮਾਜ ਸੇਵੀ ਹੈ। ਉਹ ਆਪਣੀ ‘ਏਕ ਜ਼ਰੀਆ’ ਨਾਮ ਦੀ ਐਨਜੀਓ ਚਲਾਉਂਦਾ ਹੈ, ਜੋ ਕਿ ਗਰੀਬ ਤੇ ਜ਼ਰੂਰਤਮੰਦ ਲੋਕਾਂ ਦਾ ਇਲਾਜ ਕਰਾਉਂਦੀ ਹੈ।