ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ ਨੇ ਅੱਜਕਲ੍ਹ ਆਪਣੇ ਗੀਤਾਂ ਨਾਲ ਤਹਿਲਕਾ ਮਚਾ ਦਿੱਤਾ ਹੈ। ਡਰਾਈਵਰ ਦਾ ਵੀਡੀਓ ਗੀਤ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ ਹੈ ਅਤੇ ਸਿੰਗਿੰਗ ਸੈਨਸੇਸ਼ਨ ਬਣ ਗਿਆ ਹੈ। ਇਸ 59 ਸਾਲਾ ਵਿਅਕਤੀ ਦਾ ਨਾਂ ਰਣਜੀਤ ਸਿੰਘ ਹੈ। ਇਸ ਗੀਤ ਵਿੱਚ ਉਹ ਇੰਗਲੈਂਡ ਵਿੱਚ ਬੱਸ ਡਰਾਈਵਰ ਵਜੋਂ ਆਪਣੀ ਨੌਕਰੀ ਬਾਰੇ ਗੱਲ ਕਰਦਾ ਹੈ। ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ਦੀ ਧੁਨ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਰਹੀ ਹੈ।
ਰਿਪੋਰਟਾਂ ਮੁਤਾਬਕ ਰਣਜੀਤ ਸਿੰਘ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਜ਼ ਦੇ ਵੈਸਟ ਬਰੋਮਵਿਚ ਡਿਪੂ ਵਿੱਚ ਕੰਮ ਕਰਦਾ ਹੈ। ਉਹ ਪਿਛਲੇ 13 ਸਾਲਾਂ ਤੋਂ ਇਸ ਫਰਮ ਲਈ ਕੰਮ ਕਰ ਰਿਹਾ ਹੈ। ਸਿੰਘ ਭਾਰਤ ਵਿੱਚ ਆਪਣੇ ਪਰਿਵਾਰ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਸਨੇ ਰੋਜ਼ੀ-ਰੋਟੀ ਲਈ ਕੀ ਕੀਤਾ ਹੈ। ਇਸ ਲਈ ਉਸ ਨੇ ਆਪਣੇ ਕੁਝ ਦੋਸਤਾਂ ਨਾਲ ਇੱਕ ਵੀਡੀਓ ਗੀਤ ਰਿਕਾਰਡ ਕੀਤਾ। ਹੁਣ ਜਦੋਂ ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤਾਂ ਸਿੰਘ ਵੀ ਇਸ ਤੋਂ ਕਾਫੀ ਖੁਸ਼ ਹਨ।
ਇਹ ਵੀਡੀਓ ਗੀਤ ਪੰਜਾਬੀ ਭਾਸ਼ਾ ਵਿੱਚ ਹੈ ਜੋ ਰਣਜੀਤ ਸਿੰਘ ਦੀ ਮੂਲ ਭਾਸ਼ਾ ਹੈ। ਇਸ ਨੂੰ ਸੁਣਨ ਤੋਂ ਬਾਅਦ ਲੋਕਾਂ ਨੇ ਹਾਂ-ਪੱਖੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਸਿੰਘ ਨੇ ਕਿਹਾ ਕਿ ਟੀਮ ਭਾਵਨਾ ਕਾਰਨ ਇਹ ਸੰਭਵ ਹੋਇਆ ਹੈ। ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਵੈਸਟ ਬਰੋਮਵਿਚ ਡਿਪੂ ਵਿਖੇ ਇਕੱਠੇ ਆਉਣ ਵਾਲੇ ਵੱਖ-ਵੱਖ ਭਾਈਚਾਰਿਆਂ ਦਾ ਇਕੱਠੇ ਜਸ਼ਨ ਮਨਾਵੇ। ਉਸ ਨੇ ਕਿਹਾ, ‘ਮੇਰਾ ਹਮੇਸ਼ਾ ਤੋਂ ਇਹ ਸੁਪਨਾ ਰਿਹਾ ਹੈ ਕਿ ਮੈਂ ਆਪਣੀ ਨੌਕਰੀ ਬਾਰੇ ਵੀਡੀਓ ਗੀਤ ਬਣਾਵਾਂ, ਤਾਂ ਜੋ ਜਦੋਂ ਮੈਂ ਰਿਟਾਇਰ ਹੋਵਾਂ ਤਾਂ ਮੈਂ ਇਸ ਨੂੰ ਯਾਦ ਵਜੋਂ ਦੇਖ ਸਕਾਂ। ਮੈਂ ਯਾਦ ਰੱਖ ਸਕਾਂ ਕਿ ਅਸੀਂ ਆਪਣੇ ਦੋਸਤਾਂ ਨਾਲ ਬੱਸ ਕਿਵੇਂ ਚਲਾਉਂਦੇ ਸੀ।’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h