Avalanche News: ਸਿੱਕਮ ‘ਚ ਚੀਨ ਦੀ ਸਰਹੱਦ ਨੇੜੇ ਭਿਆਨਕ ਬਰਫੀਲੇ ਤੂਫਾਨ ਕਾਰਨ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਬਰਫੀਲਾ ਤੂਫਾਨ ਮੰਗਲਵਾਰ ਦੁਪਹਿਰ ਕਰੀਬ 12.20 ਵਜੇ ਚੀਨ ਦੀ ਸਰਹੱਦ ‘ਤੇ ਇਤਿਹਾਸਕ ਨਾਥੂ ਲਾ ਪਾਸ ਦੇ ਨੇੜੇ ਆਇਆ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬਰਫੀਲੇ ਤੂਫਾਨ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 80 ਤੋਂ ਵੱਧ ਸੈਲਾਨੀ ਬਰਫ ‘ਚ ਫਸੇ ਹੋਏ ਹਨ। ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਤੂਫਾਨ ਕਾਰਨ ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਨਾਥੁਲਾ ਦੱਰੇ ਨੂੰ ਜੋੜਨ ਵਾਲੀ ਜਵਾਹਰ ਲਾਲ ਨਹਿਰੂ ਰੋਡ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
At least 20 people injured after suspected #Avalanche hits 17th mile near #Tsomgo pic.twitter.com/vqyITVqk71
— Smriti Sharma (@SmritiSharma_) April 4, 2023
ਹਾਲਾਂਕਿ ਸਥਾਨਕ ਪ੍ਰਸ਼ਾਸਨ ਨੇ ਅਜੇ ਤੱਕ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਬਚਾਅ ਕਾਰਜ ਜਾਰੀ ਹੈ। ਬਰਫੀਲੇ ਤੂਫਾਨ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਸਾਹਮਣੇ ਆਈਆਂ ਹਨ। ਹਾਲਾਂਕਿ Pro Punjab TV ਉਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ ਹੈ।
ਬਰਫ਼ਬਾਰੀ ਤੋਂ ਬਾਅਦ ਕਈ ਸੈਲਾਨੀਆਂ ਦੇ ਬਰਫ਼ ਵਿੱਚ ਫਸੇ ਹੋਣ ਦਾ ਖ਼ਦਸ਼ਾ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਬਰਫ਼ਬਾਰੀ ਦੌਰਾਨ 150 ਤੋਂ ਵੱਧ ਸੈਲਾਨੀਆਂ ਦੇ ਇਲਾਕੇ ਵਿੱਚ ਹੋਣ ਦੀ ਸੂਚਨਾ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਸਿੱਕਮ-ਨਾਥੁਲਾ ਸਰਹੱਦੀ ਖੇਤਰ ‘ਚ ਭਾਰੀ ਬਰਫ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਗੰਗਟੋਕ ਤੋਂ ਨਾਥੁਲਾ ਨੂੰ ਜੋੜਨ ਵਾਲੀ ਜਵਾਹਰ ਲਾਲ ਨਹਿਰੂ ਰੋਡ ‘ਤੇ 15ਵੇਂ ਮੀਲ ‘ਤੇ ਬਰਫ਼ ਦੇ ਤੋਦੇ ਹੇਠਾਂ ਡਿੱਗਣ ਕਾਰਨ ਛੇ ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 80 ਤੋਂ ਵੱਧ ਲੋਕਾਂ ਦੇ ਬਰਫ਼ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ।
ਪੁਲਿਸ ਮੁਤਾਬਕ 150 ਤੋਂ ਵੱਧ ਸੈਲਾਨੀ ਅਜੇ ਵੀ 15 ਮੀਲ ਤੋਂ ਅੱਗੇ ਫਸੇ ਹੋਏ ਹਨ। ਇਸ ਦੌਰਾਨ ਬਰਫ਼ ਵਿੱਚ ਫਸੇ 30 ਸੈਲਾਨੀਆਂ ਨੂੰ ਬਚਾਇਆ ਗਿਆ ਹੈ ਅਤੇ ਗੰਗਟੋਕ ਦੇ ਐਸਟੀਐਨਐਮ ਹਸਪਤਾਲ ਅਤੇ ਸੈਂਟਰਲ ਰੈਫਰਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮੌਕੇ ‘ਤੇ ਸਿੱਕਮ ਪੁਲਿਸ, ਸਿੱਕਮ ਦੇ ਟਰੈਵਲ ਏਜੰਟਾਂ ਦੀ ਐਸੋਸੀਏਸ਼ਨ, ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਅਤੇ ਡਰਾਈਵਰਾਂ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਚੈੱਕਪੋਸਟ ਦੀ ਇੰਸਪੈਕਟਰ ਜਨਰਲ ਸੋਨਮ ਤੇਨਜਿੰਗ ਭੂਟੀਆ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, “ਪਾਸ ਸਿਰਫ਼ 13ਵੇਂ ਮੀਲ ਲਈ ਜਾਰੀ ਕੀਤੇ ਜਾਂਦੇ ਹਨ, ਪਰ ਸੈਲਾਨੀ ਬਿਨਾਂ ਇਜਾਜ਼ਤ 15ਵੇਂ ਮੀਲ ਵੱਲ ਚਲੇ ਗਏ। ਘਟਨਾ 15ਵੇਂ ਮੀਲ ‘ਤੇ ਹੋਈ।”
ਨਾਥੂਲਾ ਦੱਰਾ ਚੀਨ ਦੀ ਸਰਹੱਦ ‘ਤੇ ਸਥਿਤ ਹੈ ਅਤੇ ਇਹ ਆਪਣੀ ਮਨਮੋਹਕ ਸੁੰਦਰਤਾ ਕਾਰਨ ਸੈਲਾਨੀਆਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h