ਨੌਜਵਾਨਾਂ ਦੀ ਵੱਡੀ ਗਿਣਤੀ ‘ਚ ਵੋਟ ,ਮਾਨ ਦੇ ਹੱਕ ‘ਚ ਭੁਗਤੀ
ਰਮਿੰਦਰ ਸਿੰਘ
ਸੰਗਰੂਰ ਜਿਮਨੀ ਚੋਣਾਂ ਨੇ ਸ਼੍ਰੋਮਣੀ ਅਕਾਲੀ ਦਲ ( ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਪੰਜਾਬ ਦੀਆਂ ਸਮੂੰਹ ਸਿਆਸੀ ਧਿਰਾਂ ‘ਤੇ ਪੰਜਾਬ ਸਰਕਾਰ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ । ਚਰਚਾ ਮੁਤਾਬਕ ਸਿਮਰਨਜੀਤ ਸਿੰਘ ਮਾਨ ਦੀ ਇਸ ਜਿੱਤ ਨੇ ਪੰਜਾਬ ਦੀ ਗਰਮ ਸਿਆਸਤ ਚ ਕਈ ਬਦਲਾਅ ਪੈਦਾ ਕਰਨੇ ਹਨ। ਸਿਮਰਨਜੀਤ ਸਿੰਘ ਮਾਨ ਗਰਮ ਖਿਆਲੀ ਨੇਤਾ ਵਜੋਂ ਜਾਣੇ ਜਾਂਦੇ ਹਨ।ਉਹ ਘੱਟ ਗਿਣਤੀਆਂ ਦੀ ਅਵਾਜ਼ ਕਰਕੇ ਕਾਫੀ ਮਸ਼ਹੂਰ ਹਨ।
ਸ਼੍ਰੋਮਣੀ ਅਕਾਲੀ ਦਲ,ਬੰਦੀ ਸਿੰਘਾਂ ਤੇ ਪੰਥਕ ਜਥੇਬੰਦਆਂ ਵਲੋਂ ਸਾਂਝੇ ਤੌਰ ਤੇ ਖੜੇ ਕਮਲਦੀਪ ਕੌਰ ਰਾਜੋਆਣਾ ਨੂੰ ਮਿਲੀ ਕਰਾਰੀ ਹਾਰ ਨੇ ਕਿਤੇ ਨਾ ਕਿਤੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਸਿਆਸੀ ਤੌਰ ਤੇ ਕੱਦ ਕਮਜ਼ੋਰ ਕੀਤਾ ਹੈ। ਜਾਣਕਾਰੀ ਲਈ ਦਸ ਦੇਈਏ ਕਿ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ 1999 ਵਿੱਚ 2 ਲੱਖ 98 ਹਜ਼ਾਰ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ । ਇਸ ਤੋਂ ਪਹਿਲਾਂ ਉਹ 1989 ਵਿੱਚ ਤਰਨਤਾਰਨ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ ।
ਸਿਮਰਨਜੀਤ ਸਿੰਘ ਮਾਨ ਨੂੰ 2,53,154 ਵੋਟ ਮਿਲੀਆਂ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ 2,47,332 ਵੋਟਾਂ ਹਾਸਲ ਹੋਈਆਂ। ਕਰੀਬ ਮਾਰਜ਼ਿਨ 5822 ਦੇ ਫਰਕ ਨਾਲ ਸ ਮਾਨ ਨੇ ਜਿੱਤ ਦਰਜ ਕੀਤੀ । ਲੋਕ ਚਰਚਾ ਮੁਤਾਬਕ ਨੌਜੁਆਨ ਮਰਹੂਮ ਸਿੱਧੂ ਮੂਸੇਵਾਲਾ ਦਾ, ਸ ਮਾਨ ਦੀ ਜਿੱਤ ਚ ਕਾਫੀ ਯੋਗਦਾਨ ਰਿਹਾ ਕਿਉਕਿ ਸਿੱਧੂ ਦੀ ਮੌਤ ਤੋਂ ਪਹਿਲਾਂ ਉਸ ਨੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਚ ਬੋਲਿਆ ਸੀ , ਦੂਜੇ ਪਾਸੇ ਸਿੱਧੂ ਦੇ ਫੈਨ ਉਸ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਂਉਦੇ ਹਨ ਕਿ ਉਨਾ ਉਸ ਦੀ ਸਕਿਉਰਟੀ ਘੱਟ ਕਿਉ ਕੀਤੀ । ਇਹ ਦੱਸਣਾ ਬਣਦਾ ਹੈ ਕਿ ਮੂਸੇਵਾਲੇ ਦੇ ਚਾਹੁਣ ਵਾਲਿਆਂ ਦੀ ਵੱਡੀ ਗਿਣਤੀ ਨੌਜੁਆਨਾਂ ਦੀ ਹੈ ,ਸ ਮਾਨ ਦੀ ਸਿੱਧੂ ਨੇ ਖੁੱਲ ਕੇ ਸਪੋਰਟ ਕੀਤੀ ਸੀ ।
ਕਿਸਾਨ ਅੰਦੋਲਨ ਦੌਰਾਨ ਚਰਚਿੱਤ ਅਦਾਕਾਰ ਲੇਟ ਦੀਪ ਸਿੱਧੂ ਕਿਸਾਨਾਂ ਦੇ ਹੱਕ ਚ ਆਇਆ ਸੀ ਤਾਂ ਉਸ ਨੇ ਵੀ ਵੱਡੀ ਪੱਧਰ ਤੇ ਸਿਮਰਨਜੀਤ ਸਿੰਘ ਮਾਨ ਦੀ ਰੱਜ ਕੇ ਸਪੋਰਟ ਕੀਤੀ ਸੀ ,ਇਸ ਅਦਾਕਾਰ ਦੀ ਫੈਨ ਫੋਲਅਰਜ਼ ਵੀ ਨੌਜੁਆਨਾਂ ਚ ਬੇਹੱਦ ਮਕਬੂਲ ਸੀ। ਉਕਤ ਦੋਨਾਂ ਮਸ਼ਹੂਰ ਨੌਜੁਆਨਾਂ ਸ਼ਖਸ਼ੀਅਤਾਂ ਦਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਚ ਬੋਲਣਾ ਵੀ ਮਹੱਤਵਪੂਰਨ ਸਿੱਧ ਹੋਇਆ ਹੈ ।
ਚਰਚਾਵਾਂ ਦਾ ਬਜ਼ਾਰ ਗਰਮ ਹੈੈ ਕਿ ਹਨ ਕਿ ਗੁਰਮੇਲ ਸਿੰਘ ਸਰਪੰਚ ਦੁਜੀ ਪਾਰਟੀਆਂ ਦੇ ਮੁਕਾਬਲੇ ਜਿਆਦਾ ਮਸ਼ਹੂਰ ਚਿਹਰਾ ਨਹੀਂ ਸੀ। ਇਹ ਵੀ ਇਕ ਕਾਰਨ ਬਣਿਆ ਹੈ ਆਪ ਦੇ ਹਾਰਨ ਦਾ । ਦੂਜੇੇ ਪਾਸੇ ਪੰਥਕ ਹਲਾਤਾਂ ਮੁਤਾਬਕ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਤੇ ਇਕ ਪਰਿਵਾਰ ਦਾ ਕਬਜ਼ਾ ਹੋਣ ਕਾਰਨ ਇਸ ਮੁਕੱਦਸ ਸੰਸਥਾ ਚ ਲਗਾਤਾਰ ਨਿਘਾਰ ਆ ਰਿਹਾ ਹੈ,ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮਦੀਵਾਰ ਨੂੰ ਸਿਰਫ 6 ਫੀਸਦੀ ਵੋਟ ਹੀ ਮਿਲੀ ।