[caption id="attachment_99034" align="alignnone" width="600"]<img class="size-full wp-image-99034" src="https://propunjabtv.com/wp-content/uploads/2022/12/New-York-City_.jpg" alt="" width="600" height="450" /> ਇਹ ਪਹਿਲੀ ਵਾਰ ਹੈ ਜਦੋਂ ਨਿਊਯਾਰਕ ਰੈਂਕਿੰਗ 'ਚ ਟਾਪ 'ਤੇ ਆਇਆ ਹੈ। ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ 'ਚ ਰਹਿਣ ਦੀ ਐਵਰੇਜ ਲਾਗਤ ਇਸ ਸਾਲ 8.1% ਵਧੀ ਹੈ। ਯੂਕਰੇਨ 'ਚ ਯੁੱਧ ਤੇ ਸਪਲਾਈ ਚੇਨ 'ਤੇ ਕੋਵਿਡ ਦੇ ਪ੍ਰਭਾਵ ਨੂੰ ਵਾਧੇ ਦੇ ਪਿੱਛੇ ਕੰਮਾਂ ਵਜੋਂ ਪਛਾਣਿਆ ਗਿਆ।[/caption] [caption id="attachment_99036" align="alignnone" width="770"]<img class="size-full wp-image-99036" src="https://propunjabtv.com/wp-content/uploads/2022/12/indian-city.jpg" alt="" width="770" height="523" /> ਗਲੋਬਲ ਸ਼ਹਿਰਾਂ ਵਿੱਚ ਊਰਜਾ ਦੀਆਂ ਵਧਦੀਆਂ ਕੀਮਤਾਂ ਨੇ ਮਹਿੰਗਾਈ ਦਰ ਨੂੰ ਦੁੱਗਣਾ ਕਰ ਦਿੱਤਾ ਹੈ। ਦੁਨੀਆ ਦੇ ਪ੍ਰਮੁੱਖ ਸ਼ਹਿਰਾਂ 'ਚ ਸਰਵੇਖਣ ਕੀਤੇ ਗਏ 172 ਸ਼ਹਿਰਾਂ 'ਚ ਰਹਿਣ ਦੀ ਲਾਗਤ ਔਸਤਨ 8.1 ਫੀਸਦੀ ਸਾਲਾਨਾ ਵਧੀ ਤੇ ਇਹ ਦਰ ਪਿਛਲੇ 20 ਸਾਲਾਂ 'ਚ ਸਭ ਤੋਂ ਵੱਧ ਹੈ। ਤਿੰਨ ਭਾਰਤੀ ਸ਼ਹਿਰਾਂ ਦੇ ਨਾਂ ਵੀ ਸੂਚੀ ਵਿੱਚ ਹਨ, ਭਾਰਤ ਦਾ ਕੋਈ ਵੀ ਸ਼ਹਿਰ ਟਾਪ 100 ਵਿੱਚ ਸ਼ਾਮਲ ਨਹੀਂ ਹੈ।[/caption] [caption id="attachment_99037" align="alignnone" width="700"]<img class="size-full wp-image-99037" src="https://propunjabtv.com/wp-content/uploads/2022/12/los-angles.webp" alt="" width="700" height="525" /> ਦੁਨੀਆ ਦੇ 10 ਸਭ ਤੋਂ ਮਹਿੰਗੇ ਸ਼ਹਿਰਾਂ ਦੀ ਸੂਚੀ 'ਚ ਤਿੰਨ ਅਮਰੀਕੀ ਸ਼ਹਿਰ ਨਿਊਯਾਰਕ, ਲਾਸ ਏਂਜਲਸ ਅਤੇ ਸੈਨ ਫਰਾਂਸਿਸਕੋ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਜਦੋਂ ਨਿਊਯਾਰਕ ਨੂੰ ਟਾਪ ਦਾ ਸਥਾਨ ਮਿਲਿਆ ਹੈ। ਸਰਵੇਖਣ 'ਚ ਸ਼ਾਮਲ ਸਾਰੇ 22 ਅਮਰੀਕੀ ਸ਼ਹਿਰਾਂ ਨੇ ਕੀਮਤਾਂ 'ਚ ਵਾਧੇ ਅਤੇ ਡਾਲਰ ਦੀ ਮਜ਼ਬੂਤੀ ਦੇ ਵਿਚਕਾਰ ਵੀ ਰੈਂਕਿੰਗ ਵਿੱਚ ਵਾਧਾ ਕੀਤਾ ਹੈ।[/caption] [caption id="attachment_99041" align="alignnone" width="925"]<img class="size-full wp-image-99041" src="https://propunjabtv.com/wp-content/uploads/2022/12/Featured-image-size-template-no-background-2020-06-18T082745.webp" alt="" width="925" height="520" /> ਇਨ੍ਹਾਂ ਚੋਂ ਛੇ (ਐਟਲਾਂਟਾ, ਸ਼ਾਰਲੋਟ, ਇੰਡੀਆਨਾਪੋਲਿਸ, ਸੈਨ ਡਿਏਗੋ, ਪੋਰਟਲੈਂਡ ਅਤੇ ਬੋਸਟਨ) ਉਨ੍ਹਾਂ 10 ਸ਼ਹਿਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਰੈਂਕਿੰਗ ਵਿੱਚ ਸਭ ਤੋਂ ਵੱਡੀ ਛਾਲ ਮਾਰੀ ਹੈ। ਜ਼ਿਆਦਾਤਰ ਯੂਰਪੀਅਨ ਸ਼ਹਿਰਾਂ ਦੀ ਰੈਂਕਿੰਗ ਵਿੱਚ ਗਿਰਾਵਟ ਆਈ ਹੈ।[/caption] [caption id="attachment_99043" align="alignnone" width="1000"]<img class="size-full wp-image-99043" src="https://propunjabtv.com/wp-content/uploads/2022/12/Tel-Aviv.jpg" alt="" width="1000" height="683" /> ਗਲੋਬਲ ਸਰਵੇ 'ਚ ਜਾਰੀ ਕੀਤੀ ਗਈ ਰੈਂਕਿੰਗ 'ਚ ਪਿਛਲੇ ਸਾਲ ਇਜ਼ਰਾਈਲ ਦਾ ਸ਼ਹਿਰ ਤੇਲ ਅਵੀਵ ਟਾਪ 'ਤੇ ਸੀ, ਜੋ ਹੁਣ ਤੀਜੇ ਸਥਾਨ 'ਤੇ ਆ ਗਿਆ ਹੈ। ਰੂਸੀ ਸ਼ਹਿਰਾਂ ਮਾਸਕੋ ਅਤੇ ਸੇਂਟ ਪੀਟਰਸਬਰਗ ਦੀ ਰੈਂਕਿੰਗ ਵਿੱਚ ਸਭ ਤੋਂ ਵੱਡਾ ਬਦਲਾਅ ਹੋਇਆ ਹੈ ਤੇ ਮਹਿੰਗਾਈ ਦੇ ਮਾਮਲੇ ਵਿੱਚ ਦੋਵਾਂ ਦੀ ਰੈਂਕਿੰਗ ਵਿੱਚ ਕ੍ਰਮਵਾਰ 88 ਅਤੇ 70 ਅੰਕ ਦਾ ਵਾਧਾ ਹੋਇਆ ਹੈ।[/caption] [caption id="attachment_99044" align="alignnone" width="750"]<img class="size-full wp-image-99044" src="https://propunjabtv.com/wp-content/uploads/2022/12/Ukraine.jpg" alt="" width="750" height="500" /> ਯੂਕਰੇਨ 'ਚ ਯੁੱਧ, ਰੂਸ 'ਤੇ ਪੱਛਮੀ ਪਾਬੰਦੀਆਂ ਤੇ ਚੀਨ ਦੀਆਂ ਜ਼ੀਰੋ-ਕੋਵਿਡ ਨੀਤੀਆਂ ਨੇ ਸਪਲਾਈ-ਚੇਨ ਸਮੱਸਿਆਵਾਂ ਨੂੰ ਵਧਾ ਦਿੱਤਾ ਹੈ। ਇਸ ਦੇ ਨਾਲ ਹੀ, ਵਿਆਜ ਦਰਾਂ ਵਿੱਚ ਵਾਧਾ ਅਤੇ ਵਟਾਂਦਰਾ ਦਰਾਂ ਵਿੱਚ ਤਬਦੀਲੀਆਂ ਨੇ ਦੁਨੀਆ ਭਰ ਵਿੱਚ ਰਹਿਣ-ਸਹਿਣ ਦੀ ਲਾਗਤ ਲਈ ਸੰਕਟ ਪੈਦਾ ਕੀਤਾ। ਇਸ ਕਾਰਨ ਪੂਰੀ ਦੁਨੀਆ 'ਚ ਮਹਿੰਗਾਈ ਤੇਜ਼ੀ ਨਾਲ ਵਧਦੀ ਨਜ਼ਰ ਆ ਰਹੀ ਹੈ।[/caption] [caption id="attachment_99045" align="alignnone" width="1400"]<img class="size-full wp-image-99045" src="https://propunjabtv.com/wp-content/uploads/2022/12/woman-stands-beach-tripoli-afp.jpg" alt="" width="1400" height="788" /> ਰਿਪੋਰਟ ਮੁਤਾਬਕ ਦੁਨੀਆ ਦੇ ਸਭ ਤੋਂ ਸਸਤੇ ਸ਼ਹਿਰ ਸੀਰੀਆ ਦੇ ਦਮਿਸ਼ਕ ਅਤੇ ਲੀਬੀਆ ਦੇ ਤ੍ਰਿਪੋਲੀ ਹਨ। ਇਹ ਸਥਿਤੀ ਇਨ੍ਹਾਂ ਦੇਸ਼ਾਂ ਦੀ ਕਮਜ਼ੋਰ ਆਰਥਿਕਤਾ ਅਤੇ ਮੁਦਰਾਵਾਂ ਨੂੰ ਦਰਸਾਉਂਦੀ ਹੈ।[/caption] [caption id="attachment_99046" align="alignnone" width="1200"]<img class="size-full wp-image-99046" src="https://propunjabtv.com/wp-content/uploads/2022/12/Bangalore.webp" alt="" width="1200" height="675" /> ਤਿੰਨ ਭਾਰਤੀ ਸ਼ਹਿਰ ਵੀ ਸਿਖਰਲੇ 10 ਸਥਾਨਾਂ ਵਿੱਚ ਸਭ ਤੋਂ ਹੇਠਾਂ ਹਨ। ਇਨ੍ਹਾਂ 'ਚੋਂ ਬੰਗਲੌਰ 161ਵੇਂ, ਚੇਨਈ 164ਵੇਂ ਅਤੇ ਅਹਿਮਦਾਬਾਦ 165ਵੇਂ ਨੰਬਰ 'ਤੇ ਹੈ। ਇਸ ਸਾਲ ਅਗਸਤ ਤੋਂ ਸਤੰਬਰ ਦਰਮਿਆਨ ਕਰਵਾਏ ਗਏ ਇਸ ਸਰਵੇਖਣ ਵਿੱਚ ਦੁਨੀਆ ਭਰ ਦੇ ਸ਼ਹਿਰਾਂ ਵਿੱਚ 200 ਤੋਂ ਵੱਧ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਦਾ ਮੁਲਾਂਕਣ ਕੀਤਾ ਗਿਆ ਹੈ।[/caption] [caption id="attachment_99047" align="alignnone" width="940"]<img class="size-full wp-image-99047" src="https://propunjabtv.com/wp-content/uploads/2022/12/new-york.webp" alt="" width="940" height="529" /> ਸਭ ਤੋਂ ਮਹਿੰਗੇ ਸ਼ਹਿਰ: - ਰੈਂਕ ਅਤੇ ਸਿਟੀ 1 - ਨਿਊਯਾਰਕ 1 - ਸਿੰਗਾਪੁਰ 3 - ਤੇਲ ਅਵੀਵ 4 - ਹਾਂਗਕਾਂਗ 4 - ਲੌਸ ਏਂਜਲਸ 6 - ਜ਼ਿਊਰਿਖ 7 - ਜਨੇਵਾ 8 - ਸੈਨ ਫ੍ਰਾਂਸਿਸਕੋ 9 - ਪੈਰਿਸ 10 - ਸਿਡਨੀ 10 - ਕੋਪੇਨਹੇਗਨ[/caption]