Singer Kaka Debut in Punjabi movie: ਪੰਜਾਬੀ ਸੰਗੀਤ ਉਦਯੋਗ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਕਾਕਾ ਨੇ ਚੰਗੀ ਫੈਨ ਫੋਲੋਇੰਗ ਹਾਸਲ ਕਰ ਲਈ ਹੈ। ਆਪਣੀ ਸੁਰੀਲੀ ਆਵਾਜ਼ ਦੇ ਨਾਲ ਕਾਕਾ ‘ਕਹਿ ਲੈਣ ਦੇ’, ‘ਵਿਆਹ ਦੀ ਖ਼ਬਰ’, ‘ਲਿਬਾਸ’ ਤੇ ਹੋਰ ਬਹੁਤ ਸਾਰੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਥਾਂ ਬਣਾਈ ਹੈ। ਉਸ ਦੇ ਇਨ੍ਹਾਂ ਗਾਣਿਆਂ ਨੂੰ ਨਾ ਸਿਰਫ਼ ਲੱਖਾਂ ਵਿਊਜ਼ ਹਾਸਲ ਕੀਤੇ ਹਨ ਸਗੋਂ ਦਰਸ਼ਕਾਂ ਦੇ ਦਿਲਾਂ ਨੂੰ ਵੀ ਛੂਹਿਆ ਹੈ।
ਹੁਣ ਉਹ ਆਪਣੀ ਆਉਣ ਵਾਲੀ ਫਿਲਮ ‘ਵ੍ਹਾਈਟ ਪੰਜਾਬ’ ਨਾਲ ਵੱਡੇ ਪਰਦੇ ‘ਤੇ ਆਪਣੇ ਐਕਟਿੰਗ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਇਮਤਿਆਜ਼ ਅਲੀ ਨੇ ਹਾਲ ਹੀ ਵਿੱਚ ਫਿਲਮ ਦਾ ਐਲਾਨ ਕੀਤਾ। ਤੇ ਹੁਣ ਮੇਕਰਸ ਨੇ ਫਿਲਮ ਦਾ ਫਰਸਟ ਲੁੱਕ ਪੋਸਟਰ ਜਾਰੀ ਕੀਤਾ ਹੈ। ਇੱਕ ਕੈਪਸ਼ਨ ਦੇ ਨਾਲ ਇਹ ਦੱਸਦੇ ਹੋਏ ਕਿ ਇਹ ਫਿਲਮ ਪੰਜਾਬ ਲਈ ਆਪਣੇ ਪਿਆਰ ਨੂੰ ਜ਼ਾਹਰ ਕਰਨ ਦਾ ਤਰੀਕਾ ਹੈ, ਕਰੂ ਨੇ ਇਹ ਦਿਲਚਸਪ ਖ਼ਬਰ ਸਾਂਝੀ ਕੀਤੀ।
View this post on Instagram
ਗੱਬਰ ਸੰਗਰੂਰ ਨੇ ਇਸ ਫਿਲਮ ਨੂੰ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ। ਦੱਸ ਦਈਏ ਕਿ “ਵ੍ਹਾਈਟ ਪੰਜਾਬ” ਪੰਜਾਬ ‘ਚ ਵੱਧ ਰਹੇ ਗੈਂਗ ਕਲਚਰ ਦੇ ਦੁਆਲੇ ਕੇਂਦਰਿਤ ਹੈ। ਫਿਲਮ ਪੰਜਾਬ ਦੇ ਅਮੀਰ ਸੱਭਿਆਚਾਰ ‘ਤੇ ਕੇਂਦਰਿਤ ਹੈ ਅਤੇ ਇਸੇ ਨੂੰ ਦਰਸਾਉਂਦੀ ਹੈ ਕਿ ਕਿਵੇਂ ਨੌਜਵਾਨ ਰੰਗਲਾ ਪੰਜਾਬ ਦੇ ਮੁੜ ਨਿਰਮਾਣ ਵਿੱਚ ਮਦਦ ਕਰ ਸਕਦੇ ਹਨ। ਫਿਲਮ ਵਿੱਚ ਕਾਕਾ ਜੀ ਤੋਂ ਇਲਾਵਾ ਕਰਤਾਰ ਚੀਮਾ ਵੀ ਮੁੱਖ ਭੂਮਿਕਾ ਨਿਭਾਉਣਗੇ। ਦਕਸ਼ ਅਜੀਤ ਸਿੰਘ, ਦੀਪਕ ਨਿਆਜ਼, ਰੱਬੀ ਕੰਦੋਲਾ ਅਤੇ ਹੋਰ “‘ਵ੍ਹਾਈਟ ਪੰਜਾਬ” ਦੇ ਹੋਰ ਕਲਾਕਾਰਾਂ ਚੋਂ ਹਨ।
View this post on Instagram
ਆਉਣ ਵਾਲੀ ਫਿਲਮ ਨਾਲ ਇੰਦਰਜੀਤ ਫਿਲਮਾਂ ‘ਚ ਵੀ ਡੈਬਿਊ ਕਰਨਗੇ। ਸੋਨੀ ਸਿੰਘ ਨੇ ਫਿਲਮ ਦੀ ਸਿਨੇਮੈਟੋਗ੍ਰਾਫੀ ਨੂੰ ਸੰਭਾਲਿਆ ਹੈ। ਇਹ ਫਿਲਮ ਦਿ ਥੀਏਟਰ ਆਰਮੀ ਫਿਲਮਜ਼ ਵਲੋਂ ਬਣਾਈ ਗਈ ਹੈ, ਜੋ ਕਿ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਬਾਲੀਵੁੱਡ ਫਿਲਮ ‘ਚਮਕੀਲਾ’ ਨਾਲ ਵੀ ਜੁੜੀ ਹੋਈ ਹੈ।
ਫਿਲਮ ਦੀ ਘੋਸ਼ਣਾ ਤੋਂ ਬਾਅਦ, ਉਮੀਦ ਬਹੁਤ ਜ਼ਿਆਦਾ ਹੈ, ਅਤੇ ਇਹ ਯਕੀਨੀ ਹੈ ਕਿ ਫਿਲਮ ਦਰਸ਼ਕਾਂ ‘ਤੇ ਅਮਿੱਟ ਛਾਪ ਛੱਡੇਗੀ। ਇਸ ਲਈ, ਹੋਰ ਪ੍ਰਤਿਭਾਸ਼ਾਲੀ ਕਲਾਕਾਰਾਂ ਦੇ ਨਾਲ ਵ੍ਹਾਈਟ ਪੰਜਾਬ ਵਿੱਚ ਬਹੁ-ਪ੍ਰਤਿਭਾਸ਼ਾਲੀ ਗਾਇਕ ਕਾਕਾ ਨੂੰ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਦੇਖਣ ਲਈ ਤਿਆਰ ਹੋ ਜਾਓ। ਫਿਲਮ 29 ਸਤੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h