ਮਾਸਟਰ ਸਲੀਮ ਵਲੋਂ ਇੱਕ ਪ੍ਰੋਗਰਾਮ ‘ਚ ਸਟੇਜ ਤੋਂ ਮਾਤਾ ਚਿੰਤਪੁਰਨੀ ਦੇ ਪੁਜਾਰੀਆਂ ਨੂੰ ਲੈ ਕੇ ਦਿੱਤੀ ਗਈ ਸਟੇਟਮੈਂਟ ‘ਤੇ ਛਿੜੇ ਘਮਾਸਾਨ ਤੋਂ ਬਾਅਦ ਮਾਸਟਰ ਸਲੀਮ ਮਾਂ ਦੇ ਦਰਬਾਰ ‘ਚ ਪਹੁੰਚੇ।ਉਨ੍ਹਾਂ ਨੇ ਪੂਰੇ ਵਿਧੀ ਵਿਧਾਨ ਨਾਲ ਮੰਦਿਰ ‘ਚ ਮੱਥਾ ਟੇਕਿਆ ਤੇ ਕਿਹਾ ਕਿ ਮਾਂ ਜਗਤ ਜਨਣੀ ਸਭ ਦੀਆਂ ਭੁੱਲਾਂ ਮਾਫ ਕਰਦੀਆਂ ਹਨ।ਉਨ੍ਹਾਂ ਤੋਂ ਵੀ ਜੋ ਕਈ ਗਲਤੀ ਹੋਈ ਹੈ ਉਸਦੇ ਲਈ ਉਹ ਮਾਫੀ ਮੰਗਦੇ ਹਨ ਤੇ ਮਾਂ ਉਨ੍ਹਾਂ ਦੀ ਭੁੱਲ ਨੂੰ ਮਾਫ ਕਰੇਗੀ।
ਮਾਸਟਰ ਸਲੀਮ ਨੇ ਉਨ੍ਹਾਂ ਦੇ ਖਿਲਾਫ ਥਾਣਾ ਭਰਵਾਈ (ਊਨਾ, ਹਿਮਾਚਲ ਪ੍ਰਦੇਸ਼) ‘ਚ ਸ਼ਿਕਾਇਤ ਰੱਦ ਕਰਵਾਉਣ ਤੇ ਵਿਵਾਦ ਨੂੰ ਖ਼ਤਮ ਕਰਨ ਲਈ ਮੰਦਿਰ ਦੇ ਪੁਜਾਰੀਆਂ ਦੇ ਨਾਲ ਬੈਠ ਕੇ ਉਨਾਂ੍ਹ ਤੋਂ ਵੀ ਵੀਡੀਓ ਮੈਸੇਜ ਜਾਰੀ ਕਰਵਾਇਆ।ਦੱਸਣਯੋਗ ਹੈ ਕਿ ਮਾਸਟਰ ਸਲੀਮ ਨੇ ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਪ੍ਰੋਗਰਾਮ ‘ਚ ਕਿਹਾ ਸੀ ਕਿ ਉਹ ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਮੱਥਿਆ ਟੇਕਣ ਗਏ ਸੀ ਤਾਂ ਉਥੇ ਪੁਜਾਰੀਆਂ ਤੋਂ ਪੁੱਛਿਆ ਸੀ ਕਿ ਬਾਪੂ ਭਾਵ ਬਾਬਾ ਮੁਰਾਦ ਸ਼ਾਹ ਦਾ ਕੀ ਹਾਲ ਹੈ।
ਮਾਸਟਰ ਸਲੀਮ ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਹੱਥ ‘ਚ ਮਾਂ ਦੀ ਚੁੰਨੀ ਪਰਸਾਦ ਲੈ ਕੇ ਜੈਕਾਰੇ ਲਗਾਉਂਦੇ ਹੋਏ ਪਹੁੰਚੇ।ਮੰਦਰ ‘ਚ ਪ੍ਰਵੇਸ਼ ਤੋਂ ਪਹਿਲਾਂ ਲੱਗੀ ਸ਼੍ਰੀ ਗਣੇਸ਼ ਜੀ ਤੇ ਹਨੂੰਮਾਨ ਜੀ ਦੀ ਮੂਰਤੀ ‘ਤੇ ਫੁੱਲਾਂ ਦੀ ਮਾਲਾ ਅਰਪਿਤ ਕੀਤੀ।ਇਸਦੇ ਬਾਅਦ ਲਾਈਨ ‘ਚ ਲੱਗ ਕੇ ਦਰਬਾਰ ਤੱਕ ਪਹੁੰਚੇ।ਮਾਤਾ ਦੇ ਦਰਬਾਰ ‘ਚ ਬੈਠ ਕੇ ਉਨ੍ਹਾਂ ਨੇ ਕਿਹਾ ਕਿ ਮਾਤਾ ਉਨਾਂ੍ਹ ਤੋਂ ਜੇਕਰ ਕੋਈ ਗਲਤੀ ਭੁੱਲ ਚੂਕ ਹੋਈ ਹੈ ਤਾਂ ਮਾਫ ਕਰਨਾ।ਮਾਂ ਸਭ ਦੀਆਂ ਗਲਤੀਆਂ ਮਾਫ ਕਰਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h