ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਜਾਂਗਲੀਆਣਾ ਦੇ ਜੰਮਪਲ ਗਾਇਕ ਸਿੰਘਾ ਨੇ ਬੁੱਧਵਾਰ ਨੂੰ ਲਾਈਵ ਹੋ ਕੇ ਪੰਜਾਬ ਦੇ ਮੁੱਖ਼ ਮੰਤਰੀ ਨੂੰ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲਿਆਂ ਤੋਂ ਬਚਾਉਣ ਦੀ ਅਪੀਲ ਕੀਤੀ ਹੈ।
ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਿੰਘਾ ਨੇ ਕਿਹਾ ਕਿ ਪੈਸੇ ਦੇ ਲੋਭੀ ਕੁੱਝ ਵਿਅਕਤੀ ਉਸ ਨੂੰ ਝੂਠੇ ਕੇਸਾਂ ਵਿਚ ਫ਼ਸਾ ਕੇ ਲਗਾਤਾਰ ਬਲੈਕਮੇਲ ਕਰ ਰਹੇ ਹਨ ਜਿਸ ਕਾਰਨ ਉਸ ਦੇ ਪਿਤਾ ਨੂੰ ਸਦਮਾ ਲੱਗਾ ਹੈ। ਉਸ ਕੋਲ ਸਾਰੇ ਸਬੂਤ ਪਏ ਹਨ ਅਤੇ ਜਦੋਂ ਵੀ ਜ਼ਰੂਰਤ ਹੋਵੇ ਉਹ ਉਹ ਦਿਖਾਉਣ ਨੂੰ ਤਿਆਰ ਹਨ।
View this post on Instagram
ਭਰੇ ਮਨ ਨਾਲ ਮੁੱਖ਼ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਅਪੀਲ ਕਰਦਿਆਂ ਸਿੰਘਾ ਨੇ ਕਿਹਾ ਕਿ ਉਹ ਇਸ ਸਮੇਂ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਮਾਨਸਿਕ ਪੀੜਾ ਵਿੱਚੋਂ ਲੰਘ ਰਹੇ ਹਨ ਅਤੇ ਕੁੱਝ ਲੋਕ ਝੂਠੇ ਮਾਮਲਿਆਂ ਨੂੰ ਨਿਜੱਠਣ ਲਈ ਲਗਾਤਾਰ ਉਸ ਕੋਲੋਂ 10 ਲੱਖ਼ ਰੁਪਏ ਮੰਗ ਰਹੇ ਹਨ।