ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਮ ਨਿਊਯਾਰਕ ਟਾਈਮਜ਼ ਦੇ ਪਹਿਲੇ ਪੰਨੇ ‘ਤੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੁਨੀਆ ਦਾ ਬਿਹਤਰੀਨ ਸਿੱਖਿਆ ਮੰਤਰੀ ਦੱਸਿਆ। ਇਕ ਆਨਲਾਈਨ ਬ੍ਰੀਫਿੰਗ ਦੌਰਾਨ, ਕੇਜਰੀਵਾਲ ਨੇ ਕਿਹਾ ਕਿ ਜਿਸ ਦਿਨ ਸਿਸੋਦੀਆ ਨੂੰ ਬਿਹਤਰੀਨ ਸਿੱਖਿਆ ਮੰਤਰੀ ਐਲਾਨ ਕੀਤਾ ਗਿਆ, ਸੀ.ਬੀ.ਆਈ. ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕੇਜਰੀਵਾਲ ਨੇ ਕਿਹਾ,”ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਮਨੀਸ਼ ਸਿਸੋਦੀਆ ਦਾ ਨਾਮ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਸਭ ਤੋਂ ਵੱਡੇ ਅਖ਼ਬਾਰ ਦੇ ਪਹਿਲੇ ਪੰਨੇ ‘ਤੇ ਹੈ।”
ਇਹ ਵੀ ਪੜ੍ਹੋ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ CBI ਦੀ ਛਾਪੇਮਾਰੀ, ਟਵੀਟ ਕਰ ਕਹੀ ਇਹ ਗੱਲ
ਕੇਜਰੀਵਾਲ ਨੇ ਕਿਹਾ,”ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਦੁਨੀਆ ਦਾ ਬਿਹਤਰੀਨ ਸਿੱਖਿਆ ਮੰਤਰੀ ਐਲਾਨ ਕੀਤਾ ਗਿਆ ਹੈ। ਸਭ ਤੋਂ ਵੱਡੇ ਅਖ਼ਬਾਰ ਨੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਬਾਰੇ ਲਿਖਿਆ ਅਤੇ ਸਿਸੋਦੀਆ ਦੀ ਤਸਵੀਰ ਵੀ ਲਗਾਈ।” ਉਨ੍ਹਾਂ ਕਿਹਾ ਕਿ ਪਿਛਲੀ ਵਾਰ ਨਿਊਯਾਰਕ ਟਾਈਮਜ਼ ‘ਚ ਭਾਰਤ ਦਾ ਨਾਮ ਕੋਰੋਨਾ ਕਾਰਨ ਦੇਸ਼ ‘ਚ ਹੋ ਰਹੀਆਂ ਮੌਤਾਂ ਕਾਰਨ ਆਇਆ ਸੀ। ਸਿਸੋਦੀਆ ਦੇ ਘਰ ਸ਼ੁੱਕਰਵਾਰ ਨੂੰ ਸੀ.ਬੀ.ਆਈ. ਦੇ ਛਾਪੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਡਰੇ ਹੋਏ ਨਹੀਂ ਹਨ ਅਤੇ ਉਨ੍ਹਾਂ ਦੇ ਹੋਰ ਮੰਤਰੀਆਂ, ਕੈਲਾਸ਼ ਗਹਿਲੋਤ ਅਤੇ ਸਤੇਂਦਰ ਜੈਨ ਖ਼ਿਲਾਫ਼ ਵੀ ਛਾਪੇ ਮਾਰੇ ਗਏ ਪਰ ਉਨ੍ਹਾਂ ‘ਚੋਂ ਕੁਝ ਵੀ ਨਹੀਂ ਨਿਕਲਿਆ।
ਇਹ ਵੀ ਪੜ੍ਹੋ-ਮਨੀਸ਼ ਸਿਸੋਦੀਆ ਦੇ ਘਰ CBI ਵੱਲੋਂ ਕੀਤੀ ਰੇਡ ‘ਤੇ ਬੋਲੇ CM ਮਾਨ, ਕਿਹਾ- ਇਸ ਤਰ੍ਹਾਂ ਦੇਸ਼ ਕਿਵੇਂ ਅੱਗੇ ਵਧੇਗਾ ?
ਕੇਜਰੀਵਾਲ ਨੇ ਕਿਹਾ,”ਸਾਡੇ ਮਿਸ਼ਨ ‘ਚ ਸਾਡੇ ਰਸਤੇ ‘ਚ ਕਈ ਰੁਕਾਵਟਾਂ ਪੈਦਾ ਹੋਣਗੀਆਂ। ਸਿਸੋਦੀਆ ‘ਤੇ ਇਹ ਪਹਿਲੀ ਛਾਪੇਮਾਰੀ ਨਹੀਂ ਹੈ, ਪਹਿਲੇ ਵੀ ਛਾਪੇ ਮਾਰੇ ਗਏ ਸਨ। ਸਾਡੇ ਅਤੇ ਮੇਰੇ ਕਈ ਮੰਤਰੀਆਂ ‘ਤੇ ਵੀ ਛਾਪੇ ਮਾਰੇ ਗਏ ਹਨ ਪਰ ਉਨ੍ਹਾਂ ‘ਚੋਂ ਕੁਝ ਵੀ ਨਹੀਂ ਨਿਕਲਿਆ ਅਤੇ ਇਸ ਵਾਰ ਵੀ ਕੁਝ ਨਹੀਂ ਨਿਕਲੇਗਾ।” ਕੁਝ ਦਿਨ ਪਹਿਲਾਂ ਕੇਜਰੀਵਾਲ ਨੇ ਭਾਰਤ ਨੂੰ ਨੰਬਰ ਇਕ ਦੇਸ਼ ਬਣਾਉਣ ਲਈ ਇਕ ਰਾਸ਼ਟਰੀ ਮਿਸ਼ਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਮਿਸ਼ਨ ‘ਚ ਸ਼ਾਮਲ ਹੋਣ ਦੇ ਇਛੁੱਕ ਲੋਕਾਂ ਲਈ ਇਕ ਫ਼ੋਨ ਨੰਬਰ ਜਾਰੀ ਕੀਤਾ। ਉਨ੍ਹਾਂ ਨੇ ਕਿਹਾ,”ਅਸੀਂ ਬੁੱਧਵਾਰ ਨੂੰ ਦੁਨੀਆ ‘ਚ ‘ਭਾਰਤ ਨੂੰ ਨੰਬਰ ਇਕ ਦੇਸ਼ ਬਣਾਉਣ’ ਦੇ ਮਿਸ਼ਨ ਦਾ ਐਲਾਨ ਕੀਤਾ। ਲੋਕਾਂ ਨੂੰ 9510001000 ‘ਤੇ ਇਕ ਮਿਸਡ ਕਾਲ ਦੇ ਕੇ ਇਸ ਮਿਸ਼ਨ ‘ਚ ਸ਼ਾਮਲ ਹੋਣਾ ਚਾਹੀਦਾ। ਅਸੀਂ ਦੇਸ਼ ਨੂੰ ਸਿਆਸੀ ਦਲਾਂ ਲਈ ਨਹੀਂ ਛੱਡ ਸਕਦੇ। ਸਾਨੂੰ ਇਕੱਠੇ ਆਉਣਾ ਹੋਵੇਗਾ।”