ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਖਤਮ ਹੋਣ ਤੋਂ ਬਾਅਦ ਪ੍ਰੈੱਸ ਕਾਨਫਰੰਸ਼ ਕੀਤੀ ਗਈ ਹੈ | ਜਿਸ ਦੇ ਵਿੱਚ ਉਨਾਂ ਵੱਲੋਂ SIT ‘ਤੇ ਸਵਾਲ ਖੜੇ ਕੀਤੇ ਗਏ ,ਅਕਾਲੀ ਦਲ ਦਾ ਕਹਿਣਾ ਕਿ ਜਾਂਚ ਕਰਨ ਮੌਕੇ ਹੋਰ ਵੀ ਅਧਿਕਾਰੀ ਪਹੁੰਚੇ ਸਨ | ਹਾਈਕੋਰਟ ਦੇ ਵੱਲੋਂ 3 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤੇ ਸਨ,
ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਨਵੀਂ SIT ਤੇ ਤੰਜ ਕੱਸਦਿਆਂ ਕਿਹਾ ਗਿਆ ਕਿ ਕਿਤੇ ਨਵੀਂ SIT ਦੇ ਮੈਂਬਰ ਕਿਸੇ ਪਾਰਟੀ ਵਿੱਚ ਸ਼ਾਮਿਲ ਨਾ ਹੋ ਜਾਵੇ | ਉਨਾਂ ਦਾ ਕਹਿਣਾ ਕਿ ਨਵੀਂ SIT ਵੀ ਸਿਆਸਤ ਤੋਂ ਪ੍ਰੇਰਿਤ ਹੈ | ਬੇਅਦਬੀ ਮਾਮਲੇ ‘ਤੇ ਸਿਆਸੀ ਰੋਟੀਆਂ ਸੇਕੀਆਂ ਗਈ ਹਨ ਅਸਲੀ ਦੋਸ਼ੀਆਂ ਨੂੰ ਸ਼ਜਾ ਹਾਲੇ ਤੱਕ ਨਹੀਂ ਦਿੱਤੀ ਜਾ ਰਹੀ | ਕੁੰਵਰ ਵਿਜੈ ਪ੍ਰਤਾਪ ਨੇ ‘ਆਪ’ ਅਤੇ ਕਾਂਗਰਸ ਲਈ ਕੰਮ ਕੀਤਾ ਇਹ ਵੀ ਅਕਾਲੀ ਦਲ ਦੇ ਇਲਜ਼ਾਮ ਹਨ |
ਕੁੰਵਰ ਵਿਜੈ ਪ੍ਰਤਾਪ ਦੇ ਆਪ ‘ਚ ਸ਼ਾਮਿਲ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਉਨਾਂ ਕਿਹਾ ਕਿ ਸਾਡੇ ਵੱਲੋਂ ਲਾਏ ਗਏ ਕਿਆਸ ਬਿੱਲਕੁਲ ਸਹੀ ਨਿਕਲੇ ਹਨ | ਕੁੰਵਰ ਵਿਜੇ ਪ੍ਰਤਾਪ ਤੇ ਸਾਡੇ ਵੱਲੋਂ ਲਾਏ ਇਲਜ਼ਾਮ ਬਿਲਕੁਲ ਸਹੀ ਸਾਬਤ ਹੋਏ ਹਨ |