ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਸਟਰਮਾਈਂਡ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਕ ਹੈ।ਰਾਮ ਰਹੀਮ ਦੀ ਐੱਮਅੇੱਸਜੀ ਫਿਲਮ ਰਿਲੀਜ਼ ਨਹੀਂ ਹੋਈ ਤਾਂ ਬਦਲਾ ਲੈਣ ਲਈ ਪੂਰੀ ਸਾਜ਼ਿਸ਼ ਰਚੀ ਗਈ।ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਹ ਦਾਅਵਾ ਕੀਤਾ ਹੈ।
ਜਿਸਦੀ ਫਾਈਨਲ ਰਿਪੋਰਟ ਸੀਐੱਮ ਭਗਵੰਤ ਮਾਨ ਨੇ ਕੇਸ ਨਾਲ ਜੁੜੇ ਸਿੱਖ ਆਗੂਆਂ ਨੂੰ ਇਹ 467 ਪੇਜ਼ਾਂ ਦੀ ਰਿਪੋਰਟ ਸੌਂਪੀ ਹੈ।ਪਹਿਲੀ ਵਾਰ ਜਨਤਕ ਕੀਤੀ ਗਈ ਇਸ ਰਿਪੋਰਟ ਨੂੰ ਲੈ ਕੇ ਜਲਦ ਹੋਰ ਰਾਜ ਖੁੱਲ੍ਹ ਸਕਦੇ ਹਨ।ਸਾਲ 2015 ‘ਚ ਫਰੀਦਕੋਟ ਦੇ ਬਰਗਾੜੀ ਪਿੰਡ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 3 ਮਾਮਲੇ ਹੋਏ ਸਨ।
ਜਿਸ ‘ਚ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਵਰੂਪ ਚੋਰੀ ਹੋਣ, ਬੇਅਦਬੀ ਦੇ ਪੋਸਟਰ ਲਗਾਉਣ ਅਤੇ ਸਵਰੂਪ ਦੇ ਅੰਗ ਪਾੜਨ ਦਾ ਮਾਮਲਾ ਸ਼ਾਮਿਲ ਹੈ।ਇਨ੍ਹਾਂ ਤਿੰਨਾਂ ‘ਚ ਡੇਰਾ ਮੁਖੀ ਅਤੇ ਉਨ੍ਹਾਂ ਦੇ ਕੁਝ ਚੇਲਿਆਂ ਨੂੰ ਦੋਸ਼ੀ ਬਣਾਉਂਦੇ ਹੋਏ ਐੱਸਆਈਟੀ ਨੇ ਕਿਹਾ ਕਿ ਇਸ ਗੱਲ ਦੇ ਪ੍ਰਾਪਤ ਸਬੂਤ ਹਨ ਕਿ ਇਹ ਡੇਰਾ ਮੈਨੇਜਮੈਂਟ ਨਾਲ ਜੁੜੇ ਹੋਏ ਹਨ।