ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ‘ਤੇ ਹਾਈਕੋਰਟ ਦੀਆਂ ਟਿੱਪਣੀਆਂ ਜਨਤਕ ਹੋ ਗਈਆਂ ਹਨ। ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਬਾਰੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਰ ਦੀ ਜਾਂਚ ਰਿਪੋਰਟ ਇੱਕ ਪਾਸੜ ਸੀ। ਇਹ ਇੱਕ ਰਾਜਨੀਤਿਕ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਕੀਤੀ ਗਈ ਹੈ। ਇਸਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ ਹੈ, ਕਿਸੇ ਵੀ ਪੁਲਿਸ ਅਧਿਕਾਰੀ ਦਾ ਬਿਆਨ ਨਹੀਂ ਲਿਆ ਸਾਰੀਆਂ ਰਿਪੋਰਟ ਕਲਪਨਾ ‘ਤੇ ਅਧਾਰਿਤ ਹੈ। ਹਾਈਕੋਰਟ ਨੇ ਨਵੀਂ ਸਿੱਟ ਬਣਾਉਣ ਦੇ ਹੁਕਮ ਦਿੱਤੇ ਹਨ। ਨਵੀਂ ਐਸਆਈਟੀ ਨੂੰ ਹਾਈਕੋਰਟ ਨੇ ਜਾਂਚ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਤੇ ਇਸ ਵਾਰ ਜੋ ਵੀ ਜਾਂਚ ਟੀਮ ਹੋਵੇਗੀ ਉਸ ਦੀ ਜਾਂਚ ਰਿਪੋਰਟ ਉੱਤੇ ਸਾਰੇ ਮੈਂਬਰ ਦੀ ਇਕ ਰਾਏ ਹੋਣੀ ਚਾਹੀਦੀ ਹੈ । ਐੱਆਈਟੀ ਕੋਈ ਵੀ ਜਾਣਕਾਰੀ ਲੀਕ ਨਹੀਂ ਕਰੇਗੀ ਅਤੇ ਨਾ ਹੀ ਮੀਡੀਆ ਨੂੰ ਕੋਈ ਜਾਣਕਾਰੀ ਦੇਵੇਗੀ। ਸਾਰੀ ਰਿਪੋਰਟ ਸਿੱਧਾ ਮੈਜਿਸਟ੍ਰੇਟ ਦੇ ਕੋਲ ਜਾਏਗੀ। ਹਾਈ ਕੋਰਟ ਦੇ ਆਦੇਸ਼ ਵਿੱਚ ਇਹ ਕਿਹਾ ਗਿਆ ਹੈ ਕਿ ਸਰਕਾਰ ਜਾਂ ਪੁਲਿਸ ਨੂੰ ਇਹ SIT ਰਿਪੋਰਟ ਨਹੀਂ ਕਰੇਗੀ।ਇੱਕ ਵਾਰ ਸਿੱਟ ਬਣਾ ਦਿੱਤੀ ਗਈ ਤਾਂ ਉਸ ਵਿੱਚ ਕੋਈ ਵੀ ਮੈਂਬਰ ਦੀ ਬਦਲੀ ਨਹੀਂ ਹੋਵੇਗੀ ਸਿਰਫ ਰਿਟਾਇਰਮੈਂਟ ਅਤੇ ਡੈੱਥ ਹੋਣ ਤੇ ਹੀ ਮੈਂਬਰ ਬਦਲਿਆ ਜਾਵੇਗਾ।
ਸਿਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਟਰਨਲ ਅਤੇ ਐਕਸਟਰਨਲ ਇੰਟਰਫੇਰੇਂਸ ਨਹੀਂ ਹੋਣੀ ਚਾਹੀਦੀ। ਸਿੱਟ ਸਿੱਧੇ ਐਗਜ਼ੀਕਿਊਟਿਵ ਅਤੇ ਪੁਲਸ ਅਥਾਰਟੀ ਨੂੰ ਰਿਪੋਰਟ ਨਹੀਂ ਕਰੇਗੀ, ਸਿੱਧਾ ਮੈਜਿਸਟ੍ਰੇਟ ਕੋਲ ਰਿਪੋਰਟ ਕਰਨਾ ਹੋਵੇਗਾ। ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਸਿੱਟ ਖਾਰਿਜ ਕਰ ਦਿੱਤੀ ਸੀ। ਤਿੰਨ ਸਾਲ ਤੱਕ ਜਾਂਚ ਕਰਕੇ ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਰਿਪੋਰਟ ਵੀ ਤਿਆਰ ਕਰ ਲਈ ਸੀ ਪਰ ਹਾਈਕੋਰਟ ਨੇ ਕਿਹਾ ਜਾਂਚ ਠੀਕ ਤਰ੍ਹਾਂ ਨਹੀਂ ਹੋ ਪਾਈ ਤੇ ਪੀੜ਼ਤ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।