Reduce Forehead Wrinkles: ਮੱਥੇ ‘ਤੇ ਝੁਰੜੀਆਂ ਤੁਹਾਡੀ ਸੁੰਦਰਤਾ ਨੂੰ ਵਿਗਾੜ ਦਿੰਦੀਆਂ ਹਨ। ਹਾਲਾਂਕਿ ਉਮਰ ਵਧਣ ਕਾਰਨ ਮੱਥੇ ‘ਤੇ ਝੁਰੜੀਆਂ ਨਜ਼ਰ ਆਉਂਦੀਆਂ ਹਨ। ਬਹੁਤ ਸਾਰੇ ਲੋਕਾਂ ਨੂੰ ਛੋਟੀ ਉਮਰੇ ਝੁਰੜੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੀਂਦ ਦੀ ਘਾਟ, ਤਣਾਅ, ਸਿਗਰਟਨੋਸ਼ੀ, ਗੈਰ-ਸਿਹਤਮੰਦ ਭੋਜਨ ਆਦਿ ਕਾਰਨ ਵੀ ਝੁਰੜੀਆਂ ਹੋ ਸਕਦੀਆਂ ਹਨ।
ਇਸ ਨੂੰ ਘਟਾਉਣ ਲਈ ਤੁਸੀਂ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹੋ, ਜੋ ਫਾਇਦੇ ਦੀ ਬਜਾਏ ਨੁਕਸਾਨਦੇਹ ਹੋ ਸਕਦੀਆਂ ਹਨ। ਮੱਥੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਨੁਸਖੇ ਅਪਣਾ ਸਕਦੇ ਹੋ।
1. ਕੈਸਟਰ ਆਇਲ ਨਾਲ ਕਰੋ ਮਾਲਿਸ਼:- ਕੈਸਟਰ ਆਇਲ ‘ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਝੁਰੜੀਆਂ ਨੂੰ ਘਟਾਉਣ ‘ਚ ਮਦਦਗਾਰ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਕੈਸਟਰ ਆਇਲ ਨਾਲ ਮਾਲਿਸ਼ ਕਰੋ। ਇਹ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ, ਜਿਸ ਨਾਲ ਝੁਰੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
2. ਐਲੋਵੇਰਾ ਜੈੱਲ ਲਗਾਓ:– ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰ ਕੇ ਵੀ ਝੁਰੜੀਆਂ ਤੋਂ ਰਾਹਤ ਪਾ ਸਕਦੇ ਹੋ। ਇਸ ਨਾਲ ਸਕਿਨ ਟਾਈਟ ਹੋ ਜਾਂਦੀ ਹੈ। ਤੁਸੀਂ ਚਾਹੋ ਤਾਂ ਐਲੋਵੇਰਾ ਜੈੱਲ ਤੇ ਬਦਾਮ ਦੇ ਤੇਲ ਨੂੰ ਮਿਲਾ ਕੇ ਵੀ ਮਾਲਿਸ਼ ਕਰ ਸਕਦੇ ਹੋ।
3. ਜੈਤੂਨ ਦੇ ਤੇਲ ਨਾਲ ਕਰੋ ਮਾਲਿਸ਼:– ਜੈਤੂਨ ਦਾ ਤੇਲ ਮੱਥੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦਗਾਰ ਹੁੰਦਾ ਹੈ। ਇਸ ਦੇ ਲਈ ਇਕ ਚੱਮਚ ਜੈਤੂਨ ਦੇ ਤੇਲ ਵਿਚ ਇਕ ਚਮਚ ਨਾਰੀਅਲ ਤੇਲ ਮਿਲਾਓ, ਫਿਰ ਇਸ ਤੇਲ ਨਾਲ ਮਾਲਿਸ਼ ਕਰੋ। ਇਹ ਚਮੜੀ ਨੂੰ ਹਾਈਡਰੇਟ ਕਰਨ ‘ਚ ਮਦਦ ਕਰਦਾ ਹੈ।
4. ਸਰੀਰ ‘ਚ ਪਾਣੀ ਦੀ ਕਮੀ ਨਾ ਹੋਣ ਦਿਓ: -ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਝੁਰੜੀਆਂ ਦਾ ਕਾਰਨ ਬਣ ਸਕਦੀ ਹੈ। ਅਜਿਹੇ ‘ਚ ਕਾਫੀ ਮਾਤਰਾ ‘ਚ ਪਾਣੀ ਪੀਓ ਜਿਸ ਨਾਲ ਤੁਸੀਂ ਹਾਈਡ੍ਰੇਟਡ ਰਹੋਗੇ।
5. ਆਂਡੇ ਦੀ ਵਰਤੋਂ:– ਇਸਦੇ ਲਈ ਇਕ ਕਟੋਰੀ ਵਿੱਚ 2 ਚਮਚ ਐਲੋਵੇਰਾ ਜੈੱਲ ਤੇ ਆਂਡੇ ਦਾ ਸਫੈਦ ਹਿੱਸਾ ਮਿਲਾਓ। ਹੁਣ ਇਸ ਨੂੰ ਚਿਹਰੇ ‘ਤੇ ਲਗਾਓ, ਲਗਪਗ 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ। ਇਹ ਝੁਰੜੀਆਂ ਨੂੰ ਘਟਾਉਣ ਵਿਚ ਮਦਦਗਾਰ ਹੈ। ਆਂਡੇ ਦੀ ਸਫੈਦੀ ‘ਚ ਪ੍ਰੋਟੀਨ ਕਾਫੀ ਮਾਤਰਾ ‘ਚ ਪਾਈ ਜਾਂਦੀ ਹੈ, ਜੋ ਚਮੜੀ ਲਈ ਫਾਇਦੇਮੰਦ ਹੈ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h