ਸਨੈਪਚੈਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਵਿੱਚ ਟਾਪ ਦੇ ਸਾਊਂਡ ਨਿਰਮਾਤਾਵਾਂ ਨੂੰ $50,000 ਤੱਕ ਦੀ ਮਹੀਨਾਵਾਰ ਗ੍ਰਾਂਟ ਪ੍ਰਦਾਨ ਕਰੇਗੀ।
ਕੋਈ ਵੀ ਟਾਪ ਦੇ ਸਨੈਪਚੈਟ ਉਪਭੋਗਤਾ ਜੋ ਨਵੰਬਰ ਤੋਂ ਇਸ ਪਲੇਟਫਾਰਮ ‘ਤੇ ਸੰਗੀਤ ਵੰਡ ਰਹੇ ਹਨ,ਉਹ ਬਣ ਸਕਦੇ ਹਨ ਲੱਖਪੱਤੀ।
Snap ਨੇ 20 ਕਲਾਕਾਰਾਂ ਨੂੰ $2,500 ਪ੍ਰਤੀ ਮਹੀਨਾ ਭੁਗਤਾਨ ਕਰਨ ਲਈ, ਇੱਕ ਸੁਤੰਤਰ ਡਿਜੀਟਲ ਸੰਗੀਤ ਵੰਡ ਸੇਵਾ, DistroKid ਨਾਲ ਪਾਟਨਰਸ਼ਿਪ ਕੀਤੀ ਹੈ।
ਭਾਰਤ ਵਿੱਚ, Snap ਨੇ ਇੱਕ ਨਵਾਂ ਗ੍ਰਾਂਟ ਪ੍ਰੋਗਰਾਮ ‘Snapchat Sounds Creator Fund’ ਲਾਂਚ ਕੀਤਾ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਹੀਨਾਵਾਰ ਗ੍ਰਾਂਟ ਭਾਰਤ ਵਿੱਚ ਰਹਿਣ ਵਾਲੇ ਕਲਾਕਾਰਾਂ ਅਤੇ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਲਾਕਾਰਾਂ ਲਈ ਹੋਵੇਗੀ।
ਸਨੈਪ ਡਿਵੈਲਪਮੈਂਟ ਹੈੱਡ, ਨੇ ਕਿਹਾ, “ਅਸੀਂ ਭਾਰਤ ਵਿੱਚ ਸੁਤੰਤਰ ਅਤੇ ਉੱਭਰ ਰਹੇ ਕਲਾਕਾਰਾਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਹਾਂ ਜੋ ਸਨੈਪਚੈਟ ਉੱਤੇ ਰਚਨਾਵਾਂ ਚਲਾ ਰਹੇ ਹਨ।
ਇਹ ਵੀ ਪੜੋ : Twitter Blue ਸਬਸਕ੍ਰਿਪਸ਼ਨ ਹੋਇਆ ਲਾਂਚ, ਯੂਜ਼ਰਸ ਨੂੰ ਮਿਲ ਰਹੇ ਨੇ ਇਹ ਫਾਇਦੇ, ਜਾਣੋ ਕਿੰਨੀ ਹੈ ਕੀਮਤ
ਸਾਡਾ ਟੀਚਾ ਕਲਾਕਾਰਾਂ ਨੂੰ ਸੰਗੀਤ ਵਿੱਚ ਕਰੀਅਰ ਬਣਾਉਣ ਅਤੇ ਅੱਗੇ ਵਧਣ ਲਈ ਸਹਾਇਤਾ ਕਰਨੀ ਹੈ।”
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER