Sonamarg Snow Avalanche: ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੰ ਦੇ ਸੋਨਮਰਗ ਇਲਾਕੇ ‘ਚ ਬਾਲਟਾਲ-ਜ਼ੋਜਿਲਾ ਨੇੜੇ ਬਰਫ ਦਾ ਤੋਦਾ ਡਿੱਗ ਗਿਆ। ਇਸ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਬਰਫੀਲੇ ਤੂਫਾਨ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਹੈ। ਦੱਸ ਦੇਈਏ ਕਿ ਕਸ਼ਮੀਰ ਦੇ ਉੱਚੇ ਇਲਾਕਿਆਂ ‘ਚ ਤਾਜ਼ਾ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਮੀਂਹ ਕਾਰਨ ਪਹਿਲਗਾਮ ਅਤੇ ਗੁਲਮਰਗ ਨੂੰ ਛੱਡ ਕੇ ਪੂਰੀ ਘਾਟੀ ‘ਚ ਰਾਤ ਦਾ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਉੱਪਰ ਚਲਾ ਗਿਆ ਹੈ।
ਇਸ ਬਾਰੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੋਨਮਰਗ, ਗੁਲਮਰਗ, ਤੰਗਧਾਰ (ਕੁਪਵਾੜਾ ਵਿੱਚ) ਅਤੇ ਕਸ਼ਮੀਰ ਦੇ ਹੋਰ ਉੱਚੇ ਇਲਾਕਿਆਂ ‘ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉੱਤਰੀ ਅਤੇ ਮੱਧ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ।
#WATCH | Jammu and Kashmir: A snow avalanche occurred near Baltal, Zojila in Sonamarg area of Ganderbal district. No loss has been reported. pic.twitter.com/BdGLhOEOhz
— ANI (@ANI) January 12, 2023
ਮੌਸਮ ਵਿਭਾਗ ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਦਿਨ ਚੜ੍ਹੇਗਾ, ਸ਼ਾਮ ਜਾਂ ਰਾਤ ਤੱਕ ਬਰਫਬਾਰੀ ਜਾਂ ਮੀਂਹ ਹੌਲੀ-ਹੌਲੀ ਵਧਦਾ ਜਾਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਕੁਝ ਸਥਾਨਾਂ ‘ਤੇ ਭਾਰੀ ਬਰਫਬਾਰੀ ਹੋ ਸਕਦੀ ਹੈ, ਮੁੱਖ ਤੌਰ ‘ਤੇ ਉੱਚੀ ਪਹੁੰਚ ਵਿੱਚ ਅਤੇ ਵੀਰਵਾਰ ਨੂੰ ਜੰਮੂ ਦੇ ਮੈਦਾਨੀ ਇਲਾਕਿਆਂ ਵਿੱਚ ਵਿਆਪਕ ਹਲਕੀ ਤੋਂ ਦਰਮਿਆਨੀ ਬਰਫਬਾਰੀ ਜਾਂ ਬਾਰਿਸ਼ ਦੀ ਸੰਭਾਵਨਾ ਹੈ।
ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ‘ਚ ਕੁਝ ਥਾਵਾਂ ‘ਤੇ ਹਲਕੀ ਬਰਫਬਾਰੀ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਇਸ ਤੋਂ ਬਾਅਦ 17 ਜਨਵਰੀ ਤੱਕ ਮੌਸਮ ਮੁੱਖ ਤੌਰ ‘ਤੇ ਖੁਸ਼ਕ ਰਹੇਗਾ। ਪਹਿਲਗਾਮ ਅਤੇ ਗੁਲਮਰਗ ਨੂੰ ਛੱਡ ਕੇ ਸਾਰੀ ਘਾਟੀ ਵਿੱਚ ਰਾਤ ਦਾ ਤਾਪਮਾਨ ਵਧੇਗਾ ਅਤੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਉਪਰ ਰਹੇਗਾ, ਜਿਸ ਨਾਲ ਕੜਾਕੇ ਦੀ ਠੰਢ ਤੋਂ ਰਾਹਤ ਮਿਲੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਸ਼੍ਰੀਨਗਰ ਦਾ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ, ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ ਘੱਟੋ-ਘੱਟ ਤਾਪਮਾਨ 0.7 ਡਿਗਰੀ ਸੈਲਸੀਅਸ, ਕੁਪਵਾੜਾ ਵਿੱਚ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 0.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਸ਼ਮੀਰ ਇਸ ਸਮੇਂ ‘ਚਿੱਲਈ ਕਲਾਂ’ ਦੀ ਲਪੇਟ ਵਿੱਚ ਹੈ, ਜੋ ਕਿ 40 ਦਿਨਾਂ ਦਾ ਸਭ ਤੋਂ ਕਠੋਰ ਮੌਸਮ ਹੈ, ਜਿਸ ਵਿੱਚ ਬਰਫ਼ਬਾਰੀ ਦੀ ਵੱਧ ਤੋਂ ਵੱਧ ਸੰਭਾਵਨਾ ਹੁੰਦੀ ਹੈ। ਚਿੱਲੀ ਕਲਾਂ 21 ਦਸੰਬਰ ਨੂੰ ਸ਼ੁਰੂ ਹੋ ਕੇ 30 ਜਨਵਰੀ ਤੱਕ ਚਲਦਾ ਹੈ। ਉਸ ਤੋਂ ਬਾਅਦ 20 ਦਿਨਾਂ ਲਈ ‘ਚਿੱਲਈ ਖੁਰਦ’ (ਛੋਟੀ ਠੰਢ) ਅਤੇ 10 ਦਿਨਾਂ ਲਈ ‘ਚਿੱਲਈ ਬੱਚਾ’ ਹੁੰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h