[caption id="attachment_111260" align="aligncenter" width="600"]<img class="wp-image-111260 size-full" src="https://propunjabtv.com/wp-content/uploads/2022/12/canada.png" alt="" width="600" height="450" /> Bomb Snow Storm in America: ਅਮਰੀਕਾ ‘ਚ ਬਰਫ਼ੀਲੇ ਤੂਫਾਨ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਪੱਛਮੀ ਨਿਊਯਾਰਕ ‘ਚ ਬੁਫਾਲੋ(Buffalo) ‘ਚ ਬਰਫੀਲੇ ਤੂਫਾਨ ਨੇ ਸ਼ਹਿਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ, ਐਮਰਜੈਂਸੀ ਸੇਵਾਵਾਂ ਉੱਚ ਪ੍ਰਭਾਵ ਵਾਲੇ ਖੇਤਰਾਂ ਤੱਕ ਪਹੁੰਚਣ ਵਿੱਚ ਅਸਮਰੱਥ ਹਨ।[/caption] [caption id="attachment_111263" align="aligncenter" width="1600"]<img class="wp-image-111263 size-full" src="https://propunjabtv.com/wp-content/uploads/2022/12/canada-storme.jpg" alt="" width="1600" height="900" /> ਅਮਰੀਕਾਂ ਦੇ ਅਧਿਕਾਰੀਆਂ ਨੇ ਮੌਤਾਂ ਦਾ ਕਾਰਨ ਤੂਫਾਨ ਦੀ ਲਪੇਟ ‘ਚ ਆਉਣਾ, ਕਾਰ ਹਾਦਸੇ, ਦਰਖ਼ਤ ਡਿੱਗਣਾ ਅਤੇ ਤੂਫ਼ਾਨ ਦੇ ਹੋਰ ਅਸਰ ਦੱਸੇ। ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਕਿਹਾ ਬੁਫਾਲੋ ਨਿਆਗਾਰਾ ਇੰਟਰਨੈਸ਼ਨਲ ਹਵਾਈ ਅੱਡਾ ਸੋਮਵਾਰ ਨੂੰ ਬੰਦ ਰਹੇਗਾ ਅਤੇ ਬੁਫਾਲੋ ‘ਚ ਹਰ ਐਮਰਜੈਂਸੀ ਵਾਹਨ ਤੁਫਾਨ ‘ਚ ਫਸਿਆ ਹੋਇਆ ਹੈ।[/caption] [caption id="attachment_111264" align="aligncenter" width="1199"]<img class="wp-image-111264 size-full" src="https://propunjabtv.com/wp-content/uploads/2022/12/canada-storm-1.jpg" alt="" width="1199" height="674" /> ਬੁਫੇਲੋ ‘ਚ ਕੈਨੇਡੀਅਨ ਸਰਹੱਦ ਦੇ ਪਾਰ ਇੱਕ ਜੋੜੇ ਨੇ ਸ਼ਨੀਵਾਰ ਨੂੰ ਏਐਫਪੀ ਨੂੰ ਦੱਸਿਆ ਕਿ ਸੜਕਾਂ ਪੂਰੀ ਤਰ੍ਹਾਂ ਅਯੋਗ ਹੋਣ ਕਾਰਨ ਉਹ ਕ੍ਰਿਸਮਸ ਲਈ ਆਪਣੇ ਪਰਿਵਾਰ ਨੂੰ ਦੇਖਣ ਲਈ 10 ਮਿੰਟ ਦੀ ਡਰਾਈਵ ਨਹੀਂ ਕਰ ਸਕੇ।ਕਾਉਂਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਜਲੀ ਦੇ ਸਬਸਟੇਸ਼ਨਾਂ ਦੇ ਜੰਮ ਜਾਣ ਕਾਰਨ ਮੰਗਲਵਾਰ ਤੱਕ ਬਿਜਲੀ ਬਹਾਲ ਹੋਣ ਦੀ ਉਮੀਦ ਨਹੀਂ ਸੀ। ਇਕ ਸਬ ਸਟੇਸ਼ਨ 18 ਫੁੱਟ ਬਰਫ ਹੇਠਾਂ ਦੱਬਿਆ ਹੋਇਆ ਹੈ।[/caption] [caption id="attachment_111265" align="aligncenter" width="1919"]<img class="wp-image-111265 size-full" src="https://propunjabtv.com/wp-content/uploads/2022/12/canada-storm.webp" alt="" width="1919" height="1080" /> ਦੱਸ ਦੇਈਏ ਕਿ ਇਸ ਸਾਲ ਅਮਰੀਕਾ ਵਿੱਚ ਕੜਾਕੇ ਦੀ ਠੰਢ ਤੇ ਬਰਫਬਾਰੀ ਦਾ ਕਹਿਰ ਹੈ। ਸਰਦੀਆਂ ਦੇ ਬਰਫੀਲੇ ਤੂਫਾਨ ਨੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਸ ਨਾਲ ਹਾਈਵੇਅ ਬੰਦ ਹੋ ਗਏ, ਉਡਾਣਾਂ ਬੰਦ ਹੋ ਗਈਆਂ ਤੇ ਇਹ ਖ਼ਤਰਨਾਕ ਮੌਸਮ ਕ੍ਰਿਸਮਸ ਯਾਤਰੀਆਂ ਲਈ ਵੀ ਮੁਸੀਬਤ ਬਣਿਆ। ਰਿਪੋਰਟਾਂ ਮੁਤਾਬਕ ਅਮਰੀਕਾ ਦੀ 70 ਫੀਸਦੀ ਆਬਾਦੀ ਮੌਸਮ ਅਲਰਟ ਅਧੀਨ ਹੈ। ਰਾਸ਼ਟਰੀ ਮੌਸਮ ਸੇਵਾ (NWS) ਨੇ ਅਲਰਟ ਜਾਰੀ ਕੀਤਾ ਹੈ।[/caption] [caption id="attachment_111266" align="aligncenter" width="1600"]<img class="wp-image-111266 size-full" src="https://propunjabtv.com/wp-content/uploads/2022/12/canada-storm-2.jpg" alt="" width="1600" height="900" /> ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।[/caption] [caption id="attachment_111261" align="aligncenter" width="1024"]<img class="wp-image-111261 size-full" src="https://propunjabtv.com/wp-content/uploads/2022/12/CAnada.jpeg" alt="" width="1024" height="640" /> ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਇਸ ਰਾਜ ਦੀ ਮੂਲ ਨਿਵਾਸੀ ਹੈ। ਉਨ੍ਹਾਂ ਨੇ ਐਤਵਾਰ ਸ਼ਾਮ ਨੂੰ ਪੱਤਰਕਾਰਾਂ ਨੂੰ ਕਿਹਾ ਕਿ “ਇਹ ਯੁੱਧ ਖੇਤਰ ਵਿੱਚ ਜਾਣ ਵਰਗਾ ਹੈ। ਇਸ ਲਈ ਖੇਤਰ ਦੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।”[/caption] [caption id="attachment_111262" align="aligncenter" width="2048"]<img class="wp-image-111262 size-full" src="https://propunjabtv.com/wp-content/uploads/2022/12/canada-storm.jpg" alt="" width="2048" height="1312" /> ਦੱਸ ਦਈਏ ਕਿ ਕ੍ਰਿਸਮਸ ਦਾ ਦਿਨ ਲੱਖਾਂ ਲੋਕਾਂ ਨੇ ਬਗੈਰ ਬਿਜਲੀ ਅਤੇ ਖ਼ਤਰੇ ‘ਚ ਬਿਤਾਇਆ। ਤੂਫਾਨ ਨੇ ਨਿਊ ਯਾਰਕ ਦੇ ਬੁਫਾਲੋ ‘ਚ ਵਧੇਰੇ ਤਬਾਹੀ ਮਚਾਈ ਅਤੇ ਇਸ ਨਾਲ ਹੀ ਬਰਫ਼ੀਲੀਆਂ ਹਵਾਵਾਂ ਚਲੀਆਂ। ਇੱਥੇ ਇੰਟਰਨੈਸ਼ਨਲ ਉਡਾਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਇੱਥੇ ਦੇ ਹਾਲਾਤ ਕਾਫ਼ੀ ਖ਼ਰਾਬ ਹਨ।[/caption]