ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਲਈ ਕਰਤਾਰਪੁਰ ਕੋਰੀਡੋਰ ਦੀ ਮੁੱਖ ਐਂਟਰੀ ‘ਤੇ ਇਕ ਮਨਮੋਹਕ ਚੌਕ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਸਮਰਪਿਤ ਰਬਾਬ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਦਰਸਾਉਂਦਾ ਚੌਕ ਸਮਾਜ ਸੇਵੀ ਸੰਸਥਾ ਸਰਬਤ ਦਾ ਭਲਾ ਵਲੋਂ ਕੀਤਾ ਗਿਆ ਸੀ। ਇਸ ਸੰਸਥਾ ਦੇ ਮੁਖੀ ਐਸਪੀਐਸ ਓਬਰਾਏ ਵਲੋਂ ਕਰੀਬ ਬੀਤੇ 10 ਦਿਨ ਪਹਿਲਾਂ ਖੁਦ ਕਰਤਾਰਪੁਰ ਕੋਰੀਡੋਰ ਪਹੁੰਚ ਉਸ ਚੌਕ ਦੀ ਸਾਂਭ ਸੰਭਾਲ ਚ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵਲੋਂ ਕੀਤੀ ਅਣਦੇਖੀ ‘ਤੇ ਸਵਾਲ ਚੁੱਕੇ ਸਨ।
ਉਹ ਪੰਜਾਬ ਸਰਕਾਰ ਦੀ ਅਨਦੇਖੀ ਤੋਂ ਖ਼ਫ਼ਾ ਨਜ਼ਰ ਆਏ ਸਨ ਹੁਣ ਉਨ੍ਹਾਂ ਨੇ ਮੁੜ ਸਾਂਭ ਸੰਭਾਲ ਦੀ ਖੁਦ ਜ਼ਿੰਮੇਵਾਰੀ ਚੁੱਕਣ ਦੀ ਗੱਲ ਕੀਤੀ ਹੈ ਅਤੇ ਦੋਬਾਰਾ ਡੇਰਾ ਬਾਬਾ ਨਾਨਕ ਪਹੁੰਚੇ ਐਸਪੀਐਸ ਓਬਰਾਏ ਨੇ ਦੱਸਿਆ ਕਿ ਉਹਨਾਂ ਦੀ ਸਰਬਤ ਦਾ ਭਲਾ ਸੰਸਥਾ ਵਲੋਂ ਇਸ ਪ੍ਰੋਜੈਕਟ ਨੂੰ ਦੋਬਾਰਾ ਨਵੀ ਦਿੱਖ ਦੇ ਤਿਆਰ ਕੀਤਾ ਗਿਆ ਹੈ। ਪਰ ਉਹਨਾਂ ਨੂੰ ਇਸ ਗੱਲ ਦਾ ਮਲਾਲ ਜਰੂਰ ਹੈ ਕਿ ਲੱਖਾਂ ਰੁਪਏ ਖਰਚ ਕਰ ਸੰਗਤ ਲਈ ਸਰਕਾਰ ਦੀ ਮੰਗ ‘ਤੇ ਹੀ ਉਹਨਾਂ ਪ੍ਰੋਜੈਕਟ ਤਿਆਰ ਕੀਤਾ ਲੇਕਿਨ ਸਰਕਾਰਾਂ ਕੋਲ ਮਹਿਜ ਸਾਂਭ ਸੰਭਾਲ ਵੀ ਨਹੀਂ ਹੋ ਸਕੀ।
ਉਥੇ ਹੀ ਉਹਨਾਂ ਕਿਹਾ ਕਿ ਹੁਣ ਇਹ ਵੀ ਫੈਸਲਾ ਉਹਨਾਂ ਵਲੋਂ ਕੀਤਾ ਗਿਆ ਹੈ ਕਿ ਅੱਗੇ ਲਗਾਤਾਰ ਇਸ ਪ੍ਰੋਜੈਕਟ ਦੀ ਦੇਖਰੇਖ ਅਤੇ ਸਾਂਭ ਸੰਭਾਲ ਲਈ ਉਹਨਾਂ ਵਲੋਂ ਆਪਣੀ ਸੰਸਥਾ ਵਲੋਂ ਹੀ ਪੈਸੇ ਖਰਚ ਕਰ ਇਕ ਮੁਲਾਜਿਮ ਨੌਕਰੀ ‘ਤੇ ਰੱਖਿਆ ਜਾਵੇਗਾ ਜੋ ਪੱਕੇ ਤੌਰ ‘ਤੇ ਇਸ ਦੀ ਦੇਖਭਾਲ ਕਰੇਗਾ।