ਪ੍ਰਸਿੱਧ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰੋਸ਼ਨ ਸੋਢੀ ਵਜੋਂ ਮਸ਼ਹੂਰ ਹੋਏ ਗੁਰਚਰਨ ਸਿੰਘ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।22 ਅਪ੍ਰੈਲ ਨੂੰ ਦਿੱਤੀ ਤੋਂ ਮੁੰਬਈ ਲਈ ਰਵਾਨਾ ਹੋਏ ਗੁਰਚਰਨ ਨਾ ਤਾਂ ਮੁੰਬਈ ਪਹੁੰਚੇ ਤਾ ਨਾ ਹੀ ਆਪਣੇ ਘਰ ਵਾਪਸ ਆਏ।ਉਸਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।ਰਿਸ ਦੌਰਾਨ ਗੁਰਚਰਨ ਸਿੰਘ ਦੇ ਵਿਆਹ ਅਤੇ ਆਰਥਿਕ ਸਥਿਤੀ ਬਾਰੇ ਅਪਡੇਟਸ ਸਾਹਮਣੇ ਆਏ ਹਨ।
ਗੁਰਚਰਨ ਸਿੰਘ ਖਿਲਾਫ ਅਗਵਾ ਦਾ ਕੇਸ ਵੀ ਦਰਜ ਕੀਤਾ ਗਿਆ ਹੈ।
ਉਸਦਾ ਆਖਰੀ ਟਿਕਾਣਾ ਪਾਲਮ, ਦਿੱਲੀ ‘ਚ ਪਾਇਆ ਗਿਆ ਸੀ ਮਿਲੀ ਜਾਣਕਾਰੀ ਮੁਤਾਬਕ, ਗੁਰਚਰਨ ਸਿੰਘ ਨੂੰ 24 ਅਪ੍ਰੈਲ ਨੂੰ ਰਾਤ ਕਰੀਬ 9.14 ਵਜੇ ਪਾਲਮ ਇਲਾਕੇ ‘ਚ ਸੜਕ ਪਾਰ ਕਰਦੇ ਦੇਖਿਆ ਗਿਆ ਸੀ।ਇਸ ਨਾਲ ਜੁੜਿਆ ਇਕ ਵੀਡੀਓ ਵੀ ਸਾਹਮਣੇ ਆਇਆ ਹੈ।ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਲਾਪਤਾ ਹੋਣ ਤੋਂ ਪਹਿਲਾਂ ਉਸਨੇ ਵੱਡਾ ਲੈਣ ਦੇਣ ਕੀਤਾ ਸੀ।
ਰਿਪੋਰਟ ਮੁਤਾਬਕ, 50 ਸਾਲਾ ਸੋਢੀ ਬਾਵ ਗੁਰਚਰਨ ਸਿੰਘ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ।ਲਾਪਤਾ ਹੋਣ ਤੋਂ ਪਹਿਲਾਂ ਉਸਨੇ ਦਿੱਲੀ ‘ਚ ਹੀ ਇਕ ਏਟੀਐਮ ਤੋਂ 7000 ਰੁ, ਦਾ ਲੈਣ ਦੇਣ ਕੀਤਾ ਸੀ।ਉਸਦਾ ਆਖਰੀ ਟਿਕਾਣਾ ਪਾਲਮ, ਦਿਲੀ ‘ਚ ਪਾਇਆ ਗਿਆ ਸੀ।ਇਹ ਇਲਾਕਾ ਉਸਦੇ ਘਰ ਤੋਂ ਕੁਝ ਹੀ ਕਿਮੀ ਦੂਰ ਹੈ।
ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਗੁਰਚਰਨ ਸਿੰਘ ਦਾ ਵਿਆਹ ਹੋਣ ਵਾਲਾ ਸੀ।ਲਾਪਤਾ ਹੋਣ ਤੋਂ ਪਹਿਲਾਂ ਉਹ ਦਿੱਲੀ ਦੇ ਕਈ ਇਲਾਕਿਆਂ ਦੇ ਸੀਸੀਟੀਵੀ ‘ਚ ਕੈਦ ਹੋ ਗਿਆ ਸੀ।ਗੁਰਚਰਨ ਦੀ ਆਖਰੀ ਲੋਕੇਸ਼ਨ ਦੀ ਜੋ ਵੀਡੀਓ ਜਾਰੀ ਕੀਤੀ ਗਈ ਸੀ, ਉਸ ‘ਚ ਉਸ ਨੂੰ ਬੈਗ ਲੈ ਕੇ ਕਿਤੇ ਜਾਂਦਾ ਦੇਖਿਆ ਜਾ ਸਕਦਾ ਹੈ।ਦੱਸ ਦੇਈਏ ਕਿ ਗੁਰਚਰਨ ਸਿੰਘ ਦੇ ਲਾਪਤਾ ਹੋਣ ਸਬੰਧੀ ਆਈਪੀਸੀ ਦੀ ਧਾਰਾ 365 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।ਅਦਾਕਾਰ ਦੀ ਭਾਲ ਤੇ ਸੀਸੀਟੀਵੀ ਫੁਟੇਜ਼ ਦੇ ਵਿਸ਼ਲੇਸ਼ਣ ਲਈ ਇਕ ਤਕਨੀਕੀ ਟੀਮ ਤਾਇਨਾਤ ਕੀਤੀ ਗਈ ਹੈ।