Sonali Phogat Murder: ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦਾ ਕਲਤ ਗੋਆ ਦੇ ਇੱਕ ਰੇਸਟੋਰੈਂਟ ‘ਚ ਹੋਇਆ ਸੀ। ਜਿਸ ਤੋਂ ਬਾਅਦ ਇਸ ਕਤਲ ਕੇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ।
ਹੁਣ ਲੰਬੇ ਸਮੇਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਆ ਗਿਆ ਹੈ। ਦੱਸ ਦਈਏ ਕਿਹਰਿਆਣਾ ‘ਚ ਇਸ ਕੇਸ ਨਾਲ ਸਬੰਧਿਤ ਇੱਕ ਬੇਨਾਮੀ ਚਿੱਠੀ ਫਿਰ ਤੋਂ ਚਰਚਾ ਵਿੱਚ ਹੈ। ਦੱਸ ਦਈਏ ਕਿ ਸੋਨਾਲੀ ਦੇ ਕਤਲ ਨਾਲ ਸਬੰਧਤ ਦੋ ਗੁੰਮਨਾਮ ਚਿੱਠੀਆਂ ਸੀਬੀਆਈ ਕੋਲ ਪਹੁੰਚਿਆਂ ਹਨ। ਸੋਨਾਲੀ ਦੇ ਪਰਿਵਾਰ ਨੇ ਇਹ ਚਿੱਠੀਆਂ ਸੀਬੀਆਈ ਨੂੰ ਦਿੱਤੀਆਂ ਹਨ।
ਜਾਣੋ ਸੋਨਾਲੀ ਫੋਗਾਟ ਕਤਲ ਕੇਸ ਨਾਲ ਸਬੰਧਿਤ ਇਨ੍ਹਾਂ ਚਿੱਠੀਆਂ ‘ਚ ਆਖਰ ਹੈ ਕੀ ?
ਗੋਆ ‘ਚ ਅਗਸਤ ਮਹੀਨੇ ਵਿੱਚ ਸੋਨਾਲੀ ਫੋਗਾਟ ਦਾ ਕਤਲ ਕੀਤਾ ਗਿਆ ਸੀ। ਦੱਸ ਦਈਏ ਕਿ ਭਾਜਪਾ ਨੇਤਾ ਬਣਨ ਤੋਂ ਪਹਿਲਾਂ ਉਹ ਇੱਕ ਹਿੱਟ ਟਿਕਟੌਕ ਸਟਾਰ ਸੀ। ਸੋਨਾਲੀ ਦੇ ਕਤਲ ਵਿੱਚ ਪੀਏ ਸੁਧੀਰ ਸਾਂਗਵਾਨ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਆ ਪੁਲਿਸ ਤੋਂ ਇਸ ਦੀ ਜਾਂਚ ਸੀਬੀਆਈ ਤੱਕ ਪਹੁੰਚ ਗਈ।
ਹੁਣ ਇਸ ਮਾਮਲੇ ‘ਚ 2 ਬੇਨਾਮੀ ਚਿੱਠੀਆਂ ਆਈਆਂ ਹਨ। ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਕਤਲ ਪਿੱਛੇ ਹਰਿਆਣਾ ਦੇ ਕੁਝ ਨੇਤਾਵਾਂ ਦਾ ਹੱਥ ਹੈ। ਜੋ ਕਿ ਫਤਿਹਾਬਾਦ, ਹਿਸਾਰ ਅਤੇ ਟੋਹਾਣਾ ਦੇ ਹਨ।