Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਦੀ ਖੂਬਸੂਰਤੀ ਤੇ ਐਕਟਿੰਗ ਦੇ ਟੈਲੇਂਟ ਦੇ ਪੂਰੀ ਦੁਨੀਆ ‘ਚ ਦੀਵਾਨੇ ਹਨ।

ਪਰ ਹੁਣ ਸੋਨਮ ਨਾਲ ਜੁੜੀ ਇੱਕ ਅਪਡੇਟ ਸਾਹਮਣੇ ਆ ਰਹੀ ਹੈ। ਸੋਨਮ ਬਾਜਵਾ ਆਪਣੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਕਰਕੇ ਮੁਸੀਬਤ ਵਿੱਚ ਆ ਗਈ ਹੈ।

ਸੋਨਮ ਬਾਜਵਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਾਕਾਰਾ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਹਾਲਾਂਕਿ ਇਸ ਵਿੱਚ ਉਸ ਦਾ ਚਿਹਰਾ ਨਹੀਂ, ਸਗੋਂ ਪਿੱਠ ਹੀ ਨਜ਼ਰ ਆ ਰਹੀ ਹੈ। ਉਸ ਨੇ ਲਾਲ ਰੰਗ ਦੀ ਡਰੈੱਸ ਪਹਿਨੀ ਹੋਈ ਹੈ, ਜੋ ਕਿ ਬੈਕ ਤੋਂ ਕਾਫੀ ਜ਼ਿਆਦਾ ਡੀਪ ਹੈ। ਇਸ ਵੀਡੀਓ ਨੂੰ ਲੈਕੇ ਲੋਕਾਂ ਦੀਆਂ ਮਿਲੀਆਂ ਜੁਲੀਆਂ ਪ੍ਰਤੀਕਿਿਰਆਵਾਂ ਸਾਹਮਣੇ ਆ ਰਹੀਆਂ ਹਨ।
&nb
View this post on Instagram
sp;
ਕਈ ਲੋਕ ਸੋਨਮ ਬਾਜਵਾ ਦੇ ਹੌਟ ਅੰਦਾਜ਼ ਨੂੰ ਪਸੰਦ ਕਰ ਰਹੇ ਹਨ, ਜਦਕਿ ਕੁੱਝ ਲੋਕ ਅਦਾਕਾਰਾ ਨੂੰ ਢੰਗ ਦੇ ਕੱਪੜੇ ਪਹਿਨਣ ਦੀ ਨਸੀਹਤ ਦੇ ਰਹੇ ਹਨ।

ਇਸ ‘ਤੇ ਯੂਜ਼ਰਸ ਸੋਨਮ ਨੂੰ ਰੱਜ ਕੇ ਟਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਿਖਿਆ, ‘ਇਹ ਸੋਨਮ ਨਹੀਂ ਹੋ ਸਕਦੀ।’ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ‘ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।’
