Sonam Bajwa TributeTo Sidhu Moose Wala: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਸੋਨਮ ਬਾਜਵਾ ਨੇ ਐਲਾਨ ਕੀਤਾ ਸੀ ਕਿ ਉਹ ਅਕਸ਼ੇ ਕੁਮਾਰ ਦੇ ਨਾਲ ਨੌਰਥ ਅਮਰੀਕਾ ‘ਚ ਵਰਲਡ ਟੂਰ ਕਰਨ ਜਾ ਰਹੀ ਹੈ।

ਇਸ ਦੌਰਾਨ ਸੋਨਮ ਬਾਜਵਾ ਅਕਸ਼ੇ ਕੁਮਾਰ ਸਣੇ ਆਪਣੀ ਪੂਰੀ ਟੀਮ ਨਾਲ ਐਟਲਾਂਟਾ ਪਹੁੰਚੀ। ਇੱਥੇ ਸੋਨਮ ਬਾਜਵਾ ਨੇ ਆਪਣੀ ਲਾਈਵ ਪਰਫਾਰਮੈਂਸ ਨਾਲ ਮਹਿਫਲ ਲੁੱਟ ਲਈ।

ਸੋਨਮ ਬਾਜਵਾ ਨੇ ਆਪਣੀ ਪਰਫਾਰਮੈਂਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ।

ਸੋਨਮ ਮੂਸੇਵਾਲਾ ਦੇ ਗਾਣਿਆਂ ‘ਤੇ ਡਾਂਸ ਕਰਦੀ ਨਜ਼ਰ ਆਈ। ਦੱਸ ਦਈਏ ਕਿ ਸੋਨਮ ਦੀ ਲਾਈਵ ਪਰਫਾਰਮੈਂਸ ਦਾ ਇਹ ਵੀਡੀਓ ਅਦਾਕਾਰਾ ਦੇ ਫੈਨਪੇਜ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਸ਼ੇਅਰ ਕੀਤਾ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਸੋਨਮ ਬਾਜਵਾ ਦੀ ਵੀਡੀਓ ਵੀ ਸਾਹਮਣੇ ਆਈ ਸੀ। ਵੀਡੀਓ ‘ਚ ਉਹ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤੀ ਗਈ ਸੀ। ਇਸ ਸਮੇਂ ਸੋਨਮ ਅਕਸ਼ੇ ਕੁਮਾਰ ਨਾਲ ਐਟਲਾਂਟਾ ‘ਚ ਲਾਈਵ ਸ਼ੋਅ ਕਰ ਰਹੀ ਹੈ।

ਬਾਲੀਵੁੱਡ ਅਭਿਨੇਤਰੀਆਂ ਮੋਨੀ ਰਾਏ ਤੇ ਨੋਰਾ ਫਤੇਹੀ ਵੀ ਇਸ ਵਰਲਡ ਟੂਰ ਦਾ ਹਿੱਸਾ ਹਨ।ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਦੀ ਸਿੱਧੂ ਮੂਸੇਵਾਲਾ ਨਾਲ ਕਾਫੀ ਨੇੜਤ ਸੀ। ਦੋਵੇਂ ਬਹੁਤ ਚੰਗੇ ਦੋਸਤ ਸੀ।
ਸਿੱਧੂ ਦੇ ਜਾਣ ਨਾਲ ਸੋਨਮ ਨੂੰ ਕਾਫੀ ਸਦਮਾ ਪਹੁੰਚਿਆ ਸੀ। ਉਹ ਅਕਸਰ ਮੂਸੇਵਾਲਾ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਲਾਈਵ ਕੰਸਰਟ ਦੌਰਾਨ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ।
