ਸੋਸ਼ਲ ਮੀਡੀਆ ‘ਤੇ 10 ਸਾਲ ਦੇ ਇੱਕ ਬੱਚੇ ਜਸਪ੍ਰੀਤ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।ਦਰਅਸਲ, ਇਹ ਬੱਚਾ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਦੀ ਆਰਥਿਕ ਮਦਦ ਦੇ ਲਈ ਦਿੱਲੀ ‘ਚ ਸਟ੍ਰੀਟ ਸਟਾਲ ‘ਤੇ ਰੋਲ ਬਣਾ ਕੇ ਵੇਚ ਰਿਹਾ ਹੈ।ਜਸਪ੍ਰੀਤ ਜਿਸ ਰੇਹੜੀ ‘ਤੇ ਖੜ੍ਹਾ ਹੋ ਕੇ ਰੋਲ ਬਣਾ ਕੇ ਵੇਚਦਾ ਹੈ, ਇਸਦੀ ਸ਼ੁਰੂਆਤ ਉਸਦੇ ਪਿਤਾ ਨੇ ਕੀਤੀ ਸੀ।
ਜਸਪ੍ਰੀਤ ਦੇ ਪਿਤਾ ਦੀ ਮੌਤ ਡੇਢ ਮਹੀਨਾ ਪਹਿਲਾਂ ਟੀਬੀ ਦੇ ਕਾਰਨ ਹੋਈ ਸੀ।ਪਿਤਾ ਦੀ ਮੌਤ ਦੇ ਬਾਅਦ ਉਸਦੀ ਮਾਂ ਵੀ ਦੋਵਾਂ ਬੱਚਿਆਂ ਨੂੰ ਛੱਡ ਕੇ ਚਲੀ ਗਈ।ਹੁਣ ਜਸਪ੍ਰੀਤ ਤੇ ਉਸਦੀ ਭੈਣ ਆਪਣੀ ਭੂਆ ਦੇ ਕੋਲ ਰਹਿੰਦੇ ਹਨ।ਪਰ ਪਿਤਾ ਦੇ ਜਾਣ ਤੋਂ ਬਾਅਦ ਜਸਪ੍ਰੀਤ ਨੇ ਆਪਣੀ ਭੈਣ ਦੀ ਸਾਰੀ ਜ਼ਿੰਮੇਵਾਰੀ ਆਪਣੇ ‘ਤੇ ਲੈ ਲਈ।
चल पहले पढ़ लेते हैं दोस्त।
बिज़नेस बड़े होकर इस से बड़ा करेंगे ❤️👍 https://t.co/jETHvljVDa— sonu sood (@SonuSood) May 6, 2024
ਜਸਪ੍ਰੀਤ ਨੇ ਦੱਸਿਆ ਕਿ ਮੈਂ ਆਪਣੀ ਜਿੰਮੇਵਾਰੀ ਸਮਝਦਾ ਹਾਂ।ਇਸ ਲਈ ਮੈਂ ਪਾਪਾ ਦੀ ਦੁਕਾਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿਤਾ।ਮੈਂ ਆਪਣੀ ਭੈਣ ਦੇ ਲਈ ਸਭ ਕੁਝ ਕਰਾਂਗਾ।ਜਦਪ੍ਰੀਤ ਦੀ ਭੈਣ ਉਸ ਤੋਂ ਚਾਰ ਸਾਲ ਵੱਡੀ ਹੈ ਤੇ 8ਵੀ ਕਲਾਸ ‘ਚ ਪੜ੍ਹਦੀ ਹੈ।ਜਸਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਾਪਾ ਦਾ ਸਪਨਾ ਸੀ ਕਿ ਉਹ ਵੱਡਾ ਹੋ ਕੇ ਪੁਲਿਸ ਅਫਸਰ ਬਣੇ ਤੇ ਭੈਣ ਟੀਚਰ ਬਣੇ।
ਜਸਪ੍ਰੀਤ ਨੇ ਇੰਟਰਵਿਊ ਦੌਰਾਨ ਕਿਹਾ ਕਿ, ਮੈਂ ਤੈਅ ਕੀਤਾ ਹੈ ਕਿ ਕੁਝ ਵੀ ਹੋ ਜਾਵੇ, ਮੈਂ ਪਾਪਾ ਦਾ ਸੁਪਨਾ ਜ਼ਰੂਰ ਪੂਰਾ ਕਰਾਂਗਾ।ਭੈਣ ਨੂੰ ਟੀਚਰ ਬਣਾਉਂਗਾ ਖੁਦ ਵੀ ਪੁਲਿਸ ਅਫਸਰ ਬਣ ਕੇ ਰਹੂੰਗਾ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਲੋਕ ਜਸਪ੍ਰੀਤ ਦੀ ਮਦਦ ਲਈ ਅੱਗੇ ਆ ਰਹੇ ਹਨ।
ਬਿਜਨੈਸ ਮੈਨ ਆਨੰਦ ਮਹਿੰਦਰਾ ਨੇ ਜਸਪ੍ਰੀਤ ਦਾ ਵੀਡੀਓ ਸ਼ੇਅਰ ਕਰਦੇ ਮਦਦ ਲਈ ਹੱਥ ਅੱਗੇ ਵਧਾਇਆ ਹੈ।ਇਸਦੇ ਬਾਅਦ ਸੋਨੂੰ ਸੂਦ ਨੇ ਵੀ ਜਸਪ੍ਰੀਤ ਦੀ ਕਹਾਣੀ ਟਵੀਟ ਕੀਤਾ ਹੈ।ਉਨ੍ਹਾਂ ਨੇ ਦੋਵਾਂ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਰਚਾ ਉਠਾਉਣ ਦਾ ਆਫਰ ਵੀ ਦਿੱਤਾ ਹੈ।ਦੂਜੇ ਪਾਸੇ ਅਰਜੁਨ ਕਪੂਰ ਵੀ ਜਸਪ੍ਰੀਤ ਦੀ ਮਦਦ ਦੇ ਲਈ ਅੱਗੇ ਆਇਆ ਹੈ।
ਅਰਜੁਨ ਕਪੂਰ ਨੇ ਆਪਣੀ ਇੰਸਟਾ ਸਟੋਰੀ ‘ਤੇ ਜਸਪ੍ਰੀਤ ਦੇ ਬਾਰੇ ‘ਚ ਇਕ ਰਿਪੋਰਟ ਸ਼ੇਅਰ ਕਰਦੇ ਹੋਏ ਲਿਖਿਆ, ਆਪਣੇ ਚਿਹਰੇ ‘ਤੇ ਮੁਸਕਰਾਹਟ ਦੇ ਨਾਲ ਉਹ ਅੱਗੇ ਦੀ ਜ਼ਿੰਦਗੀ ਅਤੇ ਉਸਦੇ ਨਾਲ ਆਉਣ ਵਾਲੀ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰ ਰਿਹਾ ਹੈ।ਮੈਂ ਇਸ 10 ਸਾਲ ਦੇ ਬੱਚੇ ਨੂੰ ਸਲਾਮ ਕਰਦਾ ਹਾਂ ਜਿਸਨੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਤੇ ਆਪਣੇ ਪਿਤਾ ਦੇ ਦਿਹਾਂਤ ਦੇ 10 ਦਿਨਾਂ ਦੇ ਅੰਦਰ ਉਨਾਂ੍ਹ ਦਾ ਕੰਮ ਸੰਭਾਲਣ ਦੀ ਹਿੰਮਤ ਦਿਖਾਈ।ਮੈਨੂੰ ਉਸਦੀ ਜਾਂ ਉਸਦੀ ਭੈਣ ਦੀ ਪੜ੍ਹਾਈ ‘ਚ ਮਦਦ ਕਰਨਾ ਚੰਗਾ ਲੱਗੇਗਾ।ਜੇਕਰ ਕਿਸੇ ਨੂੰ ਵੀ ਇਸ ਬੱਚੇ ਦੇ ਠਿਕਾਣੇ ਦੇ ਬਾਰੇ ਪਤਾ ਹੋਵੇ ਤਾਂ ਮੈਂਨੂੰ ਜ਼ਰੂਰ ਦੱਸਿਓ।