India vs South Africa Womens: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅਗਲੇ ਮਹੀਨੇ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਵਿੱਚ ਖੇਡਣਾ ਹੈ। ਇਸ ਤੋਂ ਪਹਿਲਾਂ ਮਹਿਲਾ ਟੀਮ ਤਿਕੋਣੀ ਸੀਰੀਜ਼ ਖੇਡ ਰਹੀ ਹੈ, ਜਿਸ ‘ਚ ਉਸ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਖਿਲਾਫ ਸੀ। ਇਸ ਮੈਚ ‘ਚ ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ 27 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
India seal a comfortable win against South Africa in the opening game of the T20I Tri-Series 👌 pic.twitter.com/mmuAheYSew
— ICC (@ICC) January 19, 2023
ਵੈਸਟਇੰਡੀਜ਼ ਇਸ ਤਿਕੋਣੀ ਸੀਰੀਜ਼ ਦੀ ਤੀਜੀ ਟੀਮ ਹੈ। ਬੱਲੇਬਾਜ਼ ਅਮਨਜੋਤ ਕੌਰ ਨੇ ਦੱਖਣੀ ਅਫਰੀਕਾ ਖਿਲਾਫ ਮੈਚ ‘ਚ ਡੈਬਿਊ ਕੀਤਾ। ਉਸ ਨੇ ਮੈਚ ‘ਚ 30 ਗੇਂਦਾਂ ‘ਤੇ 41 ਦੌੜਾਂ ਦੀ ਜੇਤੂ ਪਾਰੀ ਖੇਡੀ। ਇਸ ਕਾਰਨ ਉਸ ਨੂੰ ਪਲੇਅਰ ਆਫ ਦ ਮੈਚ ਵੀ ਚੁਣਿਆ ਗਿਆ। ਮੈਚ ‘ਚ ਆਲਰਾਊਂਡਰ ਦਾ ਪ੍ਰਦਰਸ਼ਨ ਕਰਨ ਵਾਲੀ ਦੀਪਤੀ ਸ਼ਰਮਾ ਨੇ ਦੱਖਣੀ ਅਫਰੀਕਾ ਨੂੰ ਵੀ ਹਰਾਇਆ।
ਅਮਨਜੋਤ ਕੌਰ ਨੇ ਖੇਡੀ ਸ਼ਾਨਦਾਰ ਪਾਰੀ
ਦਰਅਸਲ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 11.4 ਓਵਰਾਂ ‘ਚ 69 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਸੀ। ਟੀਮ ਇੰਡੀਆ ਇੱਥੇ ਮੁਸੀਬਤ ਵਿੱਚ ਨਜ਼ਰ ਆਈ। ਪਰ ਉਦੋਂ ਹੀ 7ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਈ ਅਮਨਜੋਤ ਕੌਰ ਨੇ ਕ੍ਰੀਜ਼ ‘ਤੇ ਪੈਰ ਜਮਾਇਆ ਤੇ ਸ਼ਾਨਦਾਰ ਪਾਰੀ ਖੇਡੀ। ਉਸ ਨੇ ਅਫਰੀਕੀ ਗੇਂਦਬਾਜ਼ਾਂ ਦੀ ਬੁਰੀ ਤਰ੍ਹਾਂ ਧੋਤੀ ਕੀਤੀ ਤੇ ਭਾਰਤੀ ਟੀਮ ਦੇ ਸਕੋਰ ਨੂੰ 6 ਵਿਕਟਾਂ ‘ਤੇ 147 ਦੌੜਾਂ ਤੱਕ ਪਹੁੰਚਾਇਆ।
23 ਸਾਲਾ ਅਮਨਜੋਤ ਤੋਂ ਇਲਾਵਾ ਓਪਨਰ ਅਤੇ ਵਿਕਟਕੀਪਰ ਯਸਤਿਕਾ ਭਾਟੀਆ ਨੇ 34 ਗੇਂਦਾਂ ‘ਤੇ 35 ਦੌੜਾਂ ਬਣਾਈਆਂ। ਜਦਕਿ ਦੀਪਤੀ ਸ਼ਰਮਾ ਨੇ 23 ਗੇਂਦਾਂ ‘ਤੇ 33 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਤੋਂ ਬਾਅਦ 148 ਦੌੜਾਂ ਦੇ ਟੀਚੇ ਦੇ ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 9 ਵਿਕਟਾਂ ਗੁਆ ਕੇ 120 ਦੌੜਾਂ ਹੀ ਬਣਾ ਸਕੀ ਅਤੇ 27 ਦੌੜਾਂ ਨਾਲ ਮੈਚ ਹਾਰ ਗਈ।
Here's our playing XI for the first game of the tri-series against South Africa. #TeamIndia #SAvIND pic.twitter.com/M6qxuQsBKC
— BCCI Women (@BCCIWomen) January 19, 2023
ਗੇਂਦਬਾਜ਼ੀ ‘ਚ ਦੇਵਿਕਾ-ਦੀਪਤੀ ਦਾ ਕਮਾਲ
ਬੱਲੇਬਾਜ਼ੀ ਤੋਂ ਬਾਅਦ ਅਫਰੀਕੀ ਟੀਮ ਦੀ ਧੋਤੀ ਕਰਨ ਵਾਲੀ ਦੀਪਤੀ ਸ਼ਰਮਾ ਨੇ ਗੇਂਦਬਾਜ਼ੀ ਨੂੰ ਸੰਭਾਲਿਆ ਤਾਂ ਉੱਥੇ ਵੀ ਧਮਾਲ ਕਰ ਦਿੱਤਾ। ਆਫ ਸਪਿਨਰ ਦੀਪਤੀ ਸ਼ਰਮਾ ਨੇ 4 ਓਵਰਾਂ ‘ਚ 30 ਦੌੜਾਂ ਦੇ ਕੇ 3 ਮਹੱਤਵਪੂਰਨ ਵਿਕਟਾਂ ਲਈਆਂ। ਉਸ ਤੋਂ ਇਲਾਵਾ ਲੈੱਗ ਸਪਿੰਨਰ ਦੇਵਿਕਾ ਵੈਧ ਨੇ 3 ਓਵਰਾਂ ‘ਚ 19 ਦੌੜਾਂ ਦੇ ਕੇ 2 ਮਹੱਤਵਪੂਰਨ ਵਿਕਟਾਂ ਲਈਆਂ। ਹੁਣ ਭਾਰਤੀ ਮਹਿਲਾ ਟੀਮ ਨੇ ਆਪਣਾ ਅਗਲਾ ਮੈਚ ਵੈਸਟਇੰਡੀਜ਼ ਖਿਲਾਫ 23 ਜਨਵਰੀ ਨੂੰ ਖੇਡਣਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h