[caption id="attachment_114237" align="aligncenter" width="2048"]<img class="wp-image-114237 size-full" src="https://propunjabtv.com/wp-content/uploads/2022/12/c768f1d6fea2abba_champagne.webp" alt="" width="2048" height="1671" /> Champagne Day 2022: ਕਿਵੇਂ ਸ਼ਰਾਬ ਤੋਂ ਵਖਰੀ ਹੁੰਦੀ ਸ਼ੈਂਪਿਅਨ, ਜਾਣੋ ਕਿਵੇਂ ਬਣਦੀ ਅਤੇ ਇਸ 'ਚ ਕਿੰਨਾ ਹੁੰਦਾ ਅਲਕੋਹਲ[/caption] [caption id="attachment_114246" align="aligncenter" width="1320"]<img class="wp-image-114246 size-full" src="https://propunjabtv.com/wp-content/uploads/2022/12/sparkling-wne.jpg" alt="" width="1320" height="880" /> ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ। ਬਹੁਤ ਸਾਰੇ ਜਸ਼ਨ ਹੋਣਗੇ, ਪਾਰਟੀਆਂ ਹੋਣਗੀਆਂ ਤੇ ਸ਼ੈਂਪਿਅਨ ਦੀਆਂ ਬੋਤਲਾਂ ਖੋਲ੍ਹਣਗੀਆਂ। ਅੱਜ ਦੇ ਸਮੇਂ 'ਚ ਸ਼ੈਂਪਿਅਨ ਜਸ਼ਨਾਂ ਅਤੇ ਪਾਰਟੀਆਂ ਦਾ ਇੱਕ ਹਿੱਸਾ ਬਣ ਗਈ ਹੈ, ਇਸ ਦੇ ਲਈ 31 ਦਸੰਬਰ ਦੇ ਦਿਨ ਸ਼ੈਂਪਿਅਨ ਡੇਅ ਮਨਾਇਆ ਜਾਂਦਾ ਹੈ।[/caption] [caption id="attachment_114240" align="aligncenter" width="1600"]<img class="wp-image-114240 size-full" src="https://propunjabtv.com/wp-content/uploads/2022/12/Sparkling-Wine-2.jpg" alt="" width="1600" height="900" /> ਸ਼ੈਂਪਿਅਨ ਨੂੰ ਲੈ ਕੇ ਪਿਛਲੇ ਸਾਲ ਫਰਾਂਸ ਅਤੇ ਰੂਸ ਵਿਚਾਲੇ ਵਿਵਾਦ ਵੀ ਹੋਇਆ ਸੀ, ਰੂਸ ਨੇ ਸ਼ੈਂਪਿਅਨ ਨੂੰ ਸਪਾਰਕਲਿਨ ਵਾਈਨ ਦੇ ਨਾਂ 'ਤੇ ਵੇਚਣ ਦੀ ਗੱਲ ਕੀਤੀ ਸੀ। ਇਸ ਨਾਲ ਫਰਾਂਸ ਦੇ 'ਸ਼ੈਂਪਿਅਨ ਬਣਾਉਣ ਵਾਲੇ ਲੋਕ ਨਰਾਜ਼ ਹੋ ਗਏ ਸੀ। ਸ਼ੈਂਪਿਅਨ ਕੀ ਹੈ, ਕਿਵੇਂ ਬਣਦੀ ਹੈ, ਇਸ ਦਾ ਇਹ ਨਾਂਅ ਕਿਵੇਂ ਪਿਆ ਤੇ ਇਸ ਵਿੱਚ ਕਿੰਨੀ ਅਲਕੋਹਲ ਹੁੰਦੀ ਹੈ।[/caption] [caption id="attachment_114238" align="aligncenter" width="1024"]<img class="wp-image-114238 size-full" src="https://propunjabtv.com/wp-content/uploads/2022/12/Prosecco-vs-champagne-what-is-the-difference.jpg" alt="" width="1024" height="768" /> ਕੀ ਹੁੰਦੀ ਹੈ ਸ਼ੈਂਪਿਅਨ? - ਸ਼ੈਂਪਿਅਨ ਦਾ ਮਤਲਬ ਹੈ ਸਪਾਰਕਲ ਵਾਈਨ। ਯਾਨੀ ਕੀ ਸ਼ੈਂਪਿਅਨ 'ਚ ਵਾਈਨ ਭਰੀ ਜਾਂਦੀ ਹੈ ਤੇ ਇਹ ਵਾਈਨ ਖਾਸ ਤੌਰ 'ਤੇ ਬਣਾਈ ਗਈ ਸਪਾਰਕਲ ਵਾਈਨ ਹੁੰਦੀ ਹੈ। ਸ਼ੈਂਪਿਅਨ ਵਿੱਚ ਛੋਟੇ ਬੁਲਬੁਲੇ ਦਿਖਾਈ ਦਿੰਦੇ ਹਨ ਤੇ ਇਸ ਕਰਕੇ ਇਸ ਵਿੱਚ 'ਗੈਸ' ਬਣ ਜਾਂਦੀ ਹੈ। ਸ਼ੈਂਪਿਅਨ ਸਪਾਰਕਲਿੰਗ ਵਾਈਨ ਹੁੰਦੀ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕੀ ਸਾਰੀਆਂ ਸਪਾਰਕਲਿੰਗ ਵਾਈਨ ਸ਼ੈਂਪਿਅਨ ਹੁੰਦੀ ਹੈ।[/caption] [caption id="attachment_114247" align="aligncenter" width="800"]<img class="wp-image-114247 size-full" src="https://propunjabtv.com/wp-content/uploads/2022/12/Sparkling-Wine-3.jpg" alt="" width="800" height="1131" /> ਸ਼ੈਂਪਿਅਨ ਨੂੰ ਕਿਵੇਂ ਬਣਾਇਆ ਜਾਂਦਾ ਹੈ?- ਸਭ ਤੋਂ ਪਹਿਲਾਂ ਵੱਖ-ਵੱਖ ਕਿਸਮਾਂ ਦੇ ਅੰਗੂਰਾਂ ਦਾ ਰਸ ਕੱਢਿਆ ਜਾਂਦਾ ਹੈ ਤੇ ਇਸ ਦਾ ਫਰਮੈਂਟੇਸ਼ਨ ਕੀਤਾ ਜਾਂਦਾ ਹੈ। ਇਸ ਦੇ ਲਈ ਇਸਨੂੰ ਪਹਿਲਾਂ ਇੱਕ ਟੈਂਕ ਵਿੱਚ ਰੱਖਿਆ ਜਾਂਦਾ ਹੈ ਤੇ ਫਿਰ ਕਈ ਮਹੀਨਿਆਂ ਜਾਂ ਸਾਲਾਂ ਤੱਕ ਫਰਮੈਂਟੇਸ਼ਨ ਪ੍ਰੋਸੈਸ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਬੋਤਲ 'ਚ ਭਰ ਕੇ ਉਲਟਾ ਰੱਖਿਆ ਜਾਂਦਾ ਹੈ, ਜਿਸ ਕਾਰਨ ਇਸ 'ਚ ਕਾਰਬਨ ਡਾਈਆਕਸਾਈਡ ਅਤੇ ਅਲਕੋਹਲ ਗੈਸ ਪੈਦਾ ਹੁੰਦੀ ਹੈ।[/caption] [caption id="attachment_114248" align="aligncenter" width="1024"]<img class="wp-image-114248 size-full" src="https://propunjabtv.com/wp-content/uploads/2022/12/Sparkling-Wine-4.jpg" alt="" width="1024" height="512" /> ਲੰਬੇ ਸਮੇਂ ਤੱਕ ਅਜਿਹਾ ਕਰਨ ਤੋਂ ਬਾਅਦ ਬੋਤਲ ਦੇ ਢੱਕਣ ਦੀ ਥਾਂ ਕਾਰਕ ਲਗਾਇਆ ਜਾਂਦਾ ਹੈ ਤੇ ਫਿਰ ਇਸ ਨੂੰ ਪਹਿਲਾਂ ਬਰਫ਼ ਵਿੱਚ ਰੱਖਿਆ ਜਾਂਦਾ ਹੈ। ਅਜਿਹੇ 'ਚ ਪ੍ਰੈਸ਼ਰ ਕਾਰਨ ਬਰਫ ਅਤੇ ਗੰਦਗੀ ਨਿਕਲਦੀ ਹੈ। ਇਸ ਤੋਂ ਬਾਅਦ, ਬੋਤਲ ਨੂੰ ਕਈ ਦਿਨਾਂ ਲਈ ਉਲਟਾ ਰੱਖਿਆ ਜਾਂਦਾ ਹੈ। ਫਿਰ ਇਹ ਸਪਾਰਕਲਿੰਗ ਵਾਈਨ ਤਿਆਰ ਕੀਤੀ ਜਾਂਦੀ ਹੈ।[/caption] [caption id="attachment_114239" align="aligncenter" width="800"]<img class="wp-image-114239 size-full" src="https://propunjabtv.com/wp-content/uploads/2022/12/Sparkling-Wine-1.jpg" alt="" width="800" height="537" /> ਕਿਵੇਂ ਮਿਲਿਆ ਸ਼ੈਂਪਿਅਨ ਨੂੰ ਇਸ ਦਾ ਨਾਮ ?- ਫਰਾਂਸ ਵਿੱਚ ਸ਼ੈਂਪਿਅਨ ਨਾਂ ਦਾ ਇੱਕ ਖੇਤਰ ਹੈ। ਸਪਾਰਕਲਿੰਦ ਵਾਈਨ, ਜੋ ਫਰਾਂਸ ਦੇ ਸ਼ੈਂਪਿਅਨ ਖੇਤਰ ਵਿੱਚ ਬਣਦੀ ਹੈ, ਉਸ ਨੂੰ ਸ਼ੈਂਪਿਅਨ ਕਿਹਾ ਜਾਂਦਾ ਸੀ। ਦੂਜੇ ਦੇਸ਼ਾਂ ਵਿੱਚ ਬਣੀ ਸਪਾਰਕਲਿੰਗ ਵਾਈਨ ਨੂੰ ਇੱਕ ਵੱਖਰਾ ਨਾਮ ਦਿੱਤਾ ਗਿਆ ਸੀ। ਜੇਕਰ ਇਸ ਨੂੰ ਭਾਰਤ 'ਚ ਬਣਾਇਆ ਜਾਵੇ ਤਾਂ ਇਸ ਨੂੰ ਸਪਾਰਕਲਿੰਗ ਵਾਈਨ ਹੀ ਕਿਹਾ ਜਾਵੇਗਾ।[/caption] [caption id="attachment_114253" align="aligncenter" width="601"]<img class="wp-image-114253 size-full" src="https://propunjabtv.com/wp-content/uploads/2022/12/SparklingWine.jpg" alt="" width="601" height="421" /> ਸ਼ੈਂਪੇਨ ਵਿੱਚ ਕਿੰਨਾ ਅਲਕੋਹਲ ਹੁੰਦਾ ਹੈ ?- ਹੁਣ ਸ਼ੈਂਪਿਅਨ ਜਾਂ ਸਪਾਰਕਲਿੰਗ ਵਾਈਨ ਵਿੱਚ ਅਲਕੋਹਲ ਦੀ ਪ੍ਰਤੀਸ਼ਤਤਾ ਬਾਰੇ ਗੱਲ ਕਰੀਏ ਤਾਂ ਇਸ 'ਚ ਅਲਕੋਹਲ ਦੀ ਮਾਤਰਾ 11 ਫੀਸਦੀ ਤੱਕ ਹੈ ਤੇ ਇਹ ਇੱਕ ਤਰ੍ਹਾਂ ਨਾਲ ਵਾਈਨ ਦੀ ਹੀ ਕਿਸਮ ਹੈ। ਇਸ ਲਈ ਕਿਹਾ ਜਾਂਦਾ ਹੈ ਕੀ ਇਹ ਹੋਰ ਸ਼ਰਾਬ ਨਾਲੋਂ ਸਿਹਤ ਲਈ ਜ਼ਿਆਦਾ ਹਾਨੀਕਾਰਕ ਨਹੀਂ ਹੈ।[/caption]