ਮੰਗਲਵਾਰ, ਦਸੰਬਰ 30, 2025 02:49 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

ਵਿਸ਼ੇਸ਼ : ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

by Gurjeet Kaur
ਅਗਸਤ 30, 2023
in ਧਰਮ
0

ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ:”ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

“ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥

ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਇੱਕ ਐਸਾ ਗ੍ਰੰਥ,ਜੋ ਕੇ ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ।ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ।ਸ੍ਰੀ ਗੁਰੁ ਗ੍ਰੰਥ ਸਾਹਿਬ ‘ਚ ਐਸੇ ਪ੍ਰਮਤਮਾ ਦੇ ਨਾਮ ਨੂੰ ਯਾਦ ਰੱਖਣ ਇਹ ਅਨੇਕਾਂ ਸ਼ਬਦਾਂ ,ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ।ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ 1708 ਈ: ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸਿੱਖਾਂ ਨੂੰ ਸੰਦੇਸ਼ ਦਿੱਤਾ ਕਿ ਅੱਜ ਇਹ ਗ੍ਰੰਥ ਤੁਹਾਡੇ ਗੁਰੁ ਹਨ,ਜਿਸ ਗੱਲ ਦਾ ਵੀ ਜਵਾਬ ਚਾਹੀਦਾ ਹੋਵੇ,ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਸ੍ਰੀ ਗੁਰੁ ਗ੍ਰੰਥ ਸਾਹਿਬ ‘ਚ ਮਿਲਣਗੇ।

‘ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ,

”ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ (920)

ਪੰਜਵੇ ਪਤਾਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਸਾਰੇ ਭਗਤਾ,ਗੁਰੂਆਂ,ਸੰਤਾਂ ਜਿਨ੍ਹਾਂ ਵਿਚੋਂ ਕਈ ਹਿੰਦੂ ਧਰਮ ‘ਤੇ ਕਈ ਇਸਲਾਮ ਧਰਮ ਨਾਲ ਵਾਸਤਾ ਰੱਖਦੇ ਸਨ,ਉਹਨਾਂ ਦੀ ਬਾਣੀ ਇਕੱਤਰ ਕਰਕੇ ਭਾਈ ਗੁਰਦਾਸ ਜੀ ਤੋਂ ਗੁਰਮੁਖੀ ਲਿਪੀ ਦੇ ਵਿਚ ਇੱਕ ਗ੍ਰੰਥ ਤਿਆਰ ਕਰਵਾਇਆ ਤੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਿਜ ਭਾਸ਼ਾ,ਖੜ੍ਹੀ ਬੋਲੀ,ਸੰਸਕ੍ਰਿਤ ਅਤੇ ਫ਼ਾਰਸੀ ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ,ਇਸ ਗ੍ਰੰਥ ‘ਚ ਦਰਜ ਹਨ।ਇਸ ਗ੍ਰੰਥ ਵਿੱਚ ਗੁਰੂਆਂ ਦੀ ਬਾਣੀ ਤੇ ਨਾਲ ਭਗਤਾਂ ਦੀ ਬਾਣੀ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ।

1430 ਅੰਗਾਂ ਵਾਲੀ ਬੀੜ ‘ਚ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ।ਭਗਤਾਂ ਦੇ ਸਾਰੇ ਸ਼ਬਦ 349 ਹਨ ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹਨ ।

ਭਗਤ ਬਾਣੀ

ਭਗਤ ਕਬੀਰ ਜੀ 224

ਭਗਤ ਭੀਖਨ ਜੀ 2

ਭਗਤ ਨਾਮਦੇਵ ਜੀ 61

ਭਗਤ ਸੂਰਦਾਸ ਜੀ 1 (ਸਿਰਫ਼ ਤੁਕ)

ਭਗਤ ਰਵਿਦਾਸ ਜੀ 40

ਭਗਤ ਪਰਮਾਨੰਦ ਜੀ 1

ਭਗਤ ਤ੍ਰਿਲੋਚਨ ਜੀ 4

ਭਗਤ ਸੈਣ ਜੀ 1

ਭਗਤ ਫਰੀਦ ਜੀ 4

ਭਗਤ ਪੀਪਾ ਜੀ 1

ਭਗਤ ਬੈਣੀ ਜੀ 3

ਭਗਤ ਸਧਨਾ ਜੀ 1

ਭਗਤ ਧੰਨਾ ਜੀ 3

ਭਗਤ ਰਾਮਾਨੰਦ ਜੀ 1

ਭਗਤ ਜੈਦੇਵ ਜੀ 2

ਗੁਰੂ ਅਰਜਨ ਦੇਵ ਜੀ 3

ਜੋੜ 352

ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿੱਚ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ-ਬਾਵਨ ਅਖਰੀ,ਪੰਦ੍ਰਹ ਥਿਤੀ, ਸਤ ਵਾਰ।ਕਬੀਰ ਜੀ ਅਤੇ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:- ਕਬੀਰ ਜੀ = 243 (ਇਹਨਾਂ ਸਲੋਕਾਂ ਵਿੱਚ ਗੁਰੂ ਸਾਹਿਬਾਨ ਦੇ ਵੀ ਕੁੱਝ) ਫਰੀਦ ਜੀ = 130 ਸਲੋਕ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਕਈ ਨਾਂ ਵਰਤੇ ਗਏ, ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।ਹਰਿ 8344 ,ਰਾਮ 2533,ਪ੍ਰਭੂ 1371, ਗੋਪਾਲ 491,ਗੋਬਿੰਦ 475 , ਪਰਮਾਤਮਾ 324 , ਕਰਤਾ 228 , ਠਾਕੁਰ 216 ,ਦਾਤਾ 151 , ਪਰਮੇਸ਼ਰ 139 , ਮੁਰਾਰੀ 97 , ਨਾਰਾਇਣ 89 , ਅੰਤਰਜਾਮੀ 61 , ਜਗਦੀਸ 60 , ਸਤਿਨਾਮੁ 59 , ਮੋਹਨ 54 , ਅੱਲਾ 46 , ਭਗਵਾਨ 30 , ਨਿਰੰਕਾਰ 29 , ਕ੍ਰਿਸ਼ਨ 22 ,ਵਾਹਿਗੁਰੂ 13 , ਭੱਟ ਅਤੇ ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿੱਚ ਹੈ। 6 ਪਉੜੀਆਂ । ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ:-

ਕੱਲਸਹਾਰ, ਜਾਲਪ, ਕੀਰਤ, ਭਿੱਖਾ, ਸਲ੍ਹ, ਭਲ੍ਹ, ਨਲ੍ਹ, ਬਲ੍ਹ,ਗਯੰਦ, ਹਰਿਬੰਸ,ਮਥਰਾ

ਸੋ ਸਿਖਾਂ ਲਈ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਇਕੋ-ਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ।ਗਿਆਨੀ ਗਿਆਨ ਸਿੰਘ ਦੀ ਲਿਖਤ ‘ਪੰਥ ਪ੍ਰਕਾਸ਼’ ਅਨੁਸਾਰ ਗੁਰੂ ਸਾਹਿਬ ਵੱਲੋਂ ਤਿਆਰ ਕੀਤੇ ਸੰਪੂਰਨ ਤੇ ਪ੍ਰਵਾਣਿਤ ਸਰੂਪ ਦੇ ਚਾਰ ਉਤਾਰੇ ਬਾਬਾ ਦੀਪ ਸਿੰਘ ਜੀ ਵੱਲੋਂ ਕੀਤੇ ਗਏ ਅਤੇ ਅਲੱਗ-ਅਲੱਗ ਚਾਰੇ ਤਖ਼ਤ ਸਾਹਿਬਾਨ ‘ਤੇ ਭਿਜਵਾਏ ਗਏ :

ਅਉਰ ਚਾਰ ਤਿਸ ਪਰਤੇ ਭਾਇ।

ਦੀਪ ਸਿੰਘ ਸ਼ਹੀਦ ਲਿਖਾਇ।

ਇਕ ਅਕਾਲ ਬੁੰਗੇ ਇਕ ਪਟਨੇ।

ਤਿਰਤੀ ਹਜੂਰ ਦਯੋ ਹਿਤ ਪਠਨੇ।

ਚਤੁਰਥ ਰਾਖਯੋ ਦਮਦਮੇ ਮਾਹਿ।

ਬਢ ਬਾਬੇ ਯਹਿ ਚਾਰ ਕਹਾਇ।

ਸੋ ਆਪ ਸਭ ਨੂੰ ਸ੍ਰੀ ਗੁਰੁ ਗ੍ਰੰਥ ਸਾਹਬ ਦੀ ਸੰਪੂਰਨਤਾ ਦਿਵਸ ‘ਤੇ ਬਹੁਤ-ਬਹੁਤ ਮੁਬਾਰਕਾਂ

Tags: dhan sri guru granth sahib jilatestnews. Sikh History Newspro punjab tvShri Guru Granth Sahib.Shri GuruGranth Sahibsikh history
Share271Tweet169Share68

Related Posts

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ CM ਭਗਵੰਤ ਮਾਨ

ਦਸੰਬਰ 26, 2025

ਦਿੱਲੀ ‘ਚ ਅੱਜ ਹੋਵੇਗਾ ਵੀਰ ਬਾਲ ਦਿਵਸ ਸਮਾਗਮ, PM ਮੋਦੀ ਹੋਣਗੇ ਸ਼ਾਮਲ

ਦਸੰਬਰ 26, 2025

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਦਸੰਬਰ 25, 2025

DGP ਗੌਰਵ ਯਾਦਵ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਦਸੰਬਰ 25, 2025

ਕ੍ਰਿਸਮਸ ਵਾਲੇ ਦਿਨ ਚਰਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਪ੍ਰਾਰਥਨਾ ‘ਚ ਹੋਏ ਸ਼ਾਮਲ

ਦਸੰਬਰ 25, 2025

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਵਜੋਂ ਨਾਮ ਦੇਣਾ ਸਿੱਖ ਰਹੁ-ਰੀਤਾਂ ਅਤੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ: ਸੰਧਵਾਂ

ਦਸੰਬਰ 23, 2025
Load More

Recent News

ਸਰਦੀਆਂ ਵਿੱਚ ਸਿਰਫ਼ ਗਰਮ ਪਾਣੀ ਪੀਣਾ ਸਹੀ ਹੈ ਜਾਂ ਗਲਤ ? ਜਾਣੋ

ਦਸੰਬਰ 30, 2025

ਪੰਜਾਬ ਦੇ ਬਾਗਬਾਨੀ ਖੇਤਰ ਨੂੰ ਕੀਤਾ ਜਾਵੇਗਾ ਉਤਸ਼ਾਹਿਤ ; ਕਿਸਾਨਾਂ ਨੂੰ ਨਵੇਂ ਬਾਗਾਂ ‘ਤੇ ਮਿਲੇਗੀ 40% ਤੱਕ ਸਬਸਿਡੀ

ਦਸੰਬਰ 30, 2025

ਮੁੱਖ ਮੰਤਰੀ ਮਾਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਹੋਏ ਸਰੂਪਾਂ ‘ਤੇ ਸਖ਼ਤ ਰੁਖ਼, ਜਾਂਚ ਲਈ ਗਠਿਤ ਕੀਤੀ SIT

ਦਸੰਬਰ 30, 2025

ਮੁਕੇਸ਼ ਅੰਬਾਨੀ ਨੇ ਕਰਾ ਦਿੱਤੀ ਮੌਜ, ਚਾਹ ਦੇ ਕੱਪ ਨਾਲੋਂ ਵੀ ਸਸਤਾ ਹੈ Jio ਦਾ ਇਹ ਰੀਚਾਰਜ ਪਲਾਨ

ਦਸੰਬਰ 30, 2025

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.