ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਹਨ। ਦਰਅਸਲ, ਪੱਛਮੀ ਗੜਬੜੀ ਦਾ ਹਲਕਾ ਪ੍ਰਭਾਵ ਐਤਵਾਰ ਨੂੰ ਪੰਜਾਬ ਵਿੱਚ ਵੀ ਦੇਖਿਆ ਗਿਆ। ਅੱਜ ਸਵੇਰੇ ਮੌਸਮ ਵਿੱਚ ਬਦਲਾਅ ਆਇਆ ਅਤੇ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ।
ਮੌਸਮ ਵਿਭਾਗ ਅਨੁਸਾਰ 26 ਤੋਂ 28 ਮਾਰਚ ਤੱਕ ਕੁਝ ਜ਼ਿਲ੍ਹਿਆਂ ‘ਚ ਅਜਿਹਾ ਹੀ ਬਦਲਾਅ ਦੇਖਣ ਨੂੰ ਮਿਲੇਗਾ, ਜਿਸ ਕਾਰਨ ਦਿਨ ‘ਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।ਸ਼ਿਮਲਾ, ਕੁਫਰੀ, ਨਲਦੇਹਰਾ ‘ਚ ਵੀ ਹਲਕੀ ਬਾਰਿਸ਼ ਹੋਈ ਹੈ। ਵਿਭਾਗ ਮੁਤਾਬਕ ਮੈਦਾਨੀ ਇਲਾਕਿਆਂ ‘ਚ ਭਾਰੀ ਤੂਫਾਨ ਅਤੇ ਭਾਰੀ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਉੱਚੇ ਇਲਾਕਿਆਂ ‘ਚ ਕਈ ਥਾਵਾਂ ‘ਤੇ ਹਲਕੀ ਬਰਫਬਾਰੀ ਦੀ ਚਿਤਾਵਨੀ ਦਿੱਤੀ ਗਈ ਹੈ।