ਸ਼ੁੱਕਰਵਾਰ, ਅਗਸਤ 8, 2025 08:21 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

ਪ੍ਰਕਾਸ਼ ਦਿਹਾੜੇ ‘ਤੇ ਵਿਸ਼ੇਸ਼ : ਉਮਰੋਂ ਨਿੱਕੇ, ਯੁੱਧ ਕਲਾ ’ਚ ਤਿੱਖੇ ਦਸਮ ਪਿਤਾ ਦੇ ਫਰਜ਼ੰਦ, ਸਾਹਿਬਜ਼ਾਦਾ ਜੁਝਾਰ ਸਿੰਘ

by Gurjeet Kaur
ਅਪ੍ਰੈਲ 9, 2023
in ਧਰਮ
0

ਸਰਬੰਸ ਦਾਨੀ, ਦਸਮ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੁੱਲ ਦੁਨੀਆ ਸਜਦਾ ਕਰਦੀ ਐ… ਸਿੱਖ ਇਤਿਹਾਸ ਦੇ ਦੋ ਖੂਨੀ ਸਾਕੇ …ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਰਹਿੰਦੀ ਦੁਨੀਆ ਤੱਕ ਇਸ ਗੱਲ ਦੀ ਗਵਾਈ ਭਰਦੇ ਰਹਿਣਗੇ ਕਿ ਕਿਵੇਂ ਨਿੱਕੀ ਉਮਰੇ ਸ਼ੇਰ ਦੇ ਇਨ੍ਹਾਂ ਬੱਚਿਆਂ ਨੇ ਧਰਮ ਦੀ ਖਾਤਰ ਤੇ ਜਬਰ-ਜ਼ਲਮ ਖਿਲਾਫ ਮਹਾਨ ਸ਼ਹਾਦਤਾਂ ਦਿੱਤੀਆਂ…. ਦਸਮ ਪਾਤਸਾਹ ਦੇ ਚਾਰ ਸਾਹਿਬਜਾਦਿਆਂ ‘ਚੋਂ ਦੂਜੇ ਸਾਹਬਿਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੀ ਗੱਲ ਕਰੀਏ ਤਾਂ ਨਾਨਕਸ਼ਾਹੀ ਕਲੰਡਰ ਮੁਤਾਬਿਕ ਅੱਜ ਉਨਾਂ ਦਾ ਜਨਮ ਦਿਹਾੜਾ ਹੈ, ਜਿਸਨੇ ਸਾਕਾ ਚਮਕੌਰ ਸਾਹਿਬ ‘ਚ ਮੁਗ਼ਲ ਫੌਜਾਂ ਨੂੰ ਲੋਹੇ ਦੇ ਚਨੇ ਚਬਾਉਣ ਲਈ ਮਜਬੂਰ ਕਰ ਦਿੱਤਾ।…

ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਸੰਮਤ 1747 (1690 ਈਸਵੀ) ਨੂੰ ਗੁਰੂ ਸਾਹਿਬ ਦੇ ਮਹਿਲ ਮਾਤਾ ਜੀਤੋ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਵੱਡੇ ਵੀਰ ਅਜੀਤ ਸਿੰਘ ਦੀ ਤਰ੍ਹਾਂ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਘੋੜ-ਸਵਾਰੀ, ਸ਼ਸਤਰ-ਵਿਦਿਆ, ਤੀਰ ਅੰਦਾਜੀ ਵਿੱਚ ਨਿਪੁੰਨ ਸਨ। ਗੁਰੂ ਪਿਤਾ ਵੱਲੋਂ ਆਪਣੇ ਫ਼ਰਜ਼ੰਦ ਨੂੰ ਫੌਜੀ ਮੁਹਿੰਮਾ ਦਾ ਹਿੱਸੇਦਾਰ ਬਣਨ ਲਈ ਵੀ ਅਕਸਰ ਹੀ ਭੇਜਿਆ ਜਾਂਦਾ ਸੀ। ਇਸ ਹਿੱਸੇਦਾਰੀ ਅਤੇ ਗੁਰੂ ਪਿਤਾ ਦੀ ਯੋਗ ਰਹਿਨੁਮਾਈ ਸਦਕਾ ਸਾਹਿਬਜ਼ਾਦਾ ਜੁੁਝਾਰ ਸਿੰਘ ਜੂਝਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ ਸਨ।
ਜਦੋਂ ਚਮਕੌਰ ਦੀ ਕੱਚੀ ਗੜ੍ਹੀ ‘ਚੋਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਆਪਣੇ ਵੱਡੇ ਵੀਰ ਅਜੀਤ ਸਿੰਘ ਨੂੰ ਮੈਦਾਨ-ਏ-ਜੰਗ ਵਿਚ ਦੁਸ਼ਮਣ ਦਲ ਨਾਲ ਲੋਹਾ ਲੈਂਦਾ ਦੇਖਿਆ ਤਾਂ ਆਪ ਦਾ ਖ਼ੂਨ ਵੀ ਉਬਾਲੇ ਖਾਣ ਲੱਗ ਪਿਆ। ਰਣ ਵਿਚ ਵੈਰੀਆਂ ਦੇ ਆਹੂ ਲਾਹੁੰਦਿਆਂ ਜਦ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤਾਂ ਆਪ ਨੇ ਗੁਰੂ ਪਿਤਾ ਕੋਲ ਆ ਕੇ ਬੇਨਤੀ ਕੀਤੀ ਕਿ ‘ਪਿਤਾ ਜੀ ! ਮੈਨੂੰ ਵੀ ਆਗਿਆ ਬਖ਼ਸ਼ੋ ਤਾਂ ਜੋ ਮੈਂ ਵੀ ਵੀਰ ਅਜੀਤ ਸਿੰਘ ਵਾਂਗ ਦੁਸ਼ਮਣ ਦੇ ਨਾਲ ਦੋ ਹੱਥ ਕਰ ਸਕਾਂ। ਦੇਖਿਉ ਮੈਂ ਦੁਸ਼ਮਣਾਂ ਦੇ ਦੰਦ ਕਿਵੇਂ ਖੱਟੇ ਕਰਦਾ ਹਾਂ। ਪਿਤਾ ਜੀ ! ਜਲਦੀ ਕਰੋ, ਮੈਂ ਵੀ ਆਪਣੇ ਵੱਡੇ ਵੀਰ ਕੋਲ ਜਾਣਾ ਹੈ।’ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਇਸ ਜੋਸ਼ ਅਤੇ ਉਤਸ਼ਾਹ ਨੂੰ ਕਵੀ ਸੈਨਾਪਤਿ ਇੰਝ ਬਿਆਨ ਕਰਦਾ ਹੈ:

‘ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੁਚਿਓ ਆਨ।
ਦੌਰਿਓ ਦਲ ਮੈਂ ਧਾਇ ਕੈ ਕਰ ਮੈਂ ਗਹੀ ਕਮਾਨ।’

ਪੁੱਤਰ ਦੇ ਜੰਗੀ-ਜੋਸ਼ ਨੂੰ ਦੇਖ ਗੁਰੂ ਸਾਹਿਬ ਨੇ ਤੇਜ਼ ਤਲਵਾਰ ਤੇ ਢਾਲ ਦੇ ਕੇ ਅਤੇ ਸਿਰ ‘ਤੇ ਇਕ ਛੋਟੀ ਕਲਗੀ ਸਜਾ ਕੇ ਸਾਹਿਬਜਾਦਾ ਜੁਝਾਰ ਸਿੰਘ ਨੂੰ ਜੈਕਾਰਿਆਂ ਦੀ ਗੂੰਜ ਚ ਵਿਦਾ ਕੀਤਾ…. ਨਾਲ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ (ਦੋਵੇਂ ਪਿਆਰੇ) ਭਾਈ ਮੋਹਰ ਸਿੰਘ ਅਤੇ ਭਾਈ ਲਾਲ ਸਿੰਘ ਨੂੰ ਜੱਥੇ ਦੇ ਰੂਪ ਵਿਚ ਗੜ੍ਹੀ ਤੋਂ ਬਾਹਰ ਭੇਜ ਦਿੱਤਾ। ਉਮਰ ਪੱਖੋਂ ਨਿੱਕੇ ਪਰ ਯੁੱਧ ਕਲਾ ਪੱਖੋਂ ਤਿੱਖੇ ਇਸ ਸੂਰਮੇ ਦੀ ਸੂਰਮਤਾਈ ਨੂੰ ਦੇਖ ਕੇ ਵੈਰੀ ਦੰਗ ਰਹਿ ਗਏ। ਮਹਿਜ਼ 14 ਸਾਲਾਂ ਦੀ ਕੱਚੀ ਉਮਰ ‘ਚ ਵੱਡੇ-ਵੱਡੇ ਜਰਨੈਲਾਂ ’ਤੇ ਭਾਰੀ ਪੈਂਦੇ ਹੋਏ ਸਾਹਿਬਜ਼ਾਦਾ ਜੁਝਾਰ ਸਿੰਘ ਅਖੀਰ 8 ਪੋਹ ਸੰਮਤ 1761 ਮੁਤਾਬਕ 22 ਦਸੰਬਰ 1704 ਈ. ਨੂੰ ਸ਼ਹੀਦੀ ਪਾ ਗਏ। ਉਸ ਸਾਕੇ ਦੀ ਯਾਦ ‘ਚ ਚਮਕੌਰ ਵਿਖੇ ਗਰਦੁਆਰਾ ‘ਕਤਲਗੜ੍ਹ ਸਾਹਿਬ’ ਮੌਜੂਦ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: pro punjab tvpunjabi newsSahibzada Jujhar SinghSikh HistorySri Guru Gobind Singh Jiਸਾਹਿਬਜ਼ਾਦਾ ਜੁਝਾਰ ਸਿੰਘਸ੍ਰੀ ਗੁਰੂ ਗੋਬਿੰਦ ਸਿੰਘ ਜੀ
Share267Tweet167Share67

Related Posts

ਫਿਰ ਰੋਕੀ ਗਈ ਅਮਰਨਾਥ ਯਾਤਰਾ, ਰਸਤੇ ‘ਚ ਹੋਇਆ MUD SLIDE

ਜੁਲਾਈ 17, 2025

ਇੰਸਟਾਗ੍ਰਾਮ INFLUENCER ਕਮਲ ਦੇ ਕਤਲ ‘ਚ ਹੋਇਆ ਨਵਾਂ ਖੁਲਾਸਾ, ਇੰਝ ਹੋਇਆ ਸੀ ਕਮਲ ਦੀ ਮੌਤ

ਜੂਨ 18, 2025

Kedarnath Yatra: ਹੁਣ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਨਹੀਂ ਖੜਨਾ ਪਵੇਗਾ ਲੰਬੀਆਂ ਕਤਾਰਾਂ ‘ਚ, ਪ੍ਰਸ਼ਾਸਨ ਨੇ ਨਿਯਮਾਂ ‘ਚ ਕੀਤੇ ਇਹ ਬਦਲਾਅ

ਮਈ 2, 2025

45 ਦਿਨਾਂ ਤੱਕ ਚੱਲਣ ਵਾਲਾ ਮਹਾਂ ਕੁੰਭ ਸਮਾਪਤ, ਬਣਿਆ ਦੁਨੀਆ ਦਾ ਸਭ ਤੋਂ ਵੱਡਾ ਸੰਗਮ

ਫਰਵਰੀ 27, 2025

Mahakumbh 2025: ਦੁਨੀਆ ਦੇ ਸਭ ਤੋਂ ਵੱਡੇ ਸੰਗਮ ਦਾ ਆਖਰੀ ਦਿਨ, ਹੁਣ ਤੱਕ 65 ਕਰੋੜ ਸ਼ਰਧਾਲੂ ਕਰ ਚੁੱਕੇ ਇਸ਼ਨਾਨ

ਫਰਵਰੀ 26, 2025

ਮਹਾਕੁੰਭ ਭਗਦੜ ‘ਤੇ ਮਮਤਾ ਬੈਨਰਜੀ ਦਾ ਬਿਆਨ, ਘਟਨਾਵਾਂ ‘ਤੇ ਜਤਾਈ ਚਿੰਤਾ ਕਿਹਾ ਇਹ…ਪੜ੍ਹੋ ਪੂਰੀ ਖਬਰ

ਫਰਵਰੀ 18, 2025
Load More

Recent News

IPHONE ‘ਤੇ ਕਿਉਂ ਦਿਖਦੇ ਹਨ CALL ਚੁੱਕਣ ਦੇ ਇਹ ਦੋ ਆਪਸ਼ਨ

ਅਗਸਤ 7, 2025

ਹੁਣ ਨਦੀ ਦੇ ਪਾਣੀ ਨਾਲ ਚੱਲੇਗੀ ਟ੍ਰੇਨ, ਭਾਰਤੀ ਰੇਲਵੇ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ

ਅਗਸਤ 7, 2025

ਖਾਣੇ ‘ਚ ਮਿਲਾਵਟਾਂ ਕਰਨ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਪੰਜਾਬ ਸਰਕਾਰ, ਸ਼ੁਰੂ ਕੀਤਾ ਇਹ ਅਭਿਆਨ

ਅਗਸਤ 7, 2025

ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ! ਆਸਟ੍ਰੇਲੀਆ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਵਧਾਈ ਗਿਣਤੀ

ਅਗਸਤ 7, 2025

ਕਿਵੇਂ 40 ਸਕਿੰਟ ‘ਚ ਤਬਾਹ ਹੋ ਗਈ ਇਹ ਥਾਂ, ਮਲਬੇ ਹੇਠ ਦੱਬ ਗਏ ਕਈ ਲੋਕ

ਅਗਸਤ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.