ਵੀਰਵਾਰ, ਦਸੰਬਰ 4, 2025 07:13 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

ਜਨਮ ਦਿਹਾੜੇ ‘ਤੇ ਵਿਸ਼ੇਸ਼: ਅਨੋਖੇ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ

by Gurjeet Kaur
ਜਨਵਰੀ 26, 2024
in ਧਰਮ
0

History of baba deep singh ji: ਜ਼ਿਲ੍ਹਾ ਲਾਹੌਰ (ਅੰਮ੍ਰਿਤਸਰ ਸਾਹਿਬ) ਦੇ ਪਿੰਡ ਪਹੂਵਿੰਡ ਦੇ ਰਹਿਣ ਵਾਲੇ ਭਾਈ ਭਗਤੂ ਜੀ ਤੇ ਉਨ੍ਹਾਂ ਦੀ ਪਤਨੀ ਜਿਊਣੀ ਜੀ ਗੁਰੂ ਤੇਗ ਬਹਾਦਰ ਜੀ ਦੀ ਸੰਗਤ ‘ਚ ਅਕਸਰ ਹੀ ਜਾਂਦੇ ਰਹਿੰਦੇ ਸਨ।ਇਹ ਇਕ ਗੁਰਸਿੱਖ ਪਰਿਵਾਰ ਸੀ।

ਇਨ੍ਹਾਂ ਦੇ ਗ੍ਰਹਿ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਨੂੰ ਹੋਇਆ।ਜਦੋਂ ਬਾਲ ਅਵਸਥਾ ‘ਚ ਬਾਬਾ ਦੀਪ ਸਿੰਘ ਜੀ ਦੇ ਮਾਪੇ ਇਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨਾਂ ਲਈ ਲੈ ਗਏ ਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਾਪਿਆਂ ਤੋਂ ਇਹ ਆਗਿਆ ਮੰਗੀ ਕਿ ਉਨ੍ਹਾਂ ਨੂੰ ਆਨੰਦਪੁਰ ਵਿਖੇ ਹੀ ਗੁਰੂ ਦੀ ਸੰਗਤ ‘ਚ ਰਹਿਣ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਵੱਡੇ ਹੋ ਗਏ ਤਾਂ ਜ਼ਰੂਰ ਹੀ ਅਨੰਦਪੁਰ ਸਾਹਿਬ ਵਿਖੇ ਆ ਕੇ ਰਹਿ ਸਕਦੇ ਹੋ।

ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਵਿੱਚ ਹੋਇਆ ਸੀ। ਬਾਬਾ ਦੀਪ ਸਿੰਘ ਜੀ ਬੜੇ ਉੱਚੇ-ਲੰਮੇ ਬਲਵਾਨ ਤੇ ਦਲੇਰ ਸੂਰਮੇ ਸਨ। ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ।

History of baba deep singh ji: ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਵਿੱਚ ਹੋਇਆ ਸੀ। ਬਾਬਾ ਦੀਪ ਸਿੰਘ ਜੀ ਬੜੇ ਉੱਚੇ-ਲੰਮੇ ਬਲਵਾਨ ਤੇ ਦਲੇਰ ਸੂਰਮੇ ਸਨ। ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਬੰਦਾ ਸਿੰਘ ਬਹਾਦਰ ਵਲੋਂ ਮੁਗਲ ਹਕੂਮਤ ਵਿਰੁੱਧ ਕੀਤੇ ਸੰਘਰਸ਼ ‘ਚ ਆਪ ਨੇ ਭਰਪੂਰ ਸ਼ਮੂਲ਼ੀਅਤ ਕੀਤੀ।

ਉਹ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਿੰਘਾ ‘ਚੋ ਸਨ। ਜਿੱਥੇ ਆਪ ਸੂਰਬੀਰ ਤੇ ਨਿਰਭੈ ਜੋਧੇ ਸਨ ਉੱਥੇ ਆਪ ਅਪਣੇ ਸਮੇਂ ਦੇ ਸਭ ਤੋਂ ਉੱਚੇ ਸਿੱਖ ਵਿਦਵਾਨਾਂ ਵਿਚੋਂ ਵੀ ਇਕ ਸਨ। ਆਪ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨਿਵਾਸ ਰੱਖਦੇ ਸਨ। ਆਪ ਨੂੰ ਗੁਰਬਾਣੀ ਲਿਖਣ ਦਾ ਬਹੁਤ ਸ਼ੌਂਕ ਸੀ।

ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਦੇ ਨਾਲ ਅੰਮ੍ਰਿਤਸਰ ਨੂੰ ਲੁਟਿਆ ਗਿਆ, ਸ਼੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਢਾਹਿਆ ਗਿਆ ਤੇ ਸਰੋਵਰ ਨੂੰ ਮਿਟੀ ਦੇ ਨਾਲ ਪੂਰਿਆ ਗਿਆ। ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ, ਸ਼੍ਰੀ ਦਮਦਮਾ ਸਾਹਿਬ ਪਹੁੰਚੀ ਤਾਂ ਬਾਬਾ ਦੀਪ ਸਿੰਘ ਦੇ ਮਨ ਨੂੰ ਤੀਰ ਜਿਹਾ ਵੱਜਾ।

ਆਪ ਨੇ ਅੰਮ੍ਰਿਤਸਰ ਪਹੁੰਚ ਕੇ ਇਸ ਬੇਅਦਬੀ ਦਾ ਬਦਲਾ ਲੈਣ ਦਾ ਫੈਸਲਾ ਕਰ ਲਿਆ। ਆਪ ਨੇ ਅਰਦਾਸਾ ਸੋਧਿਆ ਤੇ ਤੁਰ ਪਏ। ਪੰਜ ਸੌ ਸਿੰਘਾਂ ਦਾ ਜੱਥਾ ਉਨ੍ਹਾ ਨਾਲ ਤਿਆਰ ਹੋਇਆ। ਰਾਹ ਵਿਚ ਬਹੁਤ ਸਾਰੇ ਸਿੰਘ ਆਪ ਦੇ ਨਾਲ ਰੱਲਦੇ ਗਏ। ਤਰਨਤਰਨ ਤਾਂਈ ਪਹੁੰਚਣ ਤੀਕ ਉਨ੍ਹਾ ਦੇ ਨਾਲ ਪੰਜ ਹਜ਼ਾਰ ਸਿੰਘਾ ਦਾ ਜੱਥਾ ਬਣ ਗਿਆ।

ਉਧਰੋਂ ਲਾਹੌਰ ਦੇ ਸੂਬੇ ਨੇ ਵੀ ਜਹਾਨ ਖਾਨ ਦੀ ਅਗਵਾਈ ਹੇਠ ਗੋਹਲਵੜ੍ਹ ਨੇੜੇ ਨਾਕਾ ਲਾਇਆ ਹੋਇਆ ਸੀ। ਦੋਹਾਂ ਦਲਾਂ ਦਾ ਗੋਹਲਵੜ੍ਹ ਪਿੰਡ ਲਾਗੇ ਟਾਕਰਾ ਹੋਇਆ। ਸਿੰਘਾਂ ਨੇ ਅਜਿਹੀ ਸੂਰਬੀਰਤਾ ਦਿਖਾਈ ਕਿ ਜਹਾਨ ਖਾਂ ਮਾਰਿਆ ਗਿਆ ਅਤੇ ਸ਼ਾਹੀ ਫੌਜ ‘ਚ ਭਾਜੜ ਪੈ ਗਈ ਇਨੇ ਚਿਰ ਨੂੰ ਹਾਜੀ ਅਤਾਈ ਖਾਂ ਵੀ ਫੌਜ ਤੇ ਤੋਪਾਂ ਲੈ ਕੇ ਪਹੁੰਚ ਗਿਆ। ਫਿਰ ਬਹੁਤ ਹੀ ਘਮਸਾਨ ਦੀ ਲੜਾਈ ਹੋਈ। ਸਿੱਖ ਲੜਦੇ ਲੜਦੇ ਅਗਾਂਹ ਵੱਧਦੇ ਗਏ।

ਜਦੋਂ ਉਹ ਅੰਮ੍ਰਿਤਸਰ ਸ਼ਹਿਰ ਦੇ ਕੁਝ ਬਾਹਰ ਹੀ ਸਨ ਤਾਂ ਜਮਾਲ ਖਾਂ ਨਾਲ ਹੱਥੋਂ-ਹੱਥੀ ਯੁੱਧ ਵਿਚ ਬਾਬਾ ਜੀ ਦਾ ਸੀਸ ਕੱਟਿਆ ਗਿਆ ਉਹ ਡਿਗਣ ਹੀ ਲੱਗੇ ਸਨ ਕਿ ਪਾਸੋਂ ਇਕ ਸਿੰਘ ਨੇ ਪਿਆਰ ਨਾਲ ਕਿਹਾ, “ਬਾਬਾ ਜੀ! ਤੁਸਾਂ ਅਰਦਾਸਾ ਤਾਂ ਸੋਧਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਜਾ ਕਿ ਸ਼ਹੀਦ ਹੋਈਏ ਪਰ ਆਪ ਤਾਂ ਉਰੇ ਹੀ ਫਤਿਹ ਗਜਾ ਚਲੇ ਹੋ!” ਬਾਬਾ ਜੀ ਨੇ ਸੀਸ ਨੂੰ ਖੱਬੇ ਹੱਥ ਤੇ ਟਿਕਾ ਕੇ ਅਤੇ ਸੱਜੇ ਹੱਥ ਨਾਲ ਖੰਡਾ ਵਾਹੁੰਦੇ ਹੋਏ ਤੇ ਵੈਰੀਆਂ ਦੇ ਆਹੂ ਲਾਹੁੰਦਿਆਂ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਵਿਚ ਪਹੁੰਚ ਕੇ ਭੇਟ ਕੀਤਾ। ਇਹ ਘਟਨਾ ਸੰਨ 1757 ਦੀ ਹੈ।

 

Tags: Baba Deep SinghBaba Deep Singh Ji HistoryJananm dhiharapro punjab tvsikh history
Share209Tweet131Share52

Related Posts

ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ‘ਤੇ PM ਮੋਦੀ ਨੇ ਖਾਸ ਸਿੱਕਾ ਤੇ ਡਾਕ ਟਿਕਟ ਕੀਤਾ ਜਾਰੀ

ਨਵੰਬਰ 25, 2025

350ਵੀਂ ਸ਼ਹੀਦੀ ਸ਼ਤਾਬਦੀ: ਅਤਿ-ਆਧੁਨਿਕ 360 ਡਿਗਰੀ ਪ੍ਰੋਜੈਕਸ਼ਨ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਵਿਰਾਸਤ ਨੂੰ ਸ਼ਰਧਾਂਜਲੀ ਭੇਟ

ਨਵੰਬਰ 25, 2025

ਮੰਦਰ ‘ਤੇ ਲਹਿਰਾਇਆ ਗਿਆ ਧਾਰਮਿਕ ਝੰਡਾ, ਪੀਐਮ ਮੋਦੀ ਨੇ ਕਿਹਾ – ਅੱਜ ਪੂਰੀ ਦੁਨੀਆ ਰਾਮ ਨਾਮ ਨਾਲ ਭਰ ਗਈ ਹੈ

ਨਵੰਬਰ 25, 2025

PM ਮੋਦੀ ਅੱਜ ਸ਼੍ਰੀ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ‘ਚ ਹੋਣਗੇ ਸ਼ਾਮਿਲ

ਨਵੰਬਰ 25, 2025

24×7 ਸਿਹਤ ਸੇਵਾਵਾਂ, ਮੁਫ਼ਤ ਇਲਾਜ, ਖ਼ਾਸ ‘ਨਿਗਾਹ ਲੰਗਰ’ ਅਤੇ ALS ਐਂਬੂਲੈਂਸ… ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ’ਤੇ ਮਾਨ ਸਰਕਾਰ ਨੇ ਨਿਭਾਇਆ ‘ਸਿਹਤ ਧਰਮ’

ਨਵੰਬਰ 24, 2025

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਦਲ ਛਾਉਣੀ ਵਿਖੇ ਕਰਵਾਇਆ ਕਥਾ ਤੇ ਕੀਰਤਨ ਦਰਬਾਰ

ਨਵੰਬਰ 24, 2025
Load More

Recent News

ਪੁਨਿਤ ਦੇ ਦਿੱਲੀ ਦੌਰੇ ਕਾਰਨ ਮਹਿੰਗੇ ਹੋਏ ਹੋਟਲ , ਇੱਕ ਕਮਰੇ ਦਾ ਕਿਰਾਇਆ 85,000 ਰੁਪਏ ਤੋਂ ਪਾਰ

ਦਸੰਬਰ 4, 2025

ਹੁਣ ਆਧਾਰ ਕਾਰਡ ਨੂੰ ਅਪਡੇਟ ਕਰਨਾ ਹੋਇਆ ਬਹੁਤ ਆਸਾਨ, ਬਿਨ੍ਹਾਂ ਦਸਤਾਵੇਜ਼ ਸਿਰਫ਼ ਮੋਬਾਈਲ ਨੰਬਰ ਨਾਲ ਹੀ ਹੋ ਜਾਵੇਗਾ Update

ਦਸੰਬਰ 4, 2025

ਮਾਨ ਸਰਕਾਰ ਦੀਆਂ ਵਿਗਿਆਨ-ਅਧਾਰਿਤ ਯੋਜਨਾਵਾਂ ਕਾਰਨ ਪਰਾਲੀ ਸਾੜਨ ਵਿੱਚ ਆਈ 94% ਕਮੀ !

ਦਸੰਬਰ 4, 2025

ਇੰਡੀਗੋ ਨੇ 200 ਉਡਾਣਾਂ ਕੀਤੀਆਂ ਰੱਦ, 43,000 ਤੱਕ ਪਹੁੰਚਿਆ ਦਿੱਲੀ-ਬੈਂਗਲੁਰੂ ਦਾ ਕਿਰਾਇਆ

ਦਸੰਬਰ 4, 2025

AAP ਵਿਧਾਇਕ ਦਾ ਜ਼ਮੀਨੀ ਦੌਰਾ—₹68 ਕਰੋੜ ਦੀ ਲਾਗਤ ਨਾਲ 40 ਕਿਲੋਮੀਟਰ ਸੜਕ ਪ੍ਰਾਜੈਕਟ ਨਾਲ 70 ਪਿੰਡਾਂ ਲਈ ਖੁੱਲੀਆ ਵਿਕਾਸ ਦਾ ਨਵਾਂ ਰਾਹ

ਦਸੰਬਰ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.