ਸ਼ੁੱਕਰਵਾਰ, ਜੂਨ 6, 2025 08:57 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਸ਼ਹੀਦ-ਏ-ਆਜ਼ਮ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ‘ਤੇ ਖਾਸ

ਭਾਰਤ ਦੀ ਧਰਤੀ ਨੇ ਇਕ ਲੰਮਾ ਅਰਸਾ ਗੁਲਾਮੀ ਦਾ ਹੰਢਾਇਆ ਹੈ।ਜਿਸਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਲੱਖਾਂ ਭਾਰਤੀ ਸੂਰਵੀਰ ਯੋਧਿਆਂ ਨੇ ਆਪਣੇ ਪ੍ਰ‍ਾਣ ਨਿਛਾਵਰ ਕੀਤੇ ਹਨ।ਬਹੁਤ ਸਾਰੇ ਸ਼ਹੀਦ ਅਜਿਹੇ ਵੀ ਹਨ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆ ਤੇ ਦਰਜ਼ ਹੀ ਨਹੀ ਹੋ ਸਕਿਆ।ਅਜ਼ਾਦੀ ਦੇ ਇਸ ਘੋਲ਼ ਵਿਚ ਪੰਜਾਬੀਆਂ ਦਾ ਵੀ ਉਚੇਚਾ ਯੋਗਦਾਨ ਰਿਹਾ ਹੈ।

by ਮਨਵੀਰ ਰੰਧਾਵਾ
ਦਸੰਬਰ 26, 2022
in ਦੇਸ਼
0

Shaheed Udham Singh: ਸ਼ਹੀਦ ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸੁਨਾਮ ਵਿਖੇ ਹੋਇਆ ਸੀ। ਉਸ ਦੇ ਪਿਤਾ ਸਰਦਾਰ ਟਹਿਲ ਸਿੰਘ ਜੰਮੂ ਅਤੇ ਮਾਤਾ ਦਾ ਨਾਮ ਹਰਨਾਮ ਕੌਰ ਤੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ ਸੀ। ਪਿਤਾ ਸ. ਟਹਿਲ ਸਿੰਘ ਜੰਮੂ ਰੇਲਵੇ ਵਿਭਾਗ ਵਿਚ ਰੇਲਵੇ ਫਾਟਕ ਦੇ ਚੌਂਕੀਦਾਰ ਵਜੋਂ ਨੌਕਰੀ ਕਰਦਾ ਕਰਦਾ ਸੀ। ਅੰਮ੍ਰਿਤ ਛਕਣ ਤੋਂ ਪਹਿਲਾਂ ਟਹਿਲ ਸਿੰਘ ਜੰਮੂ ਦਾ ਨਾਮ ਚੂਹੜ ਸਿੰਘ ਸੀ। ਜੀਵਨ ਦੇ ਮੁੱਢਲੇ ਸਾਲਾਂ ਦੌਰਾਨ ਊਧਮ ਸਿੰਘ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਦੇ ਮਾਤਾ 1901, ਪਿਤਾ 1907 ਅਤੇ ਭਰਾ 1913 ਈਸਵੀ ਵਿਚ ਅਕਾਲ ਚਲਾਣਾ ਕਰ ਗਏ।

ਅੰਮ੍ਰਿਤਸਰ ਸਾਹਿਬ ਵਿਖੇ ਰਾਗੀ ਸਿੰਘ ਦੀ ਸੇਵਾ ਨਿਭਾ ਰਹੇ ਟਹਿਲ ਸਿੰਘ ਜੰਮੂ ਦੇ ਰਿਸ਼ਤੇਦਾਰ ਚੰਚਲ ਸਿੰਘ ਦੁਆਰਾ ਊਧਮ ਸਿੰਘ ਅਤੇ ਉਸ ਦੇ ਭਰਾ ਨੂੰ ਪੁਤਲੀਘਰ ਵਿਖੇ ਕੇਂਦਰੀ ਖ਼ਾਲਸਾ ਯਤੀਮਘਰ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਇਥੇ ਰਹਿੰਦੇ ਹੋਏ ਹੀ ਊਧਮ ਸਿੰਘ ਨੇ 1917 ਈਸਵੀ ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਸੂਬਾ ਸਿੰਘ ਅਨੁਸਾਰ ਯਤੀਮਘਰ ਦੀ ਪ੍ਰਚਲਿਤ ਪ੍ਰਥਾ ਸਿੱਖ ਧਰਮ ਦੀ ਰਸਮ ਅਨੁਸਾਰ ਧਾਰਮਿਕ ਦੀਵਾਨ ਵਿੱਚ ਅੰਮ੍ਰਿਤ ਛਕਾਉਣ ਉਪਰੰਤ, ਸਾਧੂ ਸਿੰਘ ਦਾ ਨਾਮ ਮੋਤਾ ਸਿੰਘ ਅਤੇ ਸ਼ੇਰ ਸਿੰਘ ਦਾ ਊਦੇ ਸਿੰਘ ਰੱਖਿਆ ਗਿਆ।

1917 ਤੋਂ 1919 ਈਸਵੀ ਤੱਕ ਪਹਿਲਾਂ ਕੁਝ ਸਮਾਂ ਊਧਮ ਸਿੰਘ ਸੁਨਾਮ ਵਿਖੇ, ਫਿਰ ਮੈਸੋਪਟਾਮੀਆ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਕੁਝ ਸਮਾਂ ਪੰਜਾਬ ਵਿਚ ਆ ਕੇ ਰਹਿਣ ਉਪਰੰਤ 1919 ਈਸਵੀ ਵਿਚ ਯੂਗਾਂਡਾ ਜੋ ਕਿ ਈਸਟ ਅਫ਼ਰੀਕਾ ਵਿਚ ਬ੍ਰਿਟਿਸ਼ ਰਾਜ ਅਧੀਨ ਸੀ ਵਿਖੇ ਰੇਲਵੇ ਵਰਕਸ਼ਾਪ ਵਿਚ ਕੰਮ ਕਰਨ ਲਈ ਗਿਆ।

ਰੋਲਟ ਐਕਟ ਅਧੀਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਅੰਮਿਤਸਰ ਵਿਖੇ ਨੇਤਾਵਾਂ ਸ਼ੈਫਊਦਦੀਨ ਕਿਚਲੂ ਅਤੇ ਸੱਤਿਆਪਾਲ ਨੂੰ 10 ਅਪਰੈਲ 1919 ਈਸਵੀ ਨੂੰ ਬਰਤਾਨਵੀ ਸਰਕਾਰ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ। ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ਼ ਵਿਖੇ 13 ਅਪਰੈਲ 1919 ਈਸਵੀ ਨੂੰ ਉਪਰੋਕਤ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਵਿਰੁੱਧ ਲੋਕ ਸ਼ਾਤਮਈ ਰੂਪ ਵਿਚ ਮੁਜਾਹਰਾ ਕਰ ਰਹੇ ਸਨ। (ਇਨਸਾਈਕਲੋਪੀਡੀਆਂ ਆਫ ਸਿੱਖਇਜ਼ਮ ਦੇ ਸੰਪਾਦਕ ਹਰਬੰਸ ਸਿੰਘ ਅਨੁਸਾਰ) ਜਲਿਆਂ ਵਾਲਾ ਬਾਗ਼ ਦੀ ਘਟਨਾ ਸਮੇਂ ਊਧਮ ਸਿੰਘ ਉਥੇ ਹਾਜਰ ਸੀ। ਉਹ ਮੁਜਾਹਰਾਕਾਰੀਆਂ ਨੂੰ ਪਾਣੀ ਪਿਆਉਣ ਦੀ ਸੇਵਾ ਨਿਭਾ ਰਿਹਾ ਸੀ।

ਇਸ ਘਟਨਾ ਵਿਚ ਬਰਗੇਡੀਅਰ ਜਨਰਲ ਡਾਇਰ ਦੇ ਹੁਕਮ ਅਨੁਸਾਰ ਬਿਨਾਂ ਕਿਸੇ ਚਿਤਾਵਨੀ ਦਿੱਤੇ ਨਿਹੱਥੇ ਅਤੇ ਸ਼ਾਂਤਮਈ ਲੋਕਾਂ ‘ਤੇ ਅੰਗਰੇਜੀ ਸੈਨਾ ਦੁਆਰਾ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ। ਇਕ ਅੰਦਾਜੇ ਅਨੁਸਾਰ ਲਗਭਗ 1200 ਜਖ਼ਮੀ ਅਤੇ 379 ਲੋਕ ਮਾਰੇ ਗਏ। ਊਧਮ ਸਿੰਘ ਦੇ ਮਨ ਤੇ ਇਸ ਘਟਨਾ ਦਾ ਡੂੰਘਾ ਪ੍ਰਭਾਵ ਪਿਆ ਸੀ। ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਦੁਆਰਾ ਜਦੋਂ ਇਸ ਘਟਨਾ ਦੀ ਹਮਾਇਤ ਕੀਤੀ ਗਈ ਤਾਂ ਊਧਮ ਸਿੰਘ ਨੇ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਭਾਗ ਲੈਣ ਲੱਗਾ। ਇਸ ਸਮੇਂ ਦੌਰਾਨ ਹੀ ਉਸ ਦਾ ਸੰਪਰਕ ਅਜ਼ਾਦੀ ਘੁਲਾਟੀਆ ਸ਼ੈਫਊਦਦੀਨ ਕਿਚਲੂ, ਬਸੰਤ ਸਿੰਘ, ਅਜੀਤ ਸਿੰਘ, ਮਾਸਟਰ ਸੰਤਾ ਸਿੰਘ ਅਤੇ ਬਾਬਾ ਭਾਗ ਸਿੰਘ ਆਦਿ ਨਾਲ ਸਥਾਪਤ ਹੋਇਆ।

ਊਧਮ ਸਿੰਘ ਨੇ 1922 ਵਿਚ ਯੂਗਾਂਡਾ ਤੋਂ ਵਾਪਸ ਆ ਕੇ ਅੰਮ੍ਰਿਤਸਰ ਵਿਖੇ ਇਕ ਦੁਕਾਨਦਾਰ ਵਜੋਂ ਕੰਮ ਕਰਨ ਲੱਗਾ 1922 ਤੱਕ ਉਸ ਨੇ ਕਰਤਾਰ ਸਿੰਘ ਸਰਾਭਾ, ਗਦਰ ਪਾਰਟੀ, ਬੱਬਰ ਅਕਾਲੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਆਦਿ ਅਜ਼ਾਦੀ ਸੰਗਰਾਮੀਆਂ ਅਤੇ ਸੰਸਥਾਵਾਂ ਨਾਲ ਸਪਿਰਕ ਸਥਾਪਤ ਕੀਤਾ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਉਸ ਦੇ ਮਨ ਤੇ ਵਿਸ਼ੇਸ਼ ਪ੍ਰਭਾਵ ਪਿਆ ਸੀ।

ਗਦਰ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੋੜਨ ਲਈ ਊਧਮ ਸਿੰਘ ਦੁਆਰਾ ਅਮਰੀਕਾ ਦੇ ਸ਼ਹਿਰਾਂ ਸਾਂਨਫਰਾਂਸਿਸਕੋ, ਨਿਊਯਾਰਕ, ਸ਼ਿਕਾਗੋ ਆਦਿ ਵਿਖੇ ਮੀਟਿੰਗਾਂ ਵਿੱਚ ਇਨਕਾਲਾਬੀਆਂ ਨੂੰ ਇਕੱਠਾ ਕਰਕੇ ਇਕ ਨਵੀਂ ‘ਅਜ਼ਾਦ ਪਾਰਟੀ’ ਦੀ ਸਥਾਪਨਾ ਕੀਤੀ ਗਈ। ਇਹ ਪਾਰਟੀ ਮੁੱਖ ਰੂਪ ਵਿਚ ਗਦਰ ਪਾਰਟੀ ਦੀ ਹੀ ਸ਼ਾਖਾ ਸੀ। ਜਰਮਨੀ, ਇਟਲੀ, ਕਾਨੈਡਾ, ਮੈਕਸੀਕੋ, ਇੰਗਲੈਡ, ਇਰਾਨ, ਅਫ਼ਗਾਨਿਸਤਾਨ, ਬਰਮਾ, ਮਲਾਇਆ, ਸਿੰਘਾਪੁਰ, ਹਾਂਗਕਾਂਗ ਅਤੇ ਜਪਾਨ ਆਦਿ ਦੇਸ਼ਾਂ ਵਿਚ ਦੇਸ਼ ਭਗਤੀ ਲਈ ਕੰਮ ਕਰ ਰਹੇ ਕ੍ਰਾਂਤੀਕਾਰੀਆਂ ਨਾਲ ਊਧਮ ਸਿੰਘ ਦੁਆਰਾ ਇੱਥੋਂ ਹੀ ਸੰਪਰਕ ਸਥਾਪਤ ਕੀਤੇ ਗਏ ਸਨ।

ਇੰਨਕਲਾਬੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਊਧਮ ਸਿੰਘ 1927 ਈਸਵੀ ਵਿਚ ਵਾਪਸ ਭਾਰਤ ਆ ਕੇ ਹਥਿਆਰ ਇੱਕਠੇ ਕਰਨ ਲੱਗਾ ਸੀ। ਇਸ ਕੰਮ ਵਿਚ ਉਸ ਦੀ ਸਹਾਇਤਾ ਭਗਤ ਸਿੰਘ ਦੁਆਰਾ ਵੀ ਕੀਤੀ ਗਈ ਸੀ। ਗੈਰਕਾਨੂੰਨੀ ਤੌਰ ਤੇ ਹਥਿਆਰ ਰੱਖਣ, ਗਦਰ ਪਾਰਟੀ, ਦੇ ਅਖ਼ਬਾਰ ਗਦਰ ਦੀ ਗੂੰਜ, ਗਦਰ ਪਾਰਟੀ ਦੇ ਮੈਂਬਰਾਂ ਲਈ ਅਸਲਾ ਇਕੱਠਾ ਕਰਨ ਦੇ ਦੋਸ਼ ਅਧੀਨ ਉਸ ਨੂੰ ਅਗਸਤ 1927 ਵਿਚ ਅੰਮ੍ਰਿਤਸਰ ਵਿਖੇ ਪੁਲੀਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ। ਉਪਰੋਕਤ ਦੋਸ਼ਾਂ ਅਧੀਨ ਪੰਜ ਸਾਲ ਦੀ ਸਖ਼ਤ ਸਜਾ ਹੋਈ। ਊਧਮ ਸਿੰਘ ਦਾ ਉਸ ਸਮੇਂ ਐਫ਼. ਆਈ. ਆਰ. ਵਿਚ ਪੁਲੀਸ ਦੁਆਰਾ ਸ਼ੇਰ ਸਿੰਘ ਨਾਮ ਦਰਜ ਹੈ।

1931 ਵਿਚ ਜੇਲ ਤੋਂ ਰਿਹਾਅ ਹੋਣ ਉਪਰੰਤ ਊਧਮ ਸਿੰਘ ਕਸ਼ਮੀਰ ਚਲਾ ਗਿਆ। ਫ਼ੌਜਾ ਸਿੰਘ ਅਨੁਸਾਰ ਪੁਲੀਸ ਉਸ ਦੀਆਂ ਗਤੀਵਿਧੀਆਂ ਤੇ ਲਗਾਤਾਰ ਨਜ਼ਰਸਾਨੀ ਕਰ ਰਹੀ ਸੀ। ਕਸ਼ਮੀਰ ਤੋਂ ਹੀ ਉਹ ਪੁਲੀਸ ਨੂੰ ਚਕਮਾ ਦੇ ਕੇ ਲਾਹੌਰ ਦੇ ਰਸਤੇ ਰਾਹੀਂ ਜਰਮਨੀ ਪਹੁੰਚ ਗਿਆ। 1933-34 ਵਿਚ ਜਰਮਨੀ ਤੋਂ ਲੰਡਨ ਵਿਖੇ ਪਹੁੰਚ ਕੀਤੀ।

1934 ਤੋਂ 1938 ਤੱਕ ਉਸ ਨੇ ਯੂਰਪ ਦੇ ਵੱਖ-ਵੱਖ ਦੇਸ਼ਾਂ ਇਟਲੀ, ਹੰਗਰੀ, ਹਾਲੈਂਡ, ਪੋਲੈਂਡ, ਬੈਲਜੀਅਮ, ਜਰਮਨੀ, ਫਰਾਂਸ, ਨਾਰਵੇ, ਸਵਿਟਜ਼ਰਲੈਂਡ, ਸਵੀਡਨ, ਆਸਟਰੀਆ, ਯੂਨਾਨ, ਚੈਕੋਸਲਵਾਕੀਆ ਅਤੇ ਲਿਥੂਆਨੀਆ ਆਦਿ ਦੀਆਂ ਯਾਤਰਾਵਾਂ ਕੀਤੀਆਂ। ਇੰਗਲੈਂਡ ਵਿਚ ਰਹਿਣ ਸਮੇਂ ਊਧਮ ਸਿੰਘ ਦੁਆਰਾ ਜੀਵਨ ਨਿਰਵਾਹ ਲਈ ਕਈ ਕੰਮ ਕੀਤੇ ਗਏ ਉਹ ਆਮ ਤੌਰ ਤੇ ਅੰਗਰੇਜ਼ੀ ਜਾਂ ਯੂਰਪੀ ਲੋਕਾਂ ਦੇ ਘਰਾਂ ਵਿਚ ਤੇ ਕਿਰਾਏ ਰਹਿੰਦਾ ਸੀ। ਯਾਤਰਾਵਾਂ ਅਤੇ ਕਿਰਾਏ ਤੇ ਰਹਿਣ ਸਮੇਂ ਊਧਮ ਸਿੰਘ ਵੱਖ-ਵੱਖ ਨਾਵਾਂ ਊਦੇ ਸਿੰਘ, ਊਧਮ ਸਿੰਘ, ਫਰੈਕ ਬਰਾਜ਼ੀਲ, ਯੂ.ਐਸ. ਸਿੱਧੂ ਅਤੇ ਮੁਹੰਮਦ ਸਿੰਘ ਅਜ਼ਾਦ ਆਦਿ ਅਧੀਨ ਰਿਹਾ ਸੀ।

ਬਰਤਾਨਵੀ ਸਾਮਰਾਜ ਵਿਰੁੱਧ ਦੂਸਰਾ ਮਹਾਂਯੁੱਧ ਸ਼ੁਰੂ ਹੋਣ ਨਾਲ ਭਾਰਤ ਅਤੇ ਹੋਰ ਦੇਸ਼ਾਂ ਵਿਚ ਅਜ਼ਾਦੀ ਸੰਗਰਾਮ ਤੇਜ ਹੋ ਗਏ ਸਨ। ਊਧਮ ਸਿੰਘ ਵੀ ਅਜਿਹੇ ਉਚਿਤ ਮੌਕੇ ਦੀ ਤਲਾਸ਼ ਵਿਚ ਸੀ। ਈਸਟ ਇੰਡੀਆ ਐਸੋਸ਼ੀਏਸਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ ਜਿਸ ਦਾ ਅੱਜ ਕੱਲ੍ਹ ਨਾਮ ਰੋਇਲ ਸੁਸਾਇਟੀ ਫਾਰ ਏਸ਼ੀਅਨ ਅਫੈਅਰਜ ਹੈ ਦੁਆਰਾ ਬਰਤਾਨਵੀ ਸਾਮਰਾਜਵਾਦੀ ਨੀਤੀਆਂ ਨੂੰ ਵਿਕਸਤ ਕਰਨ ਹਿਤ 13 ਮਾਰਚ 1940 ਈਸਵੀ ਨੂੰ ਲੰਦਨ ਦੇ ਕੈਕਸਟਨ ਹਾਲ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ ਸੀ। ਮੀਟਿੰਗ ਖ਼ਤਮ ਹੋਣ ਉਪਰੰਤ ਊਧਮ ਸਿੰਘ ਨੇ ਗੋਲੀ ਚਲਾ ਕੇ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਫਰਾਂਸਿਸ ਉਡਵਾਇਰ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ। ਲਾਰਡ ਜੈਟਲੈਂਡ, ਲਾਰਡ ਲਮਿਗਟੇਨ ਅਤੇ ਲੂਈਨ ਡੇਨ ਇਸ ਸਮੇਂ ਜਖ਼ਮੀ ਹੋਏ। ਗੋਲੀਆਂ ਚਲਾਉਣ ਉਪਰੰਤ ਊਧਮ ਸਿੰਘ ਦੇ ਚਿਹਰੇ ਤੇ ਕੋਈ ਡਰ ਜਾਂ ਸਹਿਮ ਨਹੀਂ ਸੀ, ਨਾਂਹ ਹੀ ਉਸ ਨੇ ਭੱਜਣ ਦਾ ਯਤਨ ਕੀਤਾ ਸੀ।

1 ਅਪਰੈਲ 1940 ਈਸਵੀ ਨੂੰ ਊਧਮ ਸਿੰਘ ਵਿਰੁਧ ਕੇਸ ਦਰਜ ਕੀਤਾ ਗਿਆ। 4 ਜੂਨ 1940 ਨੂੰ ਉਸ ਵਿਰੁੱਧ ਸੈਂਟਰਲ ਕੋਰਟ, ਉਲਡ ਬੇਲੀ ਵਿਖੇ ਮੁਕੱਦਮਾ ਸ਼ੁਰੂ ਹੋਇਆ। 15 ਜੁਲਾਈ 1940 ਨੂੰ ਸ਼ਿਵ ਸਿੰਘ ਜੋਹਲ ਅਤੇ ਹੋਰ ਕੁਝ ਭਾਰਤੀਆਂ ਦੁਆਰਾ ਊਧਮ ਸਿੰਘ ਨੂੰ ਦਿੱਤੀ ਗਈ ਫਾਂਸੀ ਦੀ ਸਜਾ ਵਿਰੁਧ ਪਾਈ ਪਟੀਸ਼ਨ ਖਾਰਜ ਹੋਈ ਸੀ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਨਟੋਨਵਿਲੈ ਜੇਲ ਵਿਖੇ ਫਾਂਸੀ ਦਿੱਤੀ ਗਈ। ਜੇਲ ਅੰਦਰ ਹੀ ਉਸ ਦੀਆਂ ਅਸਥੀਆਂ ਨੂੰ ਦਬਾ ਦਿੱਤਾ ਗਿਆ।

ਸ. ਊਧਮ ਸਿੰਘ ਇਕ ਮਹਾਨ ਕ੍ਰਾਂਤੀਕਾਰੀ ਅਤੇ ਦੇਸ਼ ਭਗਤ ਸੀ। ਜਲਿਆਂ ਵਾਲੇ ਬਾਗ਼ ਦਾ ਸਾਕਾ, ਪਹਿਲੇ ਅਤੇ ਦੂਸਰੇ ਮਹਾਂਯੁੱਧਾਂ ਵਿਚ ਭਾਰਤੀਆਂ ਨੂੰ ਜਬਰਦਸਤੀ ਦਾਖ਼ਲ ਕਰਨਾ, ਸ਼ਹੀਦ ਭਗਤ ਦੀ ਕੁਰਬਾਨੀ ਦਾ ਬਦਲਾ ਲੈਣਾ ਭਾਰਤ ਨੂੰ ਬਰਤਾਨਵੀਂ ਸਾਮਰਾਜ ਤੋਂ ਅਜ਼ਾਦ ਕਰਵਾਉਣਾ ਉਸ ਦਾ ਸੁਪਨਾ ਸੀ।

ਸ. ਊਧਮ ਸਿੰਘ ਨੇ 40 ਸਾਲ ਦੀ ਨੌਜਵਾਨ ਉਮਰ ਸਮੇਂ ਬਰਤਾਨਵੀ ਸਾਮਰਾਜ ਤੋਂ ਅਜ਼ਾਦੀ ਲਈ ਕੁਰਬਾਨੀ ਦਿੱਤੀ ਸੀ। ਉਸ ਦੀ ਅੰਤਿਮ ਇੱਛਾ ਅਨੁਸਾਰ 1974-75 ਦੌਰਾਨ ਐਮ.ਐਲ.ਏ ਸਾਧੂ ਸਿੰਘ ਥਿੰਦ ਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅਸ਼ਥੀਆਂ ਨੂੰ ਪੰਜਾਬ ਲਿਆ ਕੇ ਸੁਨਾਮ ਵਿਖੇ, ਅੰਤਿਮ, ਸੰਸਕਾਰ ਕੀਤਾ ਗਿਆ। ਸੰਸਕਾਰ ਉਪਰੰਤ ਅਸਥੀਆਂ ਦੇ ਕੁਝ ਭਾਗ ਨੂੰ ਸੱਤਲੁਜ ਦਰਿਆ ਵਿਚ ਜਲ ਪ੍ਰਵਾਹ ਕੀਤਾ ਗਿਆ ਅਤੇ ਕੁਝ ਭਾਗ਼ ਨੂੰ ਜਲਿਆਂਵਾਲੇ ਬਾਗ਼ ਵਿਖੇ ਸੁਰੱਖਿਅਤ ਰੂਪ ਵਿਚ ਰੱਖਿਆ ਗਿਆ।

ਊਧਮ ਸਿੰਘ ਨੂੰ ‘ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਸ ਦੇ ਨਾਮ ਤੇ ਵਿਸ਼ਵ ਭਰ ਵਿਚ ਅਨੇਕਾਂ ਸ਼ਹਿਰਾਂ, ਕਸਬਿਆਂ, ਪਿੰਡਾਂ ਅਤੇ ਖੇਡ ਕਲੱਬਾਂ ਦੇ ਨਾਮ ਰੱਖੇ ਗਏ ਹਨ। ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਸਮਰਪਿਤ ਬੇਹੱਦ ਮਹੱਤਵਪੂਰਨ ਸੰਸਥਾਵਾਂ ਸਥਾਪਤ ਹਨ। ਇਨ੍ਹਾਂ ਵਿਚੋਂ ਨਿਰੰਤਰ ਰੂਪ ਵਿਚ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪ੍ਰਮੁੱਖ ਸ਼ਹੀਦ ਊਧਮ ਸਿੰਘ ਭਲਾਈ ਸੰਸਥਾ ਬਲੈਕ ਮਿਊਜੀਅਮ, ਬਰਮਿੰਗਮ, ਜਿਥੇ ਊਧਮ ਸਿੰਘ ਤੋਂ ਗ੍ਰਿਫਤਾਰੀ ਸਮੇਂ ਮਿਲੇ ਹਥਿਆਰ, ਚਾਕੂ, ਬੁਲੱਟ ਅਤੇ ਡਾਇਰੀ ਸੰਭਾਲ ਕੇ ਰੱਖੇ ਹੋਏ ਹਨ। ਸ਼ਹੀਦ ਊਧਮ ਸਿੰਘ ਭਵਨ, ਸੈਕਟਰ 44, ਚੰਡੀਗੜ੍ਹ, ਸੁਨਾਮ, ਫਿਰੋਜ਼ਪੁਰ ਅਤੇ ਨਵੀਂ ਦਿੱਲੀ ਆਦਿ ਥਾਵਾਂ ਤੇ ਸਥਾਪਤ ਹਨ। ‘ਸ਼ਹੀਦ ਊਧਮ ਸਿੰਘ ਨੂੰ ਮੈਮੋਰੀਅਲ ਫਾਂਊਡੇਸ਼ਨ ਆਫ ਨਾਰਥ ਅਮਰੀਕਾ’ ਵੱਲੋਂ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਨਿਰੰਤਰ ਰੂਪ ਵਿਚ ਪਿਛਲੇ ਕਈ ਸਾਲਾਂ ਤੋਂ ਹਰ ਸਾਲ 31 ਜੁਲਾਈ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਕੈਲੀਫੋਰਨੀਆਂ ਅਮਰੀਕਾ ਵਿਖੇ ਅਕਾਦਮਿਕ ਕਾਨਫ਼ਰੰਸ ਅਤੇ ਸ਼ਹੀਦਾਂ ਅਤੇ ਅਜ਼ਾਦੀ ਅੰਦੋਲਨ ਨੂੰ ਸਮਰਪਿਤ ਗੀਤ, ਕਵਿਤਾਵਾਂ, ਨਾਟਕਾਂ, ਦੇ ਰੂਪ ਵਿਚ ਇਕ ਵੱਡੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ।

Tags: pro punjab tvpunjabi newsShaheed Udham Singh Birth AnniversaryUdham Singh 123rd Birth AnniversaryUdham Singh Birth AnniversaryUdham Singh Birth Anniversary 2022
Share276Tweet173Share69

Related Posts

ਇਸ ਪੁਲ ਨਾਲ ਪੂਰਾ ਹੋਏਗਾ 127 ਸਾਲ ਪੁਰਾਣਾ ਸੁਪਨਾ, ਅੱਜ PM ਮੋਦੀ ਕਰਨਗੇ ਉਦਘਾਟਨ

ਜੂਨ 6, 2025

ਇਸ ਮਹਿਲਾ MP ਨੇ 50 ਸਾਲ ਦੀ ਉਮਰ ‘ਚ ਕਰਵਾਇਆ ਦੂਜਾ ਵਿਆਹ

ਜੂਨ 5, 2025

ਦੁੱਖ ‘ਚ ਬਦਲਿਆ ਜਿੱਤ ਦੀ ਖੁਸ਼ੀ ਦਾ ਮੌਕਾ, RCB ਪਰੇਡ ਦੌਰਾਨ ਮਚੀ ਭਗਦੜ ਦਾ ਕੀ ਰਿਹਾ ਕਾਰਨ?

ਜੂਨ 5, 2025

ਦਿੱਲੀ ‘ਚ ਹੁਣ ਇਹਨਾਂ ਗੱਡੀਆਂ ਦੀ ENTRY ‘ਤੇ ਲੱਗਿਆ BAN, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਿਯਮ

ਜੂਨ 4, 2025

ਅਧਾਰ ਪੈਨ ਕਾਰਡ ਤੋਂ ਬਾਅਦ ਹੁਣ ਘਰ ਦੀ ਵੀ ਬਣੇਗੀ ਡਿਜਿਟਲ ID, ਰਜਿਸਟਰਡ ਕਰਨਾ ਜਰੂਰੀ

ਜੂਨ 3, 2025
ਅਮਰੀਕਾ : 12 ਸਾਲਾ ਬੱਚੀ ਨੇ ਪਿਤਾ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ 'ਤੇ ਵੀ ਚਲਾਈ ਗੋਲੀ

ਕਰਜੇ ਤੋਂ ਪ੍ਰੇਸ਼ਾਨ ਹੋ ਪਰਿਵਾਰ ਦੇ 7 ਜੀਆਂ ਨੇ ਚੁੱਕਿਆ ਅਜਿਹਾ ਕਦਮ, ਪੜ੍ਹੋ ਪੂਰੀ ਖ਼ਬਰ

ਮਈ 27, 2025
Load More

Recent News

ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਇਸ ਵਿਟਾਮਿਨ ਦੀ ਕਮੀ, ਇੰਝ ਕਰੋ ਪੂਰਾ

ਜੂਨ 6, 2025

ਕੀ ਔਰਤਾਂ ਵੀ ਖਾ ਸਕਦੀਆਂ ਹਨ ਸ਼ਿਲਾਜੀਤ, ਜਾਣੋ ਕੀ ਹੈ ਫਾਇਦਾ ਜਾਂ ਨੁਕਸਾਨ

ਜੂਨ 6, 2025

ਹਰ ਪਰਿਵਾਰ ‘ਚ ਪੈਦਾ ਹੋਣੇ ਜਰੂਰੀ ਹਨ 3 ਬੱਚੇ, ਇਸ ਦੇਸ਼ ਦੀ ਸਰਕਾਰ ਨੇ ਸੁਣਾਇਆ ਅਜਿਹਾ ਫਰਮਾਨ

ਜੂਨ 6, 2025

ਇਸ ਪੁਲ ਨਾਲ ਪੂਰਾ ਹੋਏਗਾ 127 ਸਾਲ ਪੁਰਾਣਾ ਸੁਪਨਾ, ਅੱਜ PM ਮੋਦੀ ਕਰਨਗੇ ਉਦਘਾਟਨ

ਜੂਨ 6, 2025

ਲੁਧਿਆਣਾ ਦੇ ਜ਼ਿਮਨੀ ਚੋਣ ਉਮੀਦਵਾਰ ਨੂੰ ਵਿਜੀਲੈਂਸ ਦਾ ਗਿਆ ਸਮੰਨ

ਜੂਨ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.