ਸਪਾਈਸਜੈੱਟ ਜਹਾਜ਼ ਦਾ ਇੱਕ ਪੰਛੀ ਦੇ ਟਕਰਾਉਣ ਨਾਲ ਹੰਗਾਮੀ ਹਾਲਤ ‘ਚ੍ ਉਤਾਰਿਆ ਗਿਆ ਹੈ , ਮਿਲੀ ਜਾਣਕਾਰੀ ਅਨੁਸਾਰ ਇਹ ਜਹਾਜ ਪਟਨਾ ਤੋਂ ਦਿੱਲੀ ਜਾ ਰਿਹਾ ਸੀ,
ਅਧਿਕਾਰੀਆਂ ਦੱਸਿਆ ਕਿ ਉਨ੍ਹਾਂ ਦੇ ਜਹਾਜ਼ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਅੱਗ ਲੱਗ ਗਈ ਅਤੇ ਕਈ ਮਿੰਟ ਹਵਾ ’ਚ ਚੱਕਰ ਲਾਉਣ ਮਗਰੋਂ ਜਹਾਜ਼ ਹੰਗਾਮੀ ਹਾਲਤ ’ਚ ਇੱਥੋਂ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ ਹਜ ਮੁਸਾਫਰ ਸਹੀ ਪਾਏ ਹੇਸ ਹਨ
ਇਹ ਜਹਾਜ਼ ਦੁਪਹਿਰ 12.10 ਵਜੇ ਦੇ ਕਰੀਬ ਉੱਡਿਆ ਸੀ। ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਇਨ੍ਹਾਂ ਲੋਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਘਟਨਾ ਵਾਪਰਨ ਦਾ ਦਾਅਵਾ ਕੀਤਾ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਲੱਗੀ ,ਯਾਤਰੀਆਂ ਨੇ ਕਿਹਾ ਕਿ ਉਡਾਣ ਭਰਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਜਹਾਜ਼ ਅੰਦਰ ਬਹੁਤ ਤੇਜ਼ ਝਟਕਾ ਲੱਗਾ ਅਤੇ ਲਾਈਟ ਬੰਦ ਹੋਣ ਲੱਗੀ।
ਸਪਾਈਸਜੈੱਟ ਨੇ ਇੱਕ ਬਿਆਨ ’ਚ ਕਿਹਾ, ‘19 ਜੂਨ ਨੂੰ ਸਪਾਈਸਜੈੱਟ ਬੀ 737-800 ਜਹਾਜ਼ ਐੱਸਜੀ (ਪਟਨਾ-ਦਿੱਲੀ) ਨੇ ਉਡਾਣ ਭਰੀ ਸੀ। ਉਡਾਣ ਭਰਨ ’ਤੇ ਚਾਲਕ ਟੀਮ ਨੂੰ ਸ਼ੱਕ ਹੋਇਆ ਕਿ ਕੋਈ ਪੰਛੀ ਇੰਜਣ ਨਾਲ ਟਕਰਾ ਗਿਆ ਹੈ, ਕੈਪਟਨ ਨੇ ਪ੍ਰਭਾਵਿਤ ਇੰਜਣ ਬੰਦ ਕਰ ਦਿੱਤਾ ਅਤੇ ਪਟਨਾ ਮੁੜਨ ਦਾ ਫ਼ੈਸਲਾ ਕੀਤਾ। ਇਹ ਵੀ ਜਾਣਕਾਰੀ ਹੈ ਕਿ ਸੁਰੱਖਿਅਤ ਢੰਗ ਨਾਲ ਪਟਨਾ ਹਵਾਈ ਅੱਡੇ ’ਤੇ ਉੱਤਰਿਆ ਤੇ ਯਾਤਰੀਆਂ ਨੂੰ ਸੁਰੱਖਿਆ ਕੱਢਿਆ ਗਿਆ। ਜਾਂਚ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਪੱਖੇ ਦੇ ਤਿੰਨ ਬਲੇਡ ਪੰਛੀ ਦੇ ਟਕਰਾਉਣ ਕਾਰਨ ਨੁਕਸਾਨੇ ਗਏ ਸਨ।