ਸਪਾਈਸਜੈੱਟ ਦੇ ਬੋਇੰਗ-737 ਮੈਕਸ ਹਵਾਈ ਜਹਾਜ਼ ਦੇ ਅੱਗੇ ਪਹੀਏ ਵਿੱਚ ਖਰਾਬੀ ਆਉਣ ਕਾਰਨ ਸੋਮਵਾਰ ਨੂੰ ਦਿੱਲੀ-ਮਦੁਰਾਇ ਫਲਾਈਟ ਨੇ ਦੇਰੀ ਨਾਲ ਉਡਾਣ ਭਰੀ। ਜ਼ਿਕਰਯੋਗ ਹੈ ਕਿ ਬੀਤੇ 24 ਦਿਨਾਂ ਵਿੱਚ ਸਪਾਈਸਜੈੱਟ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀਆਂ ਦੀ ਇਹ ਨੌਵੀਂ ਘਟਨਾ ਹੈ।
ਇੰਜੀਨੀਅਰ ਨੇ ਫਿਰ ਜਹਾਜ਼ ਨੂੰ ਗਰਾਉਂਡ ਕਰਨ ਦਾ ਫੈਸਲਾ ਕੀਤਾ ਅਤੇ ਸਪਾਈਸਜੈੱਟ ਨੇ ਦੁਬਈ-ਮਦੁਰਾਈ ਵਾਪਸੀ ਉਡਾਣ ਨੂੰ ਚਲਾਉਣ ਲਈ ਇਕ ਹੋਰ ਜਹਾਜ਼ ਮੁੰਬਈ ਤੋਂ ਦੁਬਈ ਭੇਜਿਆ।
2 ਜੁਲਾਈ ਨੂੰ, ਜਬਲਪੁਰ ਜਾ ਰਹੀ ਸਪਾਈਸਜੈੱਟ ਦੀ ਉਡਾਣ ਦਿੱਲੀ ਵਾਪਸ ਪਰਤੀ ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਲਗਭਗ 5,000 ਫੁੱਟ ਦੀ ਉਚਾਈ ‘ਤੇ ਕੈਬਿਨ ਵਿਚ ਧੂੰਆਂ ਦੇਖਿਆ। ਇਹ 24 ਦਿਨਾਂ ਵਿੱਚ ਦਰਜ ਨੌਂ ਘਟਨਾਵਾਂ ਵਿੱਚੋਂ ਇੱਕ ਸੀ।